Tuesday, April 14, 2026
Google search engine
HomeDeshਕੈਨੇਡਾ ‘ਚ PR ਹੁੰਦੇ ਹੀ ਮੁਕਰੀ ਕੁੜੀ, ਮੁੰਡੇ ਨੂੰ ਛੱਡ ਰਹਿਣ ਲੱਗੀ...

ਕੈਨੇਡਾ ‘ਚ PR ਹੁੰਦੇ ਹੀ ਮੁਕਰੀ ਕੁੜੀ, ਮੁੰਡੇ ਨੂੰ ਛੱਡ ਰਹਿਣ ਲੱਗੀ ਕਿਤੇ ਹੋਰ; ਸਹੁਰੇ ਨੇ ਦਿੱਤੀ ਸ਼ਿਕਾਇਤ

ਪੀੜਤ ਲੜਕੇ ਦੇ ਪਰਿਵਾਰ ਨੇ ਥਾਣਾ ਸਲੇਮ ਟਾਬਰੀ ‘ਚ ਆਪਣੀ ਨੂੰਹ ਤੇ ਉਸ ਦੇ ਪਰਿਵਾਰ ਵਿਰੁੱਧ ਸ਼ਿਕਾਇਤ ਦਿੱਤੀ ਹੈ।

ਲੁਧਿਆਣਾ ਤੋਂ ਇੱਕ ਮਹਿਲਾ ਨੇ ਕੈਨੇਡਾ ‘ਚ ਪਰਮਾਨੈਂਟ ਰੈਜੀਡੈਂਸ (ਪੀਆਰ) ਬਣਦੇ ਹੀ ਆਪਣੇ ਪਤੀ ਨਾਲ ਰਿਸ਼ਤਾ ਤੋੜ੍ਹ ਲਿਆ। ਇਲਜ਼ਾਮ ਹੈ ਕਿ ਮਹਿਲਾ ਦੇ ਵਿਆਹ ਨੂੰ ਸਿਰਫ਼ 2 ਸਾਲ ਹੀ ਬੀਤੇ ਸਨ ਕਿ ਉਹ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਥਾਂ ਰਹਿਣ ਲੱਗ ਪਈ। ਪਰੇਸ਼ਾਨ ਪਤੀ ਨੇ ਉਸ ਨੂੰ ਸਮਝਾਇਆ ਪਰ ਉਹ ਨਹੀਂ ਮੰਨੀ, ਇਸ ਤੋਂ ਬਾਅਦ ਮੁੰਡੇ ਨੇ ਆਪਣੇ ਘਰ ‘ਚ ਪੂਰੀ ਗੱਲ ਬਾਰੇ ਜਾਣਕਾਰੀ ਦਿੱਤੀ।
ਪੀੜਤ ਲੜਕੇ ਦੇ ਪਰਿਵਾਰ ਨੇ ਥਾਣਾ ਸਲੇਮ ਟਾਬਰੀ ‘ਚ ਆਪਣੀ ਨੂੰਹ ਤੇ ਉਸ ਦੇ ਪਰਿਵਾਰ ਵਿਰੁੱਧ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਮਹਿਲਾ ਨੇ ਕੈਨੇਡਾ ਦੀ ਪੀਆਰ ਲੈਣ ਲਈ ਉਨ੍ਹਾਂ ਦੇ ਪੁੱਤਰ ਨਾਲ ਵਿਆਹ ਕਰਵਾਇਆ ਸੀ। ਪੁਲਿਸ ਜਾਂਚ ਤੋਂ ਬਾਅਦ ਮਹਿਲਾ, ਉਸ ਦੇ ਪਿਤਾ ਤੇ ਭਰਾ ਸਮੇਤ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਹੁਰੇ ਨੇ ਦਿੱਤੀ ਸ਼ਿਕਾਇਤ

ਅਮਨ ਨਗਰ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਪੁੱਤਰ ਮਾਨ ਸਿੰਘ ਕੈਨੇਡਾ ‘ਚ ਪੀਆਰ ਹੈ। ਉਸ ਦਾ ਵਿਆਹ 10 ਫਰਵਰੀ, 2024 ਨੂੰ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਵਿਆਹ ਤੋਂ ਕੁੱਝ ਸਮੇਂ ਬਾਅਦ ਮਾਨ ਸਿੰਘ ਆਪਣੀ ਪਤਨੀ ਨੂੰ ਕੈਨੇਡਾ ਲੈ ਗਿਆ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਉੱਥੇ ਪੀਆਰ ਹਾਸਲ ਕਰਨ ਤੋਂ ਬਾਅਦ ਅਮਨਦੀਪ ਕੌਰ ਨੇ ਆਪਣਾ ਅਸਲੀ ਰੰਗ ਦਿਖਾਇਆ। ਉਹ ਆਪਣੀ ਪਤੀ ਮਾਨ ਸਿੰਘ ਨੂੰ ਛੱਡ ਕੇ ਕਿਸੇ ਹੋਰ ਥਾਂ ਰਹਿਣ ਲੱਗੀ।
ਜਰਨੈਲ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਨੂੰਹ ਨੇ ਸਿਰਫ਼ ਵਿਦੇਸ਼ ‘ਚ ਸੈਟਲ ਹੋਣ ਲਈ ਉਨ੍ਹਾਂ ਦੇ ਪੁੱਤਰ ਦਾ ਇਸਤੇਮਾਲ ਕੀਤਾ। ਜਰਨੈਲ ਦੀ ਸ਼ਿਕਾਇਤ ‘ਤੇ ਥਾਣਾ ਸਲੇਮ ਟਾਬਰੀ ‘ਚ ਧੋਖਾ-ਧੜੀ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments