ਸਰਦੀਆਂ ਦੇ ਮੌਸਮ ਵਿੱਚ ਜਦੋਂ ਪਾਰਾ ਡਿੱਗਦਾ ਹੈ, ਤਾਂ ਸਾਡਾ ਸਭ ਤੋਂ ਪਹਿਲਾ ਕੰਮ ਠੰਡ ਤੋਂ ਬਚਣ ਲਈ ਆਪਣੇ ਘਰਾਂ ਨੂੰ ਗਰਮ ਰੱਖਣਾ ਹੁੰਦਾ ਹੈ। ਖਾਸ ਕਰਕੇ ਜਿਨ੍ਹਾਂ ਦੇ ਘਰਾਂ ਵਿੱਚ ਛੋਟੇ ਬੱਚੇ ਹਨ, ਉਹ ਹੀਟਰ ਜਾਂ ਬਲੋਅਰ ਦੀ ਜ਼ਿਆਦਾ (Excessive use of heater or blower) ਵਰਤੋਂ ਕਰਦੇ ਹਨ। ਖਾਸ ਤੌਰ ‘ਤੇ ਜਿਹੜੇ ਜੋੜੇ ਪਹਿਲੀ ਵਾਰ ਮਾਪੇ ਬਣੇ ਹੋਣ ਤਾਂ ਉਹ ਆਪਣੇ ਬੱਚੇ ਲਈ ਕਾਫੀ ਫਿਕਰਮੰਦ ਹੁੰਦੇ ਨੇ। ਬੱਚੇ ਨੂੰ ਪਹਿਲੀ ਵਾਰ ਜ਼ੁਕਾਮ ਮਹਿਸੂਸ ਹੁੰਦਾ ਹੈ ਤਾਂ ਮਾਪੇ ਅਕਸਰ ਬੱਚੇ ਨੂੰ ਠੰਡ ਤੋਂ ਬਚਾਉਣ ਲਈ ਦਿਨ-ਰਾਤ ਹੀਟਰ ਦੀ ਵਰਤੋਂ ਕਰਨ ਲੱਗਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿੰਨੇ ਹੀਟਰ ਦੀ ਵਰਤੋਂ ਕਰਨੀ ਚਾਹੀਦੀ ਹੈ? ਜ਼ਿਆਦਾ ਇਸਤੇਮਾਲ ਕਰਨਾ ਸਹੀ ਹੈ ਜਾਂ ਗਲਤ? ਆਓ ਜਾਣਦੇ ਹਾਂ ਮਾਹਿਰਾਂ ਦੇ ਮੁਤਾਬਕ…
ਬੱਚੇ ਦੇ ਕਮਰੇ ਵਿੱਚ ਸਹੀ ਤਾਪਮਾਨ ਹੋਣਾ
ਸਰਦੀਆਂ ਵਿੱਚ ਹੀਟਰ ਦੀ ਵਰਤੋਂ ਬੱਚੇ ਦੇ ਕਮਰੇ ਵਿੱਚ ਗਰਮੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਪਰ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਮਰੇ ਦਾ ਤਾਪਮਾਨ ਬਹੁਤ ਜ਼ਿਆਦਾ ਨਾ ਹੋਵੇ। ਕਮਰੇ ਦਾ ਤਾਪਮਾਨ 25-28 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣਾ ਚਾਹੀਦਾ ਹੈ ਜੇਕਰ ਕਮਰੇ ਦਾ ਤਾਪਮਾਨ ਬਹੁਤ ਜ਼ਿਆਦਾ ਹੋਵੇ ਤਾਂ ਬੱਚੇ ਨੂੰ ਪਸੀਨਾ ਆਉਣਾ, ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਉਸਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਬੱਚੇ ਦੇ ਕਮਰੇ ਦੇ ਤਾਪਮਾਨ ਨੂੰ ਸਹੀ ਪੱਧਰ ‘ਤੇ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਾਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਨਮੀ ਦਾ ਧਿਆਨ ਰੱਖੋ
ਹੀਟਰ ਕਾਰਨ ਕਮਰੇ ਦੀ ਨਮੀ ਘੱਟ ਜਾਂਦੀ ਹੈ। ਜੇਕਰ ਬੱਚਿਆਂ ਦੇ ਕਮਰੇ ਵਿੱਚ ਨਮੀ ਘੱਟ ਜਾਂਦੀ ਹੈ, ਤਾਂ ਉਨ੍ਹਾਂ ਦੇ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਖੁਸ਼ਕ ਹਵਾ ਬੱਚਿਆਂ ਵਿੱਚ ਨੱਕ ਅਤੇ ਗਲੇ ਵਿੱਚ ਖਰਾਸ਼ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਬਚਣ ਲਈ ਕਮਰੇ ਵਿੱਚ ਹਿਊਮਿਡੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ। ਹਿਊਮਿਡੀਫਾਇਰ ਇੱਕ ਅਜਿਹਾ ਯੰਤਰ ਹੈ ਜੋ ਕਮਰੇ ਵਿੱਚ ਨਮੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ ਪਾਣੀ ਦੀ ਵਾਸ਼ਪ ਪੈਦਾ ਕਰਕੇ ਕਮਰੇ ਦੀ ਹਵਾ ਨੂੰ ਨਮੀ ਦਿੰਦਾ ਹੈ।
ਇਸ ਤੋਂ ਇਲਾਵਾ ਤੁਸੀਂ ਬੱਚੇ ਦੇ ਕਮਰੇ ‘ਚ ਕੁਝ ਪੌਦੇ ਵੀ ਰੱਖ ਸਕਦੇ ਹੋ ਜੋ ਹਵਾ ‘ਚ ਨਮੀ ਬਰਕਰਾਰ ਰੱਖਣਗੇ। ਇਸ ਤਰ੍ਹਾਂ, ਕਮਰੇ ਵਿੱਚ ਹਿਊਮਿਡੀਫਾਇਰ ਅਤੇ ਹਰੇ ਪੌਦਿਆਂ ਦੀ ਮਦਦ ਨਾਲ, ਤੁਸੀਂ ਆਪਣੇ ਬੱਚੇ ਦੇ ਕਮਰੇ ਦੀ ਨਮੀ ਦਾ ਧਿਆਨ ਰੱਖ ਸਕਦੇ ਹੋ। ਇਹ ਬੱਚੇ ਦੇ ਸਿਹਤਮੰਦ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਸਿੱਧੀ ਗਰਮੀ ਤੋਂ ਸੁਰੱਖਿਆ
ਹੀਟਰ ਤੋਂ ਨਿਕਲਣ ਵਾਲੀ ਸਿੱਧੀ ਗਰਮ ਹਵਾ ਬੱਚੇ ਦੇ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ। ਜੇਕਰ ਹੀਟਰ ਬੱਚੇ ਦੇ ਬਿਸਤਰੇ ਜਾਂ ਪੰਘੂੜੇ ਦੇ ਬਹੁਤ ਨੇੜੇ ਹੈ, ਤਾਂ ਗਰਮ ਹਵਾ ਸਿੱਧੀ ਉਸ ‘ਤੇ ਪਵੇਗੀ। ਇਸ ਨਾਲ ਬੱਚੇ ਨੂੰ ਜਲਣ ਜਾਂ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਹੀਟਰ ਨੂੰ ਬੱਚੇ ਤੋਂ ਕੁਝ ਦੂਰੀ ‘ਤੇ ਰੱਖਣਾ ਚਾਹੀਦਾ ਹੈ, ਤਾਂ ਜੋ ਗਰਮੀ ਕਮਰੇ ਵਿਚ ਬਰਾਬਰ ਫੈਲ ਜਾਵੇ।
ਕਦੇ-ਕਦਾਈਂ ਬੰਦ ਕਰਦੇ ਰਹੋ
ਰਾਤ ਭਰ ਹੀਟਰ ਨੂੰ ਲਗਾਤਾਰ ਚਲਾਉਣ ਦੀ ਬਜਾਏ ਬਿਹਤਰ ਹੋਵੇਗਾ ਜੇਕਰ ਤੁਸੀਂ ਇਸ ਨੂੰ ਕੁਝ ਸਮੇਂ ਲਈ ਬੰਦ ਕਰਕੇ ਦੁਬਾਰਾ ਚਾਲੂ ਕਰ ਦਿਓ। ਤਾਂ ਜੋ ਕਮਰੇ ਦਾ ਤਾਪਮਾਨ ਸਹੀ ਰਹੇ।





