Tuesday, June 9, 2026
Google search engine
HomeDeshJalandhar ਦੀ ਅਵਲੀਨ ਕੌਰ ਨੇ ਚੀਨ ‘ਚ ਹੋਏ ਏਸ਼ੀਅਨ ਪਾਵਰਲਿਫਟਿੰਗ ‘ਚ ਜਿੱਤੇ...

Jalandhar ਦੀ ਅਵਲੀਨ ਕੌਰ ਨੇ ਚੀਨ ‘ਚ ਹੋਏ ਏਸ਼ੀਅਨ ਪਾਵਰਲਿਫਟਿੰਗ ‘ਚ ਜਿੱਤੇ 4 ਸਿਲਵਰ ਮੈਡਲ

 ਜਲੰਧਰ ਦੇ ਨੂਰਮਹਿਲ ਨੇੜਲੇ ਪਿੰਡ ਭੱਲੋਵਾਲ ਦੀ ਰਹਿਣ ਵਾਲੀ ਅਵਲੀਨ ਨੇ ਸਬ-ਜੂਨੀਅਰ ਕੈਟੇਗਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਚਾਂਦੀ ਦੇ ਤਗਮੇ ਆਪਣੇ ਨਾਂ ਕੀਤੇ ਹਨ।

ਚੀਨ ਦੇ ਹੈਨਾਨ ਸ਼ਹਿਰ ਵਿੱਚ ਆਯੋਜਿਤ ‘ਏਸ਼ੀਅਨ ਪਾਵਰਲਿਫਟਿੰਗ ਫੈਡਰੇਸ਼ਨ ਚੈਂਪੀਅਨਸ਼ਿਪ’ ਵਿੱਚ ਪੰਜਾਬ ਦੀ ਹੋਣਹਾਰ ਧੀ ਅਵਲੀਨ ਕੌਰ ਨੇ ਆਪਣੀ ਤਾਕਤ ਦਾ ਲੋਹਾ ਮਨਵਾਉਂਦਿਆਂ ਦੇਸ਼ ਅਤੇ ਸੂਬੇ ਦਾ ਨਾਂ ਕੌਮਾਂਤਰੀ ਪੱਧਰ ‘ਤੇ ਰੌਸ਼ਨ ਕੀਤਾ ਹੈ। ਜਲੰਧਰ ਦੇ ਨੂਰਮਹਿਲ ਨੇੜਲੇ ਪਿੰਡ ਭੱਲੋਵਾਲ ਦੀ ਰਹਿਣ ਵਾਲੀ ਅਵਲੀਨ ਨੇ ਸਬ-ਜੂਨੀਅਰ ਕੈਟੇਗਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਚਾਂਦੀ ਦੇ ਤਗਮੇ ਆਪਣੇ ਨਾਂ ਕੀਤੇ ਹਨ।

ਕੁੱਲ 425 ਕਿਲੋ ਭਾਰ ਚੁੱਕ ਕੇ ਰਚਿਆ ਇਤਿਹਾਸ

ਇਸ ਚੈਂਪੀਅਨਸ਼ਿਪ ਦੌਰਾਨ ਅਵਲੀਨ ਕੌਰ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੀ ਅਦਭੁਤ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਸ ਨੇ ਕੁੱਲ ਮਿਲਾ ਕੇ 425 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਉਪਲਬਧੀ ਹਾਸਲ ਕੀਤੀ। ਅਵਲੀਨ ਵੱਲੋਂ ਜਿੱਤੇ ਗਏ ਮੈਡਲਾਂ ਦਾ ਵੇਰਵਾ ਹੇਠ ਅਨੁਸਾਰ ਹੈ:
ਸਕੁਐਟ (Squat): 190 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤਿਆ ਸਿਲਵਰ ਮੈਡਲ।
ਬੈਂਚ ਪ੍ਰੈੱਸ (Bench Press): 85 ਕਿਲੋਗ੍ਰਾਮ ਭਾਰ ਚੁੱਕ ਕੇ ਹਾਸਲ ਕੀਤਾ ਸਿਲਵਰ ਮੈਡਲ।
ਡੇਡਲਿਫਟ (Deadlift): 150 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਨਾਂ ਕੀਤਾ ਸਿਲਵਰ ਮੈਡਲ।
ਓਵਰਆਲ ਕੈਟੇਗਰੀ: ਕੁੱਲ 425 ਕਿਲੋਗ੍ਰਾਮ ਭਾਰ ਦੇ ਨਾਲ ਉਸ ਨੇ ਓਵਰਆਲ ਸ਼੍ਰੇਣੀ ਵਿੱਚ ਵੀ ਦੇਸ਼ ਦੀ ਝੋਲੀ ਚੌਥਾ ਸਿਲਵਰ ਮੈਡਲ ਪਾਇਆ।

ਪਿੰਡ ਭੱਲੋਵਾਲ ਵਿੱਚ ਜਸ਼ਨ, ਵੰਡੀਆਂ ਮਿਠਾਈਆਂ

ਪਾਵਰਕੌਮ ਵਿੱਚ ਸੇਵਾ ਨਿਭਾ ਰਹੇ ਗੁਰਵਿੰਦਰ ਸਿੰਘ ਦੀ ਬੇਟੀ ਅਵਲੀਨ ਕੌਰ ਦੀ ਇਸ ਵੱਡੀ ਪ੍ਰਾਪਤੀ ਦੀ ਖ਼ਬਰ ਜਿਵੇਂ ਹੀ ਉਸ ਦੇ ਜੱਦੀ ਪਿੰਡ ਭੱਲੋਵਾਲ ਪਹੁੰਚੀ, ਤਾਂ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਇਸ ਇਤਿਹਾਸਕ ਜਿੱਤ ਦਾ ਜਸ਼ਨ ਮਨਾਇਆ। ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਦਿੱਤੀ ਵਧਾਈ

ਅਵਲੀਨ ਦੀ ਇਸ ਕਾਮਯਾਬੀ ‘ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਡਾ. ਨਵਜੋਤ ਦਹੀਆ, ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ ਸ਼ੀਰ, ਦਿਨੇਸ਼ ਕੁਮਾਰ ਨਿੱਕੂ, ਨੰਦ ਕਿਸ਼ੋਰ ਅਤੇ ਮਸ਼ਹੂਰ ਗਾਇਕ ਕੇ.ਐਸ. ਮੱਖਣ ਸਮੇਤ ਕਈ ਦਿੱਗਜਾਂ ਨੇ ਅਵਲੀਨ ਕੌਰ ਅਤੇ ਉਸ ਦੇ ਪਰਿਵਾਰ ਨੂੰ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਵਲੀਨ ਨੇ ਖੇਡਾਂ ਦੇ ਖੇਤਰ ਵਿੱਚ ਕੁੜੀਆਂ ਲਈ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments