Saturday, April 25, 2026
Google search engine
HomeDeshPunjab ‘ਚ ਵਿਆਹ ਵਾਲੇ ਘਰ ਨੂੰ 6 ਸਿਲੰਡਰ ਦੇਵੇਗੀ ਸਰਕਾਰ, 4 ਦਿਨ...

Punjab ‘ਚ ਵਿਆਹ ਵਾਲੇ ਘਰ ਨੂੰ 6 ਸਿਲੰਡਰ ਦੇਵੇਗੀ ਸਰਕਾਰ, 4 ਦਿਨ ਪਹਿਲਾਂ ਬੂਕਿੰਗ ਲਾਜ਼ਮੀ

ਫੂਡ ਸਪਲਾਈ ਡਿਪਾਰਟਮੈਂਟ ਦੇ ਸਕੱਤਰ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਲ੍ਹੇ ‘ਚ ਸਬ ਡਿਵੀਜ਼ਨ ਲੈਵਲ ‘ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਮਰਸ਼ਿਅਲ ਐਲਪੀਜੀ ਸੰਕਟ ਨਾਲ ਨਜਿੱਠਣ ਦੇ ਲਈ ਪ੍ਰਸ਼ਾਸਨਿਕ ਪੱਧਰ ‘ਤੇ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਐਲਪੀਜੀ ਸੰਕਟ ਦੌਰਾਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤਹਿਤ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਦੇ ਲਈ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਇਸ ਦੇ ਲਈ ਗਾਈਡਲਾਈਨਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਚਾਰ ਦਿਨ ਪਹਿਲਾਂ ਹੀ ਸਿਲੰਡਰ ਦੀ ਬੁਕਿੰਗ

ਇਸ ਤਹਿਤ ਵਿਆਹ ਦੇ ਲਈ 5 ਕਿੱਲੋ ਵਾਲੇ 6 ਕਮਰਸ਼ੀਅਲ ਸਿਲੰਡਰ ਮਿਲਣਗੇ। ਵਿਆਹ ਦੇ ਲਈ ਚਾਰ ਦਿਨ ਪਹਿਲਾਂ ਹੀ ਸਿਲੰਡਰ ਦੀ ਬੁਕਿੰਗ ਕਰਨੀ ਹੋਵੇਗੀ। ਇਹ ਕਮਰਸ਼ੀਅਲ ਸਿਲੰਡਰ ਪੂਰੀ ਤਰ੍ਹਾਂ ਪੁਸ਼ਟੀ ਕਰਨ ਤੋਂ ਬਾਅਦ ਹੀ ਜਾਰੀ ਕੀਤੇ ਜਾਣਗੇ। ਇਸ ਦੌਰਾਨ ਲੜਕੀ ਵਾਲੇ ਘਰਾਂ ਨੂੰ ਪਹਿਲ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਸਰਕਾਰ ਨੇ ਏਜੰਸੀਆਂ ਨੂੰ ਕਿਹਾ ਹੈ ਕਿ ਪੰਜ ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਵਧਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿਲੰਡਰ ਮਿਲ ਸਕੇ। ਕਮਰਸ਼ੀਅਲ ਐਲਪੀਡੀ ਦੀ ਸਪਲਾਈ ‘ਤੇ ਨਿਗਰਾਨੀ ਰੱਖਣ ਦੇ ਲਈ ਡੀਸੀ ਦੀ ਅਗਵਾਈ ‘ਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

ਸਬ ਡਿਵੀਜ਼ਨ ਲੈਵਲ ‘ਤੇ ਕਮੇਟੀਆਂ ਦਾ ਗਠਨ

ਫੂਡ ਸਪਲਾਈ ਡਿਪਾਰਟਮੈਂਟ ਦੇ ਸਕੱਤਰ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਲ੍ਹੇ ‘ਚ ਸਬ ਡਿਵੀਜ਼ਨ ਲੈਵਲ ‘ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਏਡੀਸੀ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ‘ਚ ਕਮੇਟੀਆਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸ਼੍ਰੇਣੀ ਅਨੁਸਾਰ ਸਿਲੰਡਰਾਂ ਦੀ ਸਪਲਾਈ ਦੇ ਲਈ ਨੋਡਲ ਅਫ਼ਸਰ ਨਿਯੁਕਤ ਕਰ ਦਿੱਤੇ ਗਏ ਹਨ।
ਸਰਕਾਰ ਨੇ ਕਮਰਸ਼ੀਅਲ ਐਲਪੀਜੀ ਦੀ ਸਪਾਲਈ ਦੇ ਲਈ ਕੈਟਗਰੀ ਤੈਅ ਕਰ ਦਿੱਤੀ ਹੈ। ਹਸਪਤਾਲ ਦੇ ਸਿੱਖਿਅਕ ਸੰਸਥਾਨਾਂ ਨੂੰ ਪਹਿਲ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਇੰਡਸਟ੍ਰੀਅਲ ਕੰਟੀਨ, ਵਿਆਹ ਸਮਾਗਮਾਂ ਤੇ ਢਾਬਿਆਂ ਨੂੰ ਸੈਮੀ ਪਹਿਲ ਸ਼੍ਰੇਣੀ ‘ਚ ਰੱਖਿਆ ਗਿਆ। ਆਮ ਕਮਰਸ਼ੀਅਲ ਥਾਂਵਾਂ ਨੂੰ ਪਹਿਲ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਮਰਸ਼ੀਅਲ ਸਿਲੰਡਰਾਂ ਸਬੰਧੀ ਰਿਪੋਰਟ ਰੋਜ਼ਾਨਾ ਡੀਸੀ ਨੂੰ ਭੇਜੀ ਜਾਵੇ ਤੇ ਸਪਲਾਈ ਦੇ ਵੰਡ ‘ਤੇ ਨਜ਼ਰ ਰੱਖੀ ਜਾਵੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments