HomeDeshਸਿਆਸਤ ਛੱਡ, Punjab ਦੀ ਸਾਰ ਲਓ… ਸਿਆਸਤ ਚ ਐਕਟਿਵ ਹੋਏ Sunil Jakhar Deshlatest NewsPanjabRajniti ਸਿਆਸਤ ਛੱਡ, Punjab ਦੀ ਸਾਰ ਲਓ… ਸਿਆਸਤ ਚ ਐਕਟਿਵ ਹੋਏ Sunil Jakhar By admin November 30, 2024 0 151 Share FacebookTwitterPinterestWhatsApp Punjab ਭਾਜਪਾ ਦੇ ਪ੍ਰਧਾਨ Sunil Jakhar ਹੁਣ ਮੁੜ Punjab ਦੀਆਂ ਸਿਆਸਤ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ। ਕਿਸਾਨ ਜਿੱਥੇ ਦੇਸ਼ ਦਾ ਅੰਨ ਭੰਡਾਰ ਭਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਤਾਂ ਉੱਥੇ ਹੀ ਕਿਸਾਨਾਂ ਦੇ ਮਾਮਲੇ ਵੀ ਪੰਜਾਬ ਦੀ ਸਿਆਸਤ ਦਾ ਕੇਂਦਰ ਬਣ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਮੰਡੀਆ ਵਿੱਚ ਫ਼ਸਲ ਵੇਚ ਰਿਹਾ ਹੈ ਤਾਂ ਉੱਥੇ ਹੀ ਇੱਕ ਕਿਸਾਨ ਅਜਿਹਾ ਵੀ ਹੈ ਜੋ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਵੀ ਬੈਠਾ ਹੈ। ਜੋ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਜੋ ਘੱਟੋਂ ਘੱਟ ਸਮਾਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਜਾ ਸਕੇ। ਪਰ ਕਿਸਾਨਾਂ ਦੇ ਕਿਸੇ ਵੱਡੇ ਐਕਸ਼ਨ ਤੋਂ ਪਹਿਲਾਂ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੁਣ ਮੁੜ ਪੰਜਾਬ ਦੀਆਂ ਸਿਆਸਤ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ। ਉਹਨਾਂ ਨੇ ਆਪਣੇ ਸ਼ੋਸਲ ਮੀਡੀਆਂ ਹੈਂਡਲ (X) ਤੇ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਪੰਜਾਬ ਦੇ ਮੁੱਦਿਆਂ ਤੇ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਸੁਨੀਲ ਜਾਖੜ ਪਿਛਲੇ ਕਾਫ਼ੀ ਮਹੀਨਿਆਂ ਤੋਂ ਪੰਜਾਬ ਦੀ ਸਿਆਸਤ ਤੋਂ ਦੂਰ ਰਹੇ ਹਨ। ਇਸ ਵਿਚਾਲੇ ਉਹਨਾਂ ਵੱਲੋਂ ਭਾਜਪਾ ਪ੍ਰਧਾਨ ਦਾ ਅਹੁਦਾ ਛੱਡਣ ਦੀਆਂ ਵੀ ਚਰਚਾਵਾਂ ਸਾਹਮਣੇ ਆਈਆਂ ਸਨ। ਜਿਸ ਨੂੰ ਭਾਜਪਾ ਆਗੂਆਂ ਨੇ ਖਾਰਿਜ ਕਰ ਦਿੱਤਾ ਸੀ। ਕਿਸਾਨਾਂ ਕੋਲ ਅਵਾਜ਼ ਨਹੀਂ- ਜਾਖੜ ਜਾਖੜ ਨੇ ਵੀਡੀਓ ਵਿੱਚ ਕਿਸਾਨਾਂ ਸਬੰਧੀ ਬੋਲਦਿਆਂ ਕਿਹਾ ਕਿ ਹਰ ਵਾਰ ਕਿਸਾਨਾਂ ਦੀ ਫ਼ਸਲ MSP ਤੇ ਚੁੱਕੀ ਜਾਂਦੀ ਹੈ। ਪਰ ਇਸ ਵਾਰ ਅਜਿਹਾ ਕੀ ਹੋ ਗਿਆ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਕੀਮਤ ਤੇ ਕੱਟ ਲਗਾਵਾਉਣੇ ਪਏ। ਉਹਨਾਂ ਨੇ ਕਿ ਕਿਸਾਨ ਤਾਂ ਸੰਘਰਸ਼ ਕਰ ਰਹੇ ਸੀ ਪਰ ਕਿਸਾਨਾਂ ਕੋਲ ਅਵਾਜ਼ ਨਹੀਂ ਸੀ। ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰਾਂ ਨੇ ਉਹਨਾਂ ਦੀ ਅਵਾਜ਼ ਨਹੀਂ ਚੱਕੀ। ਜਾਖੜ ਨੇ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਨੂੰ ਕਹਿ ਰਹੀ ਹੈ ਕਿ ਫ਼ਸਲ ਰੱਖਣ ਲਈ ਥਾਂ ਨਹੀਂ ਹੈ। ਪਰ ਜੇਕਰ ਕਿਸਾਨ ਕੱਟ ਲਗਵਾ ਲੈਂਦੇ ਤਾਂ ਜਗ੍ਹਾਂ ਵੀ ਬਣ ਜਾਣੀ ਸੀ। Share FacebookTwitterPinterestWhatsApp Previous articlePunjab ਭਾਜਪਾ ਦਾ ਚੋਣ ਕਮਿਸ਼ਨ ਨੂੰ ਪੱਤਰ, ਦਸੰਬਰ ਦੇ ਅੰਤ ਤੱਕ ਨਾ ਕਰਵਾਉਣ ਨਗਰ ਨਿਗਮ ਚੋਣਾਂNext articleਸਰਹੱਦ ਪਾਰ ਤਸਕਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਗ੍ਰਿਫ਼ਤਾਰ, Punjab Police ਨੇ ਕਈ ਹਥਿਆਰ ਕੀਤੇ ਬਰਾਮਦ adminhttps://punjabbuzz.com/Punjabi RELATED ARTICLES Desh ਹਫ਼ਤੇ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਰੱਦ ਹੋਵੇਗੀ ਐੱਲਪੀਜੀ ਬੁਕਿੰਗ, ਬੇਲੋੜੀ ਬੁਕਿੰਗ ਰੋਕਣ ਲਈ ਤੇਲ ਕੰਪਨੀਆਂ ਦਾ ਫ਼ੈਸਲਾ June 18, 2026 Desh Pakistan ’ਚ ਗੁਰਦੁਆਰੇ ਅੰਦਰ ਚੱਲੀਆਂ ਗੋਲੀਆਂ, ਸਿੱਖ ਜੋੜੇ ਦੀ ਮੌਤ June 18, 2026 Desh BCCI ਨੇ ਦੱਸਿਆ IPL 2027 ਦਾ ਪਲਾਨ, 10 ਮਾਰਚ ਤੋਂ ਹੋ ਸਕਦੀ ਹੈ ਸ਼ੁਰੂਆਤ, ਖੇਡੇ ਜਾਣਗੇ 74 ਮੁਕਾਬਲੇ June 18, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਹਫ਼ਤੇ ਅੰਦਰ ਸਿਲੰਡਰ ਦੀ ਸਪਲਾਈ ਨਾ ਮਿਲੀ ਤਾਂ ਰੱਦ ਹੋਵੇਗੀ ਐੱਲਪੀਜੀ ਬੁਕਿੰਗ, ਬੇਲੋੜੀ ਬੁਕਿੰਗ ਰੋਕਣ ਲਈ ਤੇਲ ਕੰਪਨੀਆਂ ਦਾ ਫ਼ੈਸਲਾ June 18, 2026 Pakistan ’ਚ ਗੁਰਦੁਆਰੇ ਅੰਦਰ ਚੱਲੀਆਂ ਗੋਲੀਆਂ, ਸਿੱਖ ਜੋੜੇ ਦੀ ਮੌਤ June 18, 2026 BCCI ਨੇ ਦੱਸਿਆ IPL 2027 ਦਾ ਪਲਾਨ, 10 ਮਾਰਚ ਤੋਂ ਹੋ ਸਕਦੀ ਹੈ ਸ਼ੁਰੂਆਤ, ਖੇਡੇ ਜਾਣਗੇ 74 ਮੁਕਾਬਲੇ June 18, 2026 Chandigarh Medical Store ਕਤਲਕਾਂਡ: ਪੁਲਿਸ ਕਸਟਡੀ ‘ਚੋਂ 2 ਮੁਲਜ਼ਮਾਂ ਵੱਲੋਂ ਭੱਜਣ ਦੀ ਕੋਸ਼ਿਸ਼, ਪੁਲਿਸ ਦੀ ਗੋਲੀ ਨਾਲ ਦੋਵੇਂ ਜ਼ਖ਼ਮੀ June 18, 2026 Load more Recent Comments