Monday, June 22, 2026
Google search engine
HomeCrimeHaryana 'ਚ ਜਿੰਮ ਤੋਂ ਘਰ ਪਰਤ ਰਹੇ 3 ਨੌਜਵਾਨਾਂ 'ਤੇ ਫਾਇਰਿੰਗ, ਦੋ...

Haryana ‘ਚ ਜਿੰਮ ਤੋਂ ਘਰ ਪਰਤ ਰਹੇ 3 ਨੌਜਵਾਨਾਂ ‘ਤੇ ਫਾਇਰਿੰਗ, ਦੋ ਦੀ ਮੌਕੇ ‘ਤੇ ਮੌਤ

ਇਸ ਹਮਲੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿਚ ਵੀਰਵਾਰ ਨੂੰ ਨਕਾਬਪੋਸ਼ ਬਦਮਾਸ਼ਾਂ ਨੇ ਜਿੰਮ ਤੋਂ ਘਰ ਜਾ ਰਹੇ ਤਿੰਨ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਖੇੜੀ ਲੱਖਾ ਸਿੰਘ ਦੇ ਪਾਵਰ ਜਿਮ ਤੋਂ ਘਰ ਪਰਤ ਰਹੇ ਤਿੰਨ ਨੌਜਵਾਨਾਂ ‘ਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਸ ਹਮਲੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਇਸ ਦੇ ਨਾਲ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ‘ਚ ਜੁਟੀ ਗਈ ਹੈ। ਬਦਮਾਸ਼ਾਂ ਨੇ ਨੌਜਵਾਨਾਂ ਦਾ ਪਿੱਛਾ ਕੀਤਾ ਤੇ ਗੋਲੀਆਂ ਚਲਾਈਆਂ। ਮੌਕੇ ‘ਤੇ 50 ਤੋਂ ਵੱਧ ਗੋਲੀਬਾਰੀ ਹੋਈ।
ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ
ਬਲਾਕ ਰਾਦੌਰ ਦੇ ਪਿੰਡ ਖੇੜੀ ਲੱਖਾ ਸਿੰਘ ਵਿੱਚ ਬਾਈਕ ਸਵਾਰ ਨਕਾਬਪੋਸ਼ ਵਿਅਕਤੀਆਂ ਨੇ ਜਿੰਮ ਦੇ ਬਾਹਰ ਤਿੰਨ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments