Wednesday, June 10, 2026
Google search engine
HomeCrimeJalandhar: ਥਾਣੇ ਦੇ ਨੇੜੇ ਸਰੇਆਮ ਚੇਨ ਸਨੈਚਿੰਗ, ਬੱਚੇ ਨਾਲ ਚੀਕਦੀ ਰਹੀ ਮਹਿਲਾ,...

Jalandhar: ਥਾਣੇ ਦੇ ਨੇੜੇ ਸਰੇਆਮ ਚੇਨ ਸਨੈਚਿੰਗ, ਬੱਚੇ ਨਾਲ ਚੀਕਦੀ ਰਹੀ ਮਹਿਲਾ, ਘਟਨਾ CCTV ‘ਚ ਕੈਦ

ਦੋ ਬਾਈਕ ਸਵਾਰ ਲੁਟੇਰਿਆਂ ਨੇ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ, ਜੋ ਇੱਕ ਛੋਟੇ ਬੱਚਿਆਂ ਨਾਲ ਪੈਦਲ ਜਾ ਰਹੀ ਸੀ।

ਜਲੰਧਰ ‘ਚ ਪੁਲਿਸ ਸਟੇਸ਼ਨ ਮਕਸੂਦਾਂ ਨੇੜੇ ਇੱਕ ਹੈਰਾਨ ਕਰਨ ਵਾਲੀ ਸਨੈਚਿੰਗ (ਲੁੱਟ-ਖੋਹ) ਦੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਲਾਕੇ ‘ਚ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਹ ਘਟਨਾ ਵਾਰਡ ਨੰਬਰ 84 ‘ਚ ਵਾਪਰੀ, ਜੋ ਕਿ ਪੁਲਿਸ ਸਟੇਸ਼ਨ ਤੋਂ ਲਗਭਗ 600 ਮੀਟਰ ਦੂਰੀ ‘ਤੇ ਹੈ। ਇਹ ਸਾਰਾ ਘਟਨਾਕ੍ਰਮ ਨੇੜਲੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਿਆ ਹੈ ਤੇ ਫੁਟੇਜ ਹੁਣ ਵਾਇਰਲ ਹੋ ਰਹੀ ਹੈ।
ਦੋ ਬਾਈਕ ਸਵਾਰ ਲੁਟੇਰਿਆਂ ਨੇ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ, ਜੋ ਇੱਕ ਛੋਟੇ ਬੱਚਿਆਂ ਨਾਲ ਪੈਦਲ ਜਾ ਰਹੀ ਸੀ। ਸੀਸੀਟੀਵੀ ਫੁਟੇਜ ਵਿੱਚ, ਇੱਕ ਸਨੈਚਰ ਨੂੰ ਮੋਟਰਸਾਈਕਲ ਤੋਂ ਉਤਰਦੇ ਹੋਏ ਔਰਤ ਦੀ ਚੇਨ ਖੋਹਣ ਦੀ ਕੋਸ਼ਿਸ਼ ‘ਚ ਉਸ ਦਾ ਪਿੱਛਾ ਕਰਦੇ ਦੇਖਿਆ ਜਾ ਸਕਦਾ ਹੈ। ਡਰ ਕੇ ਔਰਤ ਨੇ ਮਦਦ ਲਈ ਚੀਕਦੀ ਹੈ ਤੇ ਬੱਚੇ ਨਾਲ ਗਲੀ ‘ਚ ਭੱਜਦੇ ਹੋਏ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਵੀਡੀਓ ‘ਚ ਅੱਗੇ ਦੇਖਿਆ ਗਿਆ ਕਿ ਔਰਤ ਤੇ ਬੱਚਾ ਨੂੰ ਲੈ ਕੇ ਭੱਜ ਨਹੀਂ ਪਾ ਰਹੀ ਸੀ ਤੇ ਬੱਚਾ ਅਚਾਨਕ ਡਿੱਗ ਜਾਂਦਾ ਹੈ। ਔਰਤ ਇੰਨੇ ‘ਚ ਔਰਤ ਦੀ ਗਰਦਨ ‘ਚੋਂ ਚੇਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਔਰਤ ਦੀਆਂ ਚੀਕਾਂ ਸੁਣ ਕੇ, ਸਥਾਨਕ ਨਿਵਾਸੀ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਤੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਬਦਮਾਸ਼ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਮੋਟਰਸਾਈਕਲ ‘ਤੇ ਇਲਾਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments