Thursday, October 29, 2026
Google search engine
Homelatest Newsਦਿੱਲੀ ਜਾ ਰਹੇ ਕਿਸਾਨਾਂ ਨੇ ਕੀਤੀ ਜੰਗੀ ਪੱਧਰ 'ਤੇ ਤਿਆਰੀ

ਦਿੱਲੀ ਜਾ ਰਹੇ ਕਿਸਾਨਾਂ ਨੇ ਕੀਤੀ ਜੰਗੀ ਪੱਧਰ ‘ਤੇ ਤਿਆਰੀ

ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ ਉਪਰ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਪਹਿਲਾਂ ਹੀ ਛੇ ਮਹੀਨਿਆਂ ਦੀ ਤਿਆਰੀ ਕਰਕੇ ਆਏ ਹਨ। ਕਿਸਾਨਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਨ੍ਹਾਂ ਨੂੰ ਖੁੱਲ੍ਹੇ ਆਸਮਾਨ ਹੇਠ ਕਿੰਨਾ ਸਮਾਂ ਗੁਜਾਰਨਾ ਪਵੇਗਾ। ਇਹ ਖੁਲਾਸਾ ਕਿਸਾਨਾਂ ਦੀ ਤਿਆਰੀ ਬਾਰੇ ਖੁਫੀਆ ਰਿਪੋਰਟ ਵਿੱਚ ਹੋਇਆ ਹੈ। ਦੱਸ ਦਈਏ ਕਿ ਪੰਜਾਬ ਤੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਨ। ਉਨ੍ਹਾਂ ਨੂੰ ਸ਼ੰਭੂ, ਖਨੌਰੀ ਤੇ ਡੱਬਵਾਲੀ ਸਰਹੱਦ ‘ਤੇ ਰੋਕਿਆ ਗਿਆ ਹੈ, ਪਰ ਉਹ ਅੱਗੇ ਜਾਣ ‘ਤੇ ਅੜੇ ਹੋਏ ਹਨ। ਖੁਫੀਆ ਰਿਪੋਰਟ ਮੁਤਾਬਕ ਪਹਿਲੇ ਗੇੜ ਵਿੱਚ ਕਿਸਾਨ 5000 ਦੇ ਕਰੀਬ ਟਰੈਕਟਰ ਟਰਾਲੀਆਂ ਲੈ ਕੇ ਨਿਕਲੇ ਹਨ। ਜ਼ਿਆਦਾਤਰ ਟਰੈਕਟਰਾਂ ਪਿੱਛੇ ਦੋ-ਦੋ ਟਰਾਲੀਆਂ ਹਨ। ਇਹ ਸਾਰੀ ਵਿਉਂਤਬੰਦੀ ਇੱਕ ਜਾਂ ਦੋ ਦਿਨਾਂ ਲਈ ਨਹੀਂ ਸਗੋਂ ਕਿਸਾਨ ਛੇ ਮਹੀਨਿਆਂ ਦਾ ਪ੍ਰਬੰਧ ਕਰਕੇ ਨਿਕਲੇ ਹਨ।

ਖੁਫੀਆ ਰਿਪੋਰਟਾਂ ਮੁਤਾਬਕ ਕਿਸਾਨਾਂ ਕਿਸਾਨਾਂ ਕੋਲ 800 ਟਰਾਲੀਆਂ ਵਿੱਚ ਰਾਸ਼ਨ ਤੇ ਲੰਗਰ ਪਕਾਉਣ ਲਈ ਲੱਕੜਾਂ ਭਰੀਆਂ ਹੋਈਆਂ ਹਨ। ਕਿਸਾਨਾਂ ਕੋਲ 6 ਮਹੀਨਿਆਂ ਦਾ ਰਾਸ਼ਨ ਹੈ। ਟਰਾਲੀਆਂ ਵਿੱਚ ਸੌਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗੱਦੇ ਵਿਛਾਏ ਗਏ ਹਨ। ਇਸ ਦੇ ਨਾਲ ਹੀ ਪਾਣੀ ਦੇ ਟੈਂਕਰ, ਡਰੰਮ ਤੇ ਡੀਜ਼ਲ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕਿਸਾਨਾਂ ਦੇ ਨਾਲ ਬੀਬੀਆਂ ਵੀ ਮੌਜੂਦ ਹਨ ਜੋ ਲੰਗਰ ਦੀ ਜ਼ਿੰਮੇਵਾਰੀ ਸੰਭਾਲਣਗੀਆਂ।

ਹਾਸਲ ਜਾਣਕਾਰੀ ਅਨੁਸਾਰ ਪੰਜਾਬ ਦੇ ਕਿਸਾਨ ਤਿੰਨ ਸਰਹੱਦਾਂ ਸ਼ੰਭੂ (ਅੰਬਾਲਾ), ਖਨੌਰੀ (ਜੀਂਦ) ਤੇ ਡੱਬਵਾਲੀ (ਸਿਰਸਾ) ਤੋਂ ਹਰਿਆਣਾ ਵਿੱਚ ਪ੍ਰਵੇਸ਼ ਲਈ ਅੜੇ ਹੋਏ ਹਨ। ਇਨ੍ਹਾਂ ਵਿੱਚੋਂ ਸ਼ੰਭੂ ਸਰਹੱਦ ਪਾਰ ਕਰਨਾ ਕਿਸਾਨਾਂ ਲਈ ਸਭ ਤੋਂ ਅਹਿਮ ਹੈ ਜਿੱਥੋਂ 2000 ਦੇ ਕਰੀਬ ਟਰੈਕਟਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂਕਿ ਕਿਸਾਨ ਖਨੌਰੀ ਤੇ ਡੱਬਵਾਲੀ ਤੋਂ 1000-1000 ਟਰੈਕਟਰ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਰਾਸ਼ਨ ਦੀਆਂ ਭਰੀਆਂ 400 ਤੋਂ 500 ਟਰਾਲੀਆਂ ਦਿੱਲੀ ਵੱਲ ਜਾ ਰਹੀਆਂ ਹਨ। ਇਨ੍ਹਾਂ ਟਰਾਲੀਆਂ ਵਿੱਚ ਆਟਾ, ਦਾਲ, ਚੌਲ, ਨਮਕ, ਤੇਲ, ਘਿਓ ਤੇ ਹੋਰ ਜ਼ਰੂਰੀ ਸਾਮਾਨ ਲਿਜਾਇਆ ਜਾ ਰਿਹਾ ਹੈ। ਇਹ ਰਾਸ਼ਨ ਇੰਨਾ ਜ਼ਿਆਦਾ ਹੈ ਕਿ ਕਿਸਾਨਾਂ ਨੂੰ 6 ਮਹੀਨਿਆਂ ਤੱਕ ਖਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਜੇਕਰ ਲੋੜ ਪਈ ਤਾਂ ਪੰਜਾਬ ਤੋਂ ਆਉਣ-ਜਾਣ ਵਾਲੇ ਕਿਸਾਨ ਆਪਣੇ ਨਾਲ ਰਾਸ਼ਨ ਦੀਆਂ ਹੋਰ ਟਰਾਲੀਆਂ ਲੈ ਕੇ ਆਉਂਦੇ ਰਹਿਣਗੇ।

ਉਨ੍ਹਾਂ ਨੇ ਦੱਸਿਆ ਕਿ 300 ਟਰਾਲੀਆਂ ਵਿੱਚ ਲੱਕੜ ਦੀ ਢੋਆ-ਢੁਆਈ ਵੀ ਕੀਤੀ ਜਾ ਰਹੀ ਹੈ। ਇਹ ਸੁੱਕੀ ਲੱਕੜ ਹੈ, ਜਿਸ ਨਾਲ ਕਿਸਾਨ ਰਾਸ਼ਨ ਪਕਾ ਸਕਦੇ ਹਨ। ਰਾਸ਼ਨ ਤੇ ਲੱਕੜ ਦੇ ਨਾਲ-ਨਾਲ ਖਾਣਾ ਪਕਾਉਣ ਤੇ ਖਾਣ-ਪੀਣ ਦੇ ਭਾਂਡਿਆਂ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਦੋ ਦਿਨਾਂ ਵਿੱਚ ਖ਼ਤਮ ਹੋਣ ਵਾਲੀ ਨਹੀਂ, ਇਸ ਲਈ ਉਹ ਪੂਰੀ ਤਿਆਰੀ ਕਰਕੇ ਆਏ ਹਨ। ਕਿਸਾਨਾਂ ਨੇ ਗਰਮੀ ਦੇ ਮੌਸਮ ਨੂੰ ਵੇਖਦਿਆਂ ਏਸੀ ਤੇ ਕੂਲਰ ਵੀ ਆਪਣੇ ਨਾਲ ਰੱਖੇ ਹਨ। ਇਸ ਤੋਂ ਤੈਅ ਹੈ ਆਉਣ ਵਾਲੀਆਂ ਗਰਮੀਆਂ ਵਿੱਚ ਵੀ ਕਿਸਾਨ ਕੇਂਦਰ ਨਾਲ ਲੜਾਈ ਜਾਰੀ ਰੱਖਣ ਦੇ ਰੌਂਅ ਵਿੱਚ ਹਨ।

ਕਿਸਾਨਾਂ ਮੁਤਾਬਕ ਪਹਿਲੇ ਗੇੜ ਵਿੱਚ ਪੰਜਾਬ ਦੇ ਕਰੀਬ 25 ਹਜ਼ਾਰ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ। ਇਨ੍ਹਾਂ ਵਿੱਚ ਮਹਿਲਾ ਕਿਸਾਨ ਵੀ ਸ਼ਾਮਲ ਹਨ। ਇਹ ਮਹਿਲਾ ਕਿਸਾਨ ਦਿੱਲੀ ਦੀ ਘੇਰਾਬੰਦੀ ਦੌਰਾਨ ਲੰਗਰ ਦੀ ਜ਼ਿੰਮੇਵਾਰੀ ਸੰਭਾਲਣਗੀਆਂ। ਕਿਸਾਨ ਜਾਣਦੇ ਹਨ ਕਿ ਸਾਲ 2020-21 ਵਿੱਚ ਵੀ ਜਦੋਂ ਦਿੱਲੀ ਮੋਰਚਾ ਸੰਭਾਲਿਆ ਸੀ ਤਾਂ ਉਨ੍ਹਾਂ ਦੇ ਉੱਥੇ ਰੁਕਣ ਦਾ ਸਭ ਤੋਂ ਅਹਿਮ ਕਾਰਨ ਰਾਸ਼ਨ ਹੀ ਸਾਬਤ ਹੋਇਆ ਸੀ। ਉਦੋਂ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਵੀ ਕਿਸਾਨ ਆਪਣੇ ਨਾਲ ਲਿਆਂਦੇ ਰਾਸ਼ਨ ਨੂੰ ਨੇੜਲੇ ਪਿੰਡਾਂ ਵਿੱਚ ਵੰਡਦੇ ਰਹੇ ਸੀ। ਕਿਸਾਨਾਂ ਨੇ ਦੱਸਿਆ ਕਿ ਸੌਣ ਲਈ ਆਰਾਮਦਾਇਕ ਟਰਾਲੀਆਂ ਤਿਆਰ ਕੀਤੀਆਂ ਗਈਆਂ ਹਨ ਜਿਸ ਦੇ ਹੇਠਾਂ ਤੇ ਪਾਸਿਆਂ ‘ਤੇ ਗੱਦੇ ਹਨ। ਕਿਸਾਨ ਸੌਣ ਲਈ ਗੱਦੇ ਦੇ ਨਾਲ-ਨਾਲ ਕੰਬਲ ਤੇ ਸਿਰਹਾਣੇ ਵੀ ਲੈ ਕੇ ਜਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments