Shiromani Akali Dal ਦੇ ਪ੍ਰਧਾਨ Sukhbir Singh Badal ਅੱਜ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
Shiromani Akali Dal ਦੇ ਸਾਬਕਾ ਪ੍ਰਧਾਨ Sukhbir Singh Badal ਦੇ ਪੈਰ ਵਿੱਚ ਸੱਟ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੱਤ ਵਿੱਚ ਫ੍ਰੈਕਚਰ ਹੋ ਗਿਆ ਹੈ ਅਤ ਉਸ ਤੇ ਪਲਾਸਟਰ ਲਗਾਇਆ ਗਿਆ ਹੈ।
ਦੱਸ ਦੇਈਏ ਕਿ ਉਹ ਅੱਜ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ‘ਚ ਪੇਸ਼ ਹੋਏ ਸਨ। ਜਾਣਕਾਰੀ ਮੁਤਾਬਕ, ਜਦੋਂ ਉਹ ਸਕਤਰੇਤ ਦੇ ਦਫ਼ਤਰ ਵਿੱਚ ਅਰਜੀ ਦੇਣ ਲਈ ਕੁਰਸੀ ਤੇ ਬੈਠੇ ਤਾਂ ਕੁਰਸੀ ਹੇਠਾਂ ਹੋ ਗਈ। ਜਿਸਦਾ ਸਾਰਾ ਭਾਰ ਉਨ੍ਹਾਂ ਦੀ ਸੱਜੀ ਲੱਤ ਤੇ ਆ ਗਿਆ।
ਪਾਰਟੀ ਦੇ ਆਗੂ ਰਵਿੰਦਰ ਸਿੰਘ ਰੋਬਿਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ Sukhbir Badal ਦੇ ਜਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਲਿੱਖਿਆ ਹੈ ਕਿ ਸਕਤਰੇਤ ਵਿੱਚ ਪੇਸ਼ ਹੋਣ ਦੌਰਾਨ ਸੁਖਬੀਰ ਬਾਦਲ ਦੀ ਲੱਤ ਤੇ ਸੱਟ ਲੱਗ ਗਈ, ਜਿਸਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਲਈ ਲੈ ਜਾਇਆ ਗਿਆ। ਡਾਕਟਰਾਂ ਨੇ ਸੱਟ ਦੀ ਗੰਭੀਰਤਾ ਨੂੰ ਵੇਖਦਿਆਂ ਉਨ੍ਹਾਂ ਦੀ ਲੱਤ ਤੇ ਪਲਾਸਟਰ ਲਗਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹੇਅਰਲਾਈਨ ਫ੍ਰੈਕਚਰ ਆਇਆ ਹੈ।
ਅੱਜ ਹੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਸਨ ਪੇਸ਼
Sukhbir Singh Badal ਪਾਰਟੀ ਦੇ ਸੀਨੀਅਰ ਆਗੂਆਂ ਨਾਲ ਅੱਜ ਅਕਾਲ ਤਖ਼ਤ ਸਾਹਿਬ ਦੇ ਸਕਤਰੇਤ ਗਏ ਸਨ। ਉਨ੍ਹਾਂ ਨੇ ਉੱਥੇ ਪੱਤਰ ਸੌਂਪ ਕੇ ਜਥੇਦਾਰ ਨੂੰ ਬੇਨਤੀ ਕੀਤੀ ਸੀ ਕਿ ਸਿੰਘ ਸਾਹਿਬਾਨਾਂ ਵੱਲੋਂ ਉਨ੍ਹਾਂ ਦੀ ਸਜ਼ਾ ਨੂੰ ਲੈ ਕੇ ਛੇਤੀ ਤੋਂ ਛੇਤੀ ਫੈਸਲਾ ਲਿਆ ਜਾਵੇ ਤਾਂ ਜੋ ਉਹ ਆਪਣੀਆਂ ਸਿਆਸੀ ਅਤੇ ਨਿੱਜੀ ਸਰਗਰਮੀਆਂ ਵਿੱਚ ਹਿੱਸਾ ਲੈ ਸਕਣ।
ਪੇਸ਼ ਹੋਣ ਤੋਂ ਬਾਅਦ ਜਦੋਂ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਦੇ ਚੇਹਰੇ ਤੇ ਕਾਫੀ ਦਰਦ ਵੀ ਮਹਿਸੂਸ ਹੋ ਰਿਹਾ ਸੀ। ਪਰ ਉਦੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਕਰਕੇ ਦੁਖੀ ਦਿਖਾਈ ਦੇ ਰਹੇ ਹਨ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੂੰ ਉਸ ਵੇਲ੍ਹੇ ਲੱਤ ਵਿੱਚ ਬਹੁਤ ਜਿਆਦਾ ਦਰਦ ਹੋ ਰਿਹਾ ਸੀ।
ਜਾਣਕਾਰੀ ਮੁਤਾਬਕ,Akal Takht ਵਿੱਚ ਬੇਨਤੀ ਪੱਤਰ ਦੇਣ ਤੋਂ ਬਾਅਦ ਸੁਖਬੀਰ ਬਾਦਲ ਦਾ ਵਾਪਸ ਪਿੰਡ ਜਾਣ ਦਾ ਪ੍ਰੋਗਰਾਮ ਸੀ। ਇਲਾਜ ਲੈਣ ਤੋਂ ਬਾਅਦ ਉਹ ਬਾਕੀ ਸਾਰੇ ਆਗੂਆਂ ਨਾਲ ਆਪਣੇ ਪਿੰਡ Badal ਪਰਤ ਗਏ ਹਨ। ਫ੍ਰੈਕਚਰ ਹੋਣ ਕਰਕੇ ਉਨ੍ਹਾਂ ਨੂੰ ਬਹੁਤ ਜਿਆਦਾ ਦਰਦ ਮਹਿਸੂਸ ਹੋ ਰਿਹਾ ਹੈ। ਇਸ ਲਈ ਡਾਕਟਰਾਂ ਨੂੰ ਉਨ੍ਹਾਂ ਨੇ ਅਗਲੇ ਕੁਝ ਦਿਨਾਂ ਤੱਕ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ।


![Sukhbir-Singh-Badal[1]](https://punjabbuzz.com/Punjabi/wp-content/uploads/2024/11/Sukhbir-Singh-Badal1-696x392.jpg)


