ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੱਦ ਹੋਣ ਬਾਰੇ ਏਅਰਲਾਈਨ ਦੁਆਰਾ ਮੇਲ ਅਤੇ ਐਸਐਮਐਸ ਦੁਆਰਾ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ।
ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਦੇ ਕਰੂਰ ਮੈਂਬਰਾਂ ਵੱਲੋਂ ਲਈ ਗਈ ਸਮੂਹਿਕ ਛੁੱਟੀ ਕਾਰਨ ਸ਼ੁੱਕਰਵਾਰ ਨੂੰ ਦੁਬਈ ਅਤੇ ਸ਼ਾਰਜਾਹ ਦੀਆਂ ਦੋਵੇਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਾਲਾਂਕਿ ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੱਦ ਹੋਣ ਬਾਰੇ ਏਅਰਲਾਈਨ ਦੁਆਰਾ ਮੇਲ ਅਤੇ ਐਸਐਮਐਸ ਦੁਆਰਾ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਇਸ ਕਾਰਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਤੋਂ ਇਲਾਵਾ ਫਲਾਈਟ ਕੈਂਸਲ ਹੋਣ ’ਤੇ ਸਾਰਿਆਂ ਦੇ ਪੈਸੇ ਵੀ ਵਾਪਸ ਕੀਤੇ ਜਾ ਰਹੇ ਹਨ। ਜਦਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੁਝ ਯਾਤਰੀਆਂ ਨੂੰ ਸੂਚਨਾ ਨਹੀਂ ਮਿਲੀ ਸੀ ਇਸ ਲਈ ਉਹ ਫਲਾਈਟ ’ਚ ਸਵਾਰ ਹੋਣ ਲਈ ਏਅਰਪੋਰਟ ’ਤੇ ਪਹੁੰਚੇ। ਜਿਸ ਤੋਂ ਬਾਅਦ ਏਅਰਪੋਰਟ ’ਤੇ ਕੁਝ ਹੰਗਾਮਾ ਹੋਇਆ, ਪਰ ਸੀਆਈਐਸਐਫ ਅਤੇ ਏਅਰਲਾਈਨ ਕੰਪਨੀ ਦੁਆਰਾ ਸਥਿਤੀ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਦੱਸਣਯੋਗ ਹੈ ਕਿ ਏਅਰ ਇੰਡੀਆ ਦੀ ਫਲਾਈਟ ਸਵੇਰੇ 8.30 ਵਜੇ ਸ਼ਾਰਜਾਹ ਲਈ ਜਾਂਦੀ ਹੈ। ਇਸ ਤੋਂ ਬਾਅਦ ਸ਼ਾਮ 4.25 ਵਜੇ ਦੂਜੀ ਫਲਾਈਟ ਦੁਬਈ ਲਈ ਰਵਾਨਾ ਹੋਵੇਗੀ। ਅਜਿਹੇ ’ਚ ਇਹ ਦੋਵੇਂ ਉਡਾਣਾਂ ਨਾ ਤਾਂ ਆਈਆਂ ਅਤੇ ਨਾ ਹੀ ਵਾਪਸੀ ਲਈ ਉੱਡ ਸਕੀਆਂ।





