Wednesday, June 10, 2026
Google search engine
HomeDeshIran-Israel war: PM Modi' ਦੀ ਉੱਚ ਪੱਧਰੀ ਮੀਟਿੰਗ, ਭਾਰਤੀਆਂ ਦੀ ਸੁਰੱਖਿਆ ਸਮੇਤ...

Iran-Israel war: PM Modi’ ਦੀ ਉੱਚ ਪੱਧਰੀ ਮੀਟਿੰਗ, ਭਾਰਤੀਆਂ ਦੀ ਸੁਰੱਖਿਆ ਸਮੇਤ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕੀਤੀ

PM ਨਰਿੰਦਰ ਮੋਦੀ ਨੇ ਐਤਵਾਰ ਰਾਤ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਰਾਤ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ ਗਈ। ਇਹ ਮੀਟਿੰਗ ਈਰਾਨ ‘ਤੇ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਮੌਜੂਦਾ ਵਿਸ਼ਵਵਿਆਪੀ ਸਥਿਤੀ ਤੇ ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਾਮਨੇਈ ਦੇ ਮਾਰੇ ਜਾਣ ਤੋਂ ਬਾਅਦ ਪੈਦਾ ਹੋਈ ਸਥਿਤੀ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਸੀ।
ਸੀਸੀਐਸ ਰਾਸ਼ਟਰੀ ਸੁਰੱਖਿਆ ਤੇ ਰਣਨੀਤਕ ਮਾਮਲਿਆਂ ‘ਤੇ ਸਭ ਤੋਂ ਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ। ਇੱਕ ਸੂਤਰ ਨੇ ਮੀਟਿੰਗ ਦੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੀਸੀਐਸ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਕਈ ਰਾਜਾਂ ਦੇ ਦੌਰੇ ਤੋਂ ਵਾਪਸ ਪਰਤੇ

ਰਾਜਸਥਾਨ, ਗੁਜਰਾਤ, ਤਾਮਿਲਨਾਡੂ ਤੇ ਪੁਡੂਚੇਰੀ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਪੀਐਮ ਮੋਦੀ ਦੇ ਰਾਤ 9:30 ਵਜੇ ਨਵੀਂ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਸੀਸੀਐਸ ਮੀਟਿੰਗ ਹੋਈ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਕਮੇਟੀ ਦੇ ਮੈਂਬਰ ਸ਼ਾਮਲ ਹੋਏ। ਉੱਚ ਅਧਿਕਾਰੀਆਂ ਨੇ ਕਮੇਟੀ ਨੂੰ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਤੇ ਭਾਰਤ ‘ਤੇ ਇਸ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।

ਮੱਧ ਪੂਰਬ ‘ਚ ਫਸੇ ਲੋਕਾਂ ਦੀ ਸੁਰੱਖਿਆ ‘ਤੇ ਚਰਚਾ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਕੇ. ਮਿਸ਼ਰਾ ਤੇ ਸ਼ਕਤੀਕਾਂਤ ਦਾਸ, ਰੱਖਿਆ ਸਟਾਫ ਦੇ ਮੁਖੀ ਜਨਰਲ ਅਨਿਲ ਚੌਹਾਨ, ਕੈਬਨਿਟ ਸਕੱਤਰ ਟੀਵੀ ਸੋਮਨਾਥਨ ਤੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਵੀ ਮੌਜੂਦ ਸਨ। ਸੂਤਰਾਂ ਅਨੁਸਾਰ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ‘ਚ ਪੱਛਮੀ ਏਸ਼ੀਆ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ-ਨਾਲ ਫਸੇ ਲੋਕਾਂ ਦੀ ਸੁਰੱਖਿਆ ਤੇ ਸਥਿਤੀ ਵਿਗੜਨ ‘ਤੇ ਇਸ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਗਈ ਹੈ।

ਪੱਛਮੀ ਏਸ਼ੀਆ ‘ਚ ਫੌਜੀ ਤਣਾਅ, ਹਵਾਈ ਸੇਵਾਵਾਂ ‘ਚ ਵਿਘਨ

ਵਰਤਮਾਨ ‘ਚ, ਪੱਛਮੀ ਏਸ਼ੀਆ ‘ਚ ਹਵਾਈ ਖੇਤਰ ਲਗਭਗ ਬੰਦ ਹੈ। ਪੱਛਮੀ ਏਸ਼ੀਆ ‘ਚ ਵਧਦੇ ਫੌਜੀ ਤਣਾਅ ਨੇ ਹਵਾਈ ਸੇਵਾਵਾਂ ‘ਚ ਵਿਘਨ ਪਾਇਆ ਹੈ, ਜਿਸ ਕਾਰਨ ਸੈਂਕੜੇ ਭਾਰਤੀ ਦੁਬਈ ਤੇ ਹੋਰ ਪ੍ਰਮੁੱਖ ਹਵਾਈ ਅੱਡਿਆਂ ‘ਚ ਫਸੇ ਹੋਏ ਹਨ। ਇਨ੍ਹਾਂ ‘ਚੋਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ‘ਤੇ ਭਾਰਤ ਸਰਕਾਰ ਨੂੰ ਸਹਾਇਤਾ ਲਈ ਅਪੀਲ ਕਰ ਰਹੇ ਹਨ।

ਭਾਰਤੀ ਕਿੱਥੇ ਰਹਿੰਦੇ ਹਨ?

ਸੂਤਰਾਂ ਅਨੁਸਾਰ, ਮੀਟਿੰਗ ‘ਚ ਈਰਾਨੀ ਅਧਿਕਾਰੀਆਂ ਵੱਲੋਂ ਭਾਰਤੀ ਤੇਲ ਵਾਹਕਾਂ ਲਈ ਇੱਕ ਪ੍ਰਮੁੱਖ ਰਸਤਾ, ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਤੋਂ ਪੈਦਾ ਹੋਈ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ। ਈਰਾਨ ‘ਚ ਲਗਭਗ 10,000 ਭਾਰਤੀ ਨਾਗਰਿਕ ਰਹਿੰਦੇ ਹਨ, ਜਦੋਂ ਕਿ ਇਜ਼ਰਾਈਲ ‘ਚ 40,000 ਤੋਂ ਵੱਧ ਲੋਕ ਰਹਿੰਦੇ ਹਨ। ਖਾੜੀ ਦੇਸ਼ਾਂ ਤੇ ਪੱਛਮੀ ਏਸ਼ੀਆ ‘ਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਲਗਭਗ 9 ਮਿਲੀਅਨ ਹੋਣ ਦਾ ਅਨੁਮਾਨ ਹੈ।

ਆਪਣੇ ਨਾਗਰਿਕਾਂ ਦੇ ਸੰਪਰਕ ‘ਚ ਭਾਰਤੀ ਦੂਤਾਵਾਸ

ਭਾਰਤ ਨੇ ਪਿਛਲੇ ਸਮੇਂ ‘ਚ ਹੋਏ ਟਕਰਾਵਾਂ ਦੇ ਵਿਚਕਾਰ ਪੱਛਮੀ ਏਸ਼ੀਆ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਭਾਰਤੀਆਂ ਨੂੰ ਸਫਲਤਾਪੂਰਵਕ ਬਾਹਰ ਕੱਢਿਆ ਹੈ। ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਖੇਤਰ ਭਰ ‘ਚ ਭਾਰਤੀ ਦੂਤਾਵਾਸ ਆਪਣੇ ਨਾਗਰਿਕਾਂ ਨਾਲ ਨਿਰੰਤਰ ਸੰਪਰਕ ‘ਚ ਹਨ ਤੇ ਹੈਲਪਲਾਈਨਾਂ ਨੂੰ ਐਕਟਿਵ ਕੀਤਾ ਗਿਆ ਹੈ। ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਇਜ਼ਰਾਈਲ ਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਈਰਾਨ ‘ਤੇ ਕੀਤੇ ਗਏ ਇੱਕ ਵੱਡੇ ਹਮਲੇ ‘ਚ ਮਾਰੇ ਗਏ ਸਨ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਤੇ ਸਰਕਾਰੀ ਖ਼ਬਰ ਏਜੰਸੀ, ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ (IRNA) ਨੇ ਐਤਵਾਰ ਸਵੇਰੇ 86 ਸਾਲਾ ਖਾਮੇਨੇਈ ਦੀ ਮੌਤ ਦੀ ਘੋਸ਼ਣਾ ਕੀਤੀ।

ਈਰਾਨੀ ਫੌਜ ਤੇ ਸਰਕਾਰੀ ਟਿਕਾਣਿਆਂ ‘ਤੇ ਹਮਲੇ

ਇਹ ਘੋਸ਼ਣਾ ਅਮਰੀਕਾ ਤੇ ਇਜ਼ਰਾਈਲ ਦੁਆਰਾ ਸ਼ਨੀਵਾਰ ਨੂੰ ਸ਼ੁਰੂ ਕੀਤੇ ਗਏ ਸਾਂਝੇ ਹਵਾਈ ਹਮਲੇ ਤੋਂ ਬਾਅਦ ਕੀਤੇ ਗਈ, ਜਿਸ ‘ਚ ਈਰਾਨੀ ਫੌਜ ਤੇ ਸਰਕਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਨਾਲ ਈਰਾਨੀਆਂ ਨੂੰ ਆਪਣੇ ਦੇਸ਼ ਦਾ ਕੰਟਰੋਲ ਹਾਸਲ ਕਰਨ ਦਾ ਸਭ ਤੋਂ ਵੱਡਾ ਮੌਕਾ ਮਿਲਿਆ ਹੈ। ਟਰੰਪ ਨੇ ਕਿਹਾ ਕਿ ਭਾਰੀ ਤੇ ਸਟੀਕ ਬੰਬਾਰੀ ਇੱਕ ਹਫ਼ਤੇ ਜਾਂ ਜਿੰਨਾ ਚਿਰ ਲੋੜ ਹੋਵੇ ਜਾਰੀ ਰਹੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments