Sunday, April 19, 2026
Google search engine
HomeCrimeJalandhar: AAP ਆਗੂ ਦੇ ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸਕੂਟੀ ‘ਤੇ ਸਨ...

Jalandhar: AAP ਆਗੂ ਦੇ ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸਕੂਟੀ ‘ਤੇ ਸਨ ਸਵਾਰ… ਪੁਲਿਸ ਨੇ ਹੁਣ ਤੱਕ ਕੀ-ਕੀ ਖੁਲਾਸਾ ਕੀਤੇ?

‘ਆਪ’ ਨੇਤਾ ਲੱਕੀ ਓਬਰਾਏ ਨੂੰ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਪੰਜਾਬ ਦੇ ਜਲੰਧਰ ‘ਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਲੱਕੀ ਓਬਰਾਏ ਦੇ ਕਤਲ ਮਾਮਲੇ ‘ਚ ਦੋਵਾਂ ਹਮਲਾਵਰਾਂ ਦੀਆਂ ਪਹਿਲੀਆਂ ਫੋਟੋਆਂ ਸਾਹਮਣੇ ਆਈਆਂ ਹਨ। ਲੱਕੀ ਨੂੰ ਅੱਜ ਸਵੇਰੇ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਮਾਡਲ ਟਾਊਨ ਦੇ ਇੱਕ ਗੁਰਦੁਆਰੇ ਤੋਂ ਮੱਥਾ ਟੇਕਣ ਤੋਂ ਬਾਅਦ ਬਾਹਰ ਆਏ। ਜਿਵੇਂ ਹੀ ਲੱਕੀ ਆਪਣੀ ਥਾਰ ਕਾਰ ‘ਚ ਬੈਠੇ ਸਨ ਤਾਂ ਇੱਕ ਸਕੂਟੀ ‘ਤੇ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਲੱਕੀ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਇੱਕ ਪਹਿਲਾਂ ਤੋਂ ਸੋਚੀ ਸਮਝੀ ਟਾਰਗੇਟ ਕਿਲਿੰਗ ਸੀ, ਜਿਸ ਨੂੰ ਗੈਂਗਸਟਰਾਂ ਨੇ ਪੂਰੀ ਤਰ੍ਹਾਂ ਰੇਕੀ ਕਰਨ ਤੋਂ ਬਾਅਦ ਅੰਜਾਮ ਦਿੱਤਾ।
ਇਹ ਘਟਨਾ ਸਵੇਰੇ 7:15 ਵਜੇ ਦੇ ਕਰੀਬ ਵਾਪਰੀ। ਲੱਕੀ ਓਬਰਾਏ ਆਪਣੇ ਰੁਟੀਨ ਅਨੁਸਾਰ ਮਾਡਲ ਟਾਊਨ ਦੇ ਗੁਰਦੁਆਰੇ ‘ਚ ਮੱਥਾ ਟੇਕਣ ਲਈ ਆਏ ਸਨ। ਹਮਲਾਵਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਉਡੀਕ ‘ਚ ਸਨ। ਪੁਲਿਸ ਦੇ ਅਨੁਸਾਰ, ਉਹ ਲੱਕੀ ਦੇ ਗੁਰਦੁਆਰੇ ਤੋਂ ਨਿਕਲਣ ਤੇ ਉਨ੍ਹਾਂ ਦੀ ਥਾਰ ਕਾਰ ‘ਚ ਚੜ੍ਹਨ ਦੀ ਉਡੀਕ ਕਰ ਰਹੇ ਸਨ।
ਜਿਵੇਂ ਹੀ ਲੱਕੀ ਓਬਰਾਏ ਆਪਣੀ ਥਾਰ ਦੀ ਡਰਾਈਵਰ ਸੀਟ ‘ਤੇ ਬੈਠੇ ਤਾਂ ਇੱਕ ਐਕਟਿਵਾ ‘ਤੇ ਸਵਾਰ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਥਾਰ ਦੀ ਵਿੰਡਸ਼ੀਲਡ ਟੁੱਟ ਗਈ, ਜਿਸ ਨਾਲ ਲੱਕੀ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਹਮਲਾਵਰਾਂ ਨੇ ਇਹ ਯਕੀਨੀ ਬਣਾਇਆ ਕਿ ਲੱਕੀ ਬਚ ਨਾ ਸਕੇ, ਉਨ੍ਹਾਂ ਦੀ ਛਾਤੀ ਤੇ ਸਿਰ ਨੂੰ ਬਹੁਤ ਨੇੜਿਓਂ ਨਿਸ਼ਾਨਾ ਬਣਾਇਆ।

ਸੀਸੀਟੀਵੀ ਤੇ ਪੁਲਿਸ ਜਾਂਚ ਨੇ ਤਿੰਨ ਮੁੱਖ ਖੁਲਾਸੇ ਕੀਤੇ

ਏਡੀਸੀਪੀ ਜਯੰਤ ਪੁਰੀ ਦੀ ਅਗਵਾਈ ਹੇਠ ਹੋਈ ਜਾਂਚ ‘ਚ ਤਿੰਨ ਮੁੱਖ ਖੁਲਾਸੇ ਹੋਏ ਹਨ ਜੋ ਇਸ ਕਤਲ ਨੂੰ ਪੇਸ਼ੇਵਰ ਅਪਰਾਧੀਆਂ ਨਾਲ ਜੋੜਦੇ ਹਨ। ਹਮਲਾਵਰ ਜਾਣਦੇ ਸਨ ਕਿ ਲੱਕੀ ਰੋਜ਼ਾਨਾ ਸਵੇਰੇ 7 ਵਜੇ ਗੁਰਦੁਆਰੇ ਜਾਂਦਾ ਸੀ। ਉਨ੍ਹਾਂ ਨੇ ਲੱਕੀ ਦੀ ਗੱਡੀ ਤੇ ਉਸ ਦੇ ਆਉਣ ਤੇ ਜਾਣ ਦੇ ਸਮੇਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਸੀ।
ਹਮਲਾਵਰਾਂ ਨੇ ਉਸ ਨੂੰ ਖੁੱਲ੍ਹੇ ਵਿੱਚ ਨਹੀਂ ਮਾਰਿਆ, ਕਿਉਂਕਿ ਭੱਜਣ ਦੀ ਗੁੰਜਾਇਸ਼ ਸੀ। ਜਿਵੇਂ ਹੀ ਉਹ ਥਾਰ ਦੇ ਅੰਦਰ ਪਹੁੰਚੇ, ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਤਾਂ ਜੋ ਲੱਕ ਫਸ ਜਾਵੇ ਤੇ ਜਵਾਬੀ ਕਾਰਵਾਈ ਜਾਂ ਆਪਣਾ ਬਚਾਅ ਨਾ ਕਰ ਸਕੇ। ਹਮਲਾਵਰਾਂ ਨੇ ਜਿਸ ਸਫ਼ਾਈ ਨਾਲ ਅਪਰਾਧ ਕੀਤਾ ਤੇ ਫਿਰ ਭੱਜ ਗਏ, ਉਹ ਇੱਕ ਪੇਸ਼ੇਵਰ ਗੈਂਗ ਦਾ ਤਰੀਕਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇੱਕ ਗੈਂਗਸਟਰ ਗਰੁੱਪ ਜਲਦੀ ਹੀ ਕਤਲ ਦੀ ਜ਼ਿੰਮੇਵਾਰੀ ਲੈ ਸਕਦਾ ਹੈ।

ਹਸਪਤਾਲ ਦੇ ਡਾਕਟਰਾਂ ਨੇ ਕੀ ਕਿਹਾ?

ਸ਼੍ਰੀ ਰਾਮ ਹਸਪਤਾਲ ਦੇ ਡਾਕਟਰ ਦੇ ਅਨੁਸਾਰ, ਲੱਕੀ ਨੂੰ ਛਾਤੀ ‘ਚ ਪੰਜ ਤੋਂ ਛੇ ਗੋਲੀਆਂ ਤੇ ਚਿਹਰੇ ‘ਤੇ ਇੱਕ ਗੋਲੀ ਲੱਗੀ ਸੀ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ, ਪਰ ਜ਼ਿਆਦਾ ਖੂਨ ਵਹਿਣ ਕਾਰਨ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਰਾਜਨੀਤਿਕ ਰੁਤਬਾ ਤੇ ਪਰਿਵਾਰ

ਲੱਕੀ ਓਬਰਾਏ ਆਮ ਆਦਮੀ ਪਾਰਟੀ ‘ਚ ਐਕਟਿਵ ਸਨ। ਉਨ੍ਹਾਂ ਨੂੰ ਜਲੰਧਰ ਛਾਉਣੀ ਇੰਚਾਰਜ ਰਾਜਵਿੰਦਰ ਕੌਰ ਥਿਆਡਾ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਸੀ। ਉਸਨ੍ਹਾਂ ਦੀ ਪਤਨੀ ਨੇ ਵੀ ‘ਆਪ’ ਦੀ ਟਿਕਟ ‘ਤੇ ਨਗਰ ਨਿਗਮ ਚੋਣਾਂ ਲੜੀਆਂ ਸਨ। ਲੱਕੀ ਦੇ ਪਰਿਵਾਰ ‘ਚ ਉਨ੍ਹਾਂ ਦੀ ਮਾਂ, ਦੋ ਭਰਾ, ਦੋ ਧੀਆਂ ਤੇ ਇੱਕ ਪੁੱਤਰ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ, ਪੂਰਾ ਪਰਿਵਾਰ ਤੇ ਉਨ੍ਹਾਂ ਦੇ ਸਮਰਥਕ ਸਦਮੇ ‘ਚ ਹਨ। ਸ਼ਹਿਰ ਦੀਆਂ ਸਾਰੀਆਂ ਚੌਕੀਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਹਾਈ-ਟੈਕ ਪੁਲਿਸ ਟੀਮਾਂ ਗੁਰਦੁਆਰੇ ਦੇ ਆਲੇ-ਦੁਆਲੇ ਅਤੇ ਸ਼ਹਿਰ ਦੇ ਹੋਰ ਰੂਟਾਂ ਤੋਂ ਸੀਸੀਟੀਵੀ ਫੁਟੇਜ ਸਕੈਨ ਕਰ ਰਹੀਆਂ ਹਨ। ਹਮਲਾਵਰਾਂ ਦੇ ਸਕੂਟੀ ਨੰਬਰ ਦੀ ਪਛਾਣ ਕਰਨ ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਫੋਰੈਂਸਿਕ ਮਾਹਿਰਾਂ ਨਾਲ ਸਲਾਹ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments