Wednesday, October 28, 2026
Google search engine
HomeDeshਕਿਸਾਨਾਂ ਨੇ ਫਲਾਈਓਵਰ ਤੋਂ ਸੁੱਟੇ ਬੈਰੀਅਰ

ਕਿਸਾਨਾਂ ਨੇ ਫਲਾਈਓਵਰ ਤੋਂ ਸੁੱਟੇ ਬੈਰੀਅਰ

ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਤਾਜ਼ਾ ਅਪਡੇਟਸ ਮੁਤਾਬਕ ਵੱਡੇ-ਵੱਡੇ ਸੀਮੈਂਟ ਦੇ ਬੈਰੀਕੇਡਾਂ ਨੂੰ ਕਿਸਾਨਾਂ ਨੇ ਖਿਡੌਣਿਆਂ ਵਾਂਗ ਚੁੱਕ ਕੇ ਸੁੱਟ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਬੈਰੀਕੇਡਿੰਗ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ।

ਉਥੇ ਹੀ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਕਈ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਵਿਚਾਲੇ ਕਿਸਾਨਾਂ ਵਿੱਚ ਭਗਦੜ ਮਚ ਗਈ ਤੇ ਕਿਸਾਨ ਪੰਜਾਬ-ਹਰਿਆਣਾ ਦੇ ਬਾਰਡਰ ‘ਤੇ ਖੇਤਾਂ ਵਿੱਚ ਵੜ ਗਏ। ਉਨ੍ਹਾਂ ਨੇ ਪੁਲਿਸ ‘ਤੇ ਪੱਥਰਬਾਜ਼ੀ ਵੀ ਕੀਤੀ। ਕਈ ਟਰੈਕਟਰ ਡਰਾਈਵਰਾਂ ਨੇ ਮਾਸਕ ਪਾ ਲਏ, ਤਾਂਜੋ ਉਨ੍ਹਾਂ ‘ਤੇ ਅੱਥਰੂ ਗੈਸ ਦਾ ਕੋਈ ਅਸਰ ਨਾ ਹੋਵੇ। ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਫਲਾਈਵਰ ਦੇ ਸੇਫਟੀ ਬੈਰੀਅਰ ਨੂੰ ਤੋੜ ਦਿੱਤਾ। ਉਨ੍ਹਾਂ ਪੁਲਿਸ ਵੱਲੋਂ ਲਾਏ ਲੋਹੇ ਦੇ ਬੈਰੀਕੇਡਾਂ ਨੂੰ ਚੁੱਕ ਕੇ ਫਲਾਈਓਵਰ ਤੋਂ ਹੇਠਾਂ ਸੁੱਟ ਦਿੱਤਾ। ਇਸ ਮਗਰੋਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਨਾਲ ਹੀ ਕਿਸਾਨਾਂ ਨੂੰ ਉਥੋਂ ਹਟਾਉਣ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ।

ਦੱਸ ਦੇਈਏ ਕਿ ਵੱਡੀ ਗਿਣਤੀ ਵਿ4ਚ ਕਿਸਾਨ ਨੇ ਆਪਣੀਆਂ ਟਰੈਕਟਰ ਟਰਾਲੀਆਂ ਸਮੇਤ ਫਤਿਹਗੜ੍ਹ ਸਾਹਿਬ ਤੋਂ ਸਵੇਰੇ 10 ਵਜੇ ਮਾਰਚ ਸ਼ੁਰੂ ਕੀਤਾ ਅਤੇ ਸ਼ੰਭੂ ਸਰਹੱਦ ਰਾਹੀਂ ਦਿੱਲੀ ਵੱਲ ਕੂਚ ਕੀਤਾ। ਫਤਿਹਗੜ੍ਹ ਸਾਹਿਬ ਅਤੇ ਸ਼ੰਭੂ ਸਰਹੱਦ ਵਿਚਕਾਰ ਦੂਰੀ ਲਗਭਗ 35-40 ਕਿਲੋਮੀਟਰ ਹੈ। ਕਿਸਾਨ ਬਾਲਣ, ਰਾਸ਼ਨ, ਭਾਂਡਿਆਂ, ਅਸਥਾਈ ਬਾਥਰੂਮਾਂ ਅਤੇ ਇੱਥੋਂ ਤੱਕ ਕਿ ਪੱਖੇ-ਕੂਲਰ ਨੂੰ ਟਰੈਕਟਰਾਂ ‘ਤੇ ਲੱਦ ਕੇ ਪੂਰੀ ਤਿਆਰੀ ਨਾਲ ਦਿੱਲੀ ਮਾਰਚ ਲਈ ਨਿਕਲੇ ਹਨ। ਦੂਜੇ ਪਾਸੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ “ਐਮਐਸਪੀ ਗਾਰੰਟੀ ਕਾਨੂੰਨ ਅਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ, ਬਿਜਲੀ ਸੋਧ ਬਿੱਲ ਅਤੇ ਕਰਜ਼ਾ ਮੁਆਫੀ ਦੇਸ਼ ਭਰ ਦੇ ਕਿਸਾਨਾਂ ਦੇ ਮੁੱਦੇ ਹਨ। ਦੇਸ਼ ਭਰ ਵਿੱਚ ਕਈ ਕਿਸਾਨ ਜਥੇਬੰਦੀਆਂ ਹਨ ਅਤੇ ਉਨ੍ਹਾਂ ਦੇ ਵੱਖ-ਵੱਖ ਮੁੱਦੇ ਹਨ। ਜੇ ਦਿੱਲੀ ਵੱਲ ਮਾਰਚ ਕਰ ਰਹੇ ਇਨ੍ਹਾਂ ਕਿਸਾਨਾਂ ਲਈ ਸਰਕਾਰ ਕੋਈ ਸਮੱਸਿਆ ਪੈਦਾ ਕਰਦੀ ਹੈ ਤਾਂ ਅਸੀਂ ਉਨ੍ਹਾਂ ਤੋਂ ਦੂਰ ਨਹੀਂ ਹਾਂ…ਅਸੀਂ ਉਨ੍ਹਾਂ ਦੇ ਸਮਰਥਨ ‘ਚ ਹਾਂ…”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments