ਜਲਾਲਾਬਾਦ ਇਲਾਕੇ ਦੇ 25 ਤੋਂ 28 ਲੋਕਾਂ ਦਾ ਸਮੂਹ ਆਪਣੀ ਰਿਸ਼ਤੇਦਾਰ ਬਜ਼ੁਰਗ ਮਹਿਲਾ ਦੇ ਅੰਤਿਸ ਸੰਸਕਾਰ ਤੋਂ ਬਾਅਦ ਉਸ ਦੀਆਂ ਅਸਥੀਆਂ ਤਾਰਨ ਲਈ ਜਾ ਰਿਹਾ ਸੀ।
ਫਾਜ਼ਿਲਕਾ-ਫਿਰੋਜ਼ਪੁਰ ਸੜਕ ‘ਤੇ ਅੱਜ ਸਵੇਰੇ ਪਿੱਕਅਪ ਟਰੱਕ ਤੇ ਟਰਾਲੇ ਵਿਚਕਾਰ ਟੱਕਰ ਹੋਈ ਗਈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ, ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਨਿੱਜੀ ਤੇ ਸਰਕਾਰੀ ਹਸਪਤਾਲਾਂ ‘ਚ ਲਿਜਾਇਆ ਗਿਆ। ਗੰਭੀਰ ਜ਼ਖ਼ਮੀਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ, ਜਲਾਲਾਬਾਦ ਇਲਾਕੇ ਦੇ 25 ਤੋਂ 28 ਲੋਕਾਂ ਦਾ ਸਮੂਹ ਆਪਣੀ ਰਿਸ਼ਤੇਦਾਰ ਬਜ਼ੁਰਗ ਮਹਿਲਾ ਦੇ ਅੰਤਿਸ ਸੰਸਕਾਰ ਤੋਂ ਬਾਅਦ ਉਸ ਦੀਆਂ ਅਸਥੀਆਂ ਤਾਰਨ ਲਈ ਜਾ ਰਿਹਾ ਸੀ। ਸਾਰੇ ਪਰਿਵਾਰਕ ਮੈਂਬਰ ਮਹਿੰਦਰਾ ਪਿੱਕਅਪ ਟਰੱਕ ‘ਚ ਸਵਾਰ ਸਨ। ਇਸ ਦੌਰਾਨ ਫਿਰੋਜ਼ਪੁਰ-ਫਾਜ਼ਿਲਕਾ ਸੜਕ ਕੋਲ ਹੁਸੈਨਸ਼ਾਹ ਵਾਲਾ ਵਿਖੇ ਪਿੱਕਅਪ ਟਰੱਕ ਦੀ ਟਰਾਲੇ ਨਾਲ ਟੱਕਰ ਹੋ ਗਈ।
ਪਿਕਅੱਪ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ
ਚਸ਼ਮਦੀਦਾਂ ਦੇ ਅਨੁਸਾਰ, ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕਈ ਲੋਕ ਗੱਡੀ ਦੇ ਅੰਦਰ ਫਸ ਗਏ। ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਤੇ ਪੁਲਿਸ ਨੂੰ ਸੂਚਿਤ ਕੀਤਾ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਚਾਰ ਲੋਕਾਂ – ਤਿੰਨ ਪੁਰਸ਼ ਤੇ ਇੱਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਮੌਤਾਂ ਦੀ ਗਿਣਤੀ ਨੌਂ ਹੋ ਗਈ।


![ferozepur-deaths-1[2]](https://punjabbuzz.com/Punjabi/wp-content/uploads/2026/06/ferozepur-deaths-12-696x392.jpg)


