ਭਾਰਤੀ ਮੌਸਮ ਵਿਭਾਗ (IMD) ਨੇ ਇਸ ਹਫਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਟੈਸਟ ਮੈਚ ਦੇ ਪਹਿਲੇ ਅਤੇ ਦੂਜੇ ਦਿਨ ਮੀਂਹ ਪੈਣ ਦੀ 70 ਤੋਂ 90 ਫੀਸਦੀ ਸੰਭਾਵਨਾ ਹੈ।
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ 16 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਟੈਸਟ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਟੈਸਟ ਲਈ ਬੈਂਗਲੁਰੂ ਪਹੁੰਚ ਚੁੱਕੀਆਂ ਹਨ।
ਭਾਰਤੀ ਟੀਮ ਨੇ ਸੋਮਵਾਰ ਨੂੰ ਜ਼ੋਰਦਾਰ ਅਭਿਆਸ ਕੀਤਾ। ਗੇਂਦਬਾਜ਼ਾਂ ਤੋਂ ਲੈ ਕੇ ਬੱਲੇਬਾਜ਼ਾਂ ਨੇ ਆਪਣੀਆਂ ਕਮੀਆਂ ਨੂੰ ਦੂਰ ਕੀਤਾ ਪਰ ਮੰਗਲਵਾਰ ਨੂੰ ਖਰਾਬ ਮੌਸਮ ਅਤੇ ਮੀਂਹ ਕਾਰਨ ਰੋਹਿਤ ਸ਼ਰਮਾ ਐਂਡ ਕੰਪਨੀ ਨੂੰ ਟਰੇਨਿੰਗ ਸੈਸ਼ਨ ਰੱਦ ਕਰਨਾ ਪਿਆ।
ਮੰਗਲਵਾਰ ਸਵੇਰੇ ਪਿਆ ਭਾਰੀ ਮੀਂਹ
ਮੰਗਲਵਾਰ ਸਵੇਰੇ ਭਾਰੀ ਮੀਂਹ ਕਾਰਨ ਭਾਰਤੀ ਟੀਮ ਦਾ ਅਭਿਆਸ ਸੈਸ਼ਨ ਰੱਦ ਕਰ ਦਿੱਤਾ ਗਿਆ। ਭਾਰਤੀ ਟੀਮ ਨੇ 11:15 ਵਜੇ ਅਭਿਆਸ ਸ਼ੁਰੂ ਕਰਨਾ ਸੀ। ਹਾਲਾਂਕਿ ਲਗਾਤਾਰ ਮੀਂਹ ਕਾਰਨ ਟੀਮ ਅਭਿਆਸ ਨਹੀਂ ਕਰ ਸਕੀ। ਮੀਂਹ ਕਾਰਨ ਪਹਿਲਾ ਟੈਸਟ ਵੀ ਪ੍ਰਭਾਵਿਤ ਹੋ ਸਕਦਾ ਹੈ। ਬੈਂਗਲੁਰੂ ਟੈਸਟ ‘ਚ ਪਹਿਲੇ 3 ਦਿਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਜਿਹੇ ‘ਚ ਪਹਿਲੇ ਟੈਸਟ ‘ਚ ਵਿਘਨ ਪੈ ਸਕਦਾ ਹੈ।
ਮੈਚ ’ਚ ਮੀਂਹ ਬਣ ਸਕਦੈ ਵਿਲੇਨ
ਭਾਰਤੀ ਮੌਸਮ ਵਿਭਾਗ (IMD) ਨੇ ਇਸ ਹਫਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਟੈਸਟ ਮੈਚ ਦੇ ਪਹਿਲੇ ਅਤੇ ਦੂਜੇ ਦਿਨ ਮੀਂਹ ਪੈਣ ਦੀ 70 ਤੋਂ 90 ਫੀਸਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਰਨਾਟਕ ਦੇ ਕਈ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਹਾਲ ਹੀ ਵਿੱਚ ਬੰਗਲਾਦੇਸ਼ ਨੇ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਦੋਵਾਂ ਟੀਮਾਂ ਵਿਚਾਲੇ 2 ਟੈਸਟ ਮੈਚਾਂ ਦੀ ਲੜੀ ਖੇਡੀ ਗਈ। ਸੀਰੀਜ਼ ਦਾ ਦੂਜਾ ਮੈਚ ਕਾਨਪੁਰ ‘ਚ ਖੇਡਿਆ ਗਿਆ। ਇਸ ਟੈਸਟ ਵਿੱਚ ਮੀਂਹ ਵਿਲੇਨ ਬਣ ਗਿਆ ਸੀ। ਹਾਲਾਂਕਿ, ਫਿਰ ਵੀ ਭਾਰਤੀ ਟੀਮ ਨੇ ਇਹ ਮੈਚ ਜਿੱਤਿਆ ਸੀ।
ਕਾਨਪੁਰ ’ਚ ਪਿਆ ਮੀਂਹ
ਕਾਨਪੁਰ ਟੈਸਟ ਦੇ ਪਹਿਲੇ ਦਿਨ ਮੀਂਹ ਕਾਰਨ ਸਿਰਫ਼ 35 ਓਵਰ ਹੀ ਖੇਡੇ ਗਏ। ਇਸ ਤੋਂ ਬਾਅਦ ਭਾਰੀ ਮੀਂਹ ਕਾਰਨ ਅਗਲੇ ਦੋ ਦਿਨਾਂ ਤੱਕ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਅਗਲੇ 2 ਦਿਨਾਂ ‘ਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 7 ਵਿਕਟਾਂ ਨਾਲ ਮੈਚ ਜਿੱਤ ਲਿਆ ਸੀ। ਟੀਮ ਇੰਡੀਆ ਨੇ ਸੀਰੀਜ਼ ਦਾ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤਿਆ ਸੀ।