Sunday, June 14, 2026
Google search engine
HomeDeshਸਕ੍ਰੈਪ ਕਾਰੋਬਾਰੀ ਨੇ ਕਿਵੇਂ ਕੀਤਾ DIG ਦਾ ਭੰਡਾਫੋੜ, ਕਿਵੇਂ Bhullar ਨੇ...

ਸਕ੍ਰੈਪ ਕਾਰੋਬਾਰੀ ਨੇ ਕਿਵੇਂ ਕੀਤਾ DIG ਦਾ ਭੰਡਾਫੋੜ, ਕਿਵੇਂ Bhullar ਨੇ ਬਣਾਇਆ ਸੀ ਕਾਰੋਬਾਰੀ ਨੂੰ ‘ਬੱਕਰਾ’?

ਇਹ ਪੂਰਾ ਮਾਮਲਾ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਹੈ।

ਪੰਜਾਬ ਪੁਲਿਸ ਦੇ ਰੋਪੜ ਰੇਂਜ ਦੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਅੱਜ ਉਨ੍ਹਾਂ ਦੀ ਸੀਬੀਆਈ ਕੋਰਟ ਚ ਪੇਸ਼ੀ ਹੋਣ ਜਾ ਰਹੀ ਹੈ। ਗ੍ਰਿਫ਼ਤਾਰੀ ਦੇ ਨਾਲ ਹੀ ਸੀਬੀਆਈ ਦੀ 52 ਮੈਂਬਰੀ ਟੀਮ ਨੇ ਡੀਆਈਜੀ ਭੁੱਲਰ ਦੇ ਮੁਹਾਲੀ ਆਫਿਸ ਤੇ ਸੈਕਟਰ-40 ਦੀ ਕੋਠੀ ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਸੀਬੀਆਈ ਟੀਮ ਨੇ ਕਰੀਬ 7 ਕਰੋੜ ਦੀ ਨਕਦੀ, 1.5 ਕਿਲੋ ਸੋਨਾ, ਲਗਜ਼ਰੀ ਘੜੀਆਂ, ਇੰਪੋਰਟਡ ਸ਼ਰਾਬ ਤੇ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ।
ਇਹ ਪੂਰਾ ਮਾਮਲਾ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਹੈ। ਬੱਤਾ ਨੇ ਜਦੋਂ ਰਿਸ਼ਵਤਖੋਰੀ ਦੀ ਸ਼ਿਕਾਇਤ ਕੀਤੀ ਤਾਂ ਹੀ ਸੀਬੀਆਈ ਦੀ ਟੀਮ ਨੇ ਟ੍ਰੈਪ ਲਗਾ ਕੇ ਡੀਆਈਜੀ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ।

ਕੀ ਹੈ ਪੂਰਾ ਮਾਮਲਾ, ਡੀਆਈਜੀ ਭੁੱਲਰ ਨੇ ਕਿਵੇਂ ਬੱਤਾ ਨੂੰ ਬਣਾਇਆ ਨਿਸ਼ਾਨਾ?

ਜਾਣਕਾਰੀ ਮੁਤਾਬਕ ਆਕਾਸ਼ ਬੱਤਾ ਤੇ ਨਵੰਬਰ 2023 ਚ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਥਾਣੇ ਚ ਕੇਸ ਦਰਜ ਹੋਇਆ। ਆਕਾਸ਼ ਬੱਤਾ ਤੇ ਇਲਜ਼ਾਮ ਸੀ ਕਿ ਉਹ ਦਿੱਲੀ ਤੋਂ ਜਾਅਲੀ ਬਿਲ ਦੇ ਜਰੀਏ ਮਾਲ ਲਿਆ ਕੇ ਮੰਡੀ ਗੋਬਿੰਦਗੜ੍ਹ ਚ ਵੇਚਦਾ ਸੀ। ਇਸ ਤਰੀਕੇ ਨਾਲ ਉਹ ਟੈਕਸ ਚੋਰੀ ਕਰ ਰਿਹਾ ਸੀ। ਮਾਮਲਾ ਟੈਕਸ ਚੋਰੀ ਦਾ ਸੀ, ਇਸ ਕਰਕੇ ਇਹ ਮਾਮਲਾ 2024 ਚ ਡੀਆਈਜੀ ਭੁੱਲਰ ਕੋਲ ਪਹੁੰਚ ਗਿਆ। ਇਸ ਤੋਂ ਬਾਅਦ ਬੱਤਾ ਨੂੰ ਚਲਾਨ ਪੇਸ਼ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਗਈ।
ਪੁਲਿਸ ਥਾਣੇ ਚ ਮਾਮਲਾ ਦਰਜ ਹੋਣ ਦੇ ਆਮ ਤੌਰ ਤੇ ਮਾਮਲਾ ਐਸਐਚਓ ਜਾ ਉਸ ਤੋਂ ਥੱਲੇ ਦੇ ਅਧਿਕਾਰੀ ਕੋਲ ਜਾਂਚ ਲਈ ਜਾਂਦਾ ਹੈ। ਹਾਲਾਂਕਿ, ਇਸ ਚ ਸਕ੍ਰੈਪ ਦੇ ਜਰੀਏ ਟੈਕਸ ਚੋਰੀ ਕੀਤੀ ਜਾ ਰਹੀ ਸੀ ਤੇ ਮਾਮਲਾ ਸਰਕਾਰ ਨਾਲ ਧੋਖਾਧੜੀ ਦਾ ਸੀ। ਇਸ ਲਈ ਇਹ ਕੇਸ ਡੀਆਈਜੀ ਹਰਚਰਨ ਸਿੰਘ ਭੁੱਲਰ ਕੋਲ ਪਹੁੰਚ ਗਿਆ। ਇਸ ਤੋਂ ਬਾਅਦ ਹੀ ਆਕਾਸ਼ ਬੱਤਾ ਡੀਆਈਜੀ ਭੁੱਲਰ ਦੀਆਂ ਨਜ਼ਰਾਂ ਚ ਆ ਗਿਆ।

ਆਕਾਸ਼ ਬੱਤਾ ਸੀਬੀਆਈ ਕੋਲ ਪਹੁੰਚਿਆ

ਇਸ ਪੂਰੇ ਮਾਮਲੇ ਚ ਆਕਾਸ਼ ਬੱਤਾ ਦਾ ਕਹਿਣਾ ਹੈ ਕਿ ਜਦੋਂ ਡੀਆਈਡਜੀ ਹਰਚਰਨ ਸਿੰਘ ਭੁੱਲਰ ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ ਕਿ ਉਹ ਉਸ ਤੇ ਝੂਠੇ ਕੇਸ ਪਾ ਦੇਵੇਗਾ, ਤਾਂ ਇਸ ਤੋਂ ਬਾਅਦ ਉਸ ਨੇ ਤੈਅ ਕੀਤਾ ਕਿ ਉਹ ਸੀਬੀਆਈ ਕੋਲ ਜਾਵੇਗਾ। ਉਸ ਨੇ ਕਿਹਾ ਕਿ ਉਹ ਪੁਲਿਸ ਨੂੰ ਸ਼ਿਕਾਇਤ ਕਰਦਾ ਤਾਂ ਪੁਲਿਸ ਡੀਆਈਜੀ ਤੇ ਕਾਰਵਾਈ ਨਹੀਂ ਕਰਦੀ। ਇਸ ਲਈ ਉਨ੍ਹਾਂ ਨੇ ਪੂਰੀ ਕਹਾਣੀ ਤੇ ਰਿਕਾਰਡਿੰਗ ਸੀਬੀਆਈ ਨੂੰ ਸੁਣਾਈ।
ਆਕਾਸ਼ ਬੱਤਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਈਕੋਰਟ ਚ ਵੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ਚ ਉਨ੍ਹਾਂ ਨੇ ਆਪਣੀ ਦੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਭਵਿੱਖ ਚ ਉਨ੍ਹਾਂ ਤੇ ਕੋਈ ਝੂਠਾ ਕੇਸ ਦਰਜ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਚ ਹੋਰ ਵੀ ਖੁਲਾਸੇ ਕਰਨਗੇ ਕਿ ਉਨ੍ਹਾਂ ਨੂੰ ਕਿਨ੍ਹਾਂ ਲੋਕਾਂ ਨੇ ਧਮਕੀਆਂ ਦਿੱਤੀਆਂ ਸਨ ਤੇ ਇਸ ਮਾਮਲੇ ਚ ਹੋਰ ਕੌਣ-ਕੌਣ ਸ਼ਾਮਲ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments