Saturday, April 18, 2026
Google search engine
Homelatest NewsLudhiana ’ਚ Gurdaspur ਦੀ ਰਹਿਣ ਵਾਲੀ ਫਰਜ਼ੀ ਲੇਡੀ ਇੰਸਪੈਕਟਰ ਕਾਬੂ, ਟਰੱਕ...

Ludhiana ’ਚ Gurdaspur ਦੀ ਰਹਿਣ ਵਾਲੀ ਫਰਜ਼ੀ ਲੇਡੀ ਇੰਸਪੈਕਟਰ ਕਾਬੂ, ਟਰੱਕ ਡਰਾਈਵਰਾਂ ਤੋਂ ਕਰਦੀ ਸੀ ਵਸੂਲੀ

ਪੁੱਛਗਿੱਛ ਦੌਰਾਨ ਔਰਤ ਨੇ ਕਬੂਲ ਕਰ ਲਿਆ ਕਿ ਉਹ ਫਰਜ਼ੀ ਇੰਸਪੈਕਟਰ ਬਣ ਕੇ ਨਾਜਾਇਜ਼ ਵਸੂਲੀ ਕਰ ਰਹੀ ਸੀ।

ਟਰਾਂਸਪੋਰਟ ਨਗਰ ’ਚ ਪੁਲਿਸ ਦੀ ਵਰਦੀ ਪਾ ਕੇ ਟਰੱਕ ਡਰਾਈਵਰਾਂ ਤੋਂ ਨਾਜਾਇਜ਼ ਵਸੂਲੀ ਕਰਨ ਵਾਲੀ ਇਕ ਫਰਜ਼ੀ ਲੇਡੀ ਇੰਸਪੈਕਟਰ ਨੂੰ ਡਰਾਈਵਰਾਂ ਨੇ ਰੰਗੇ ਹੱਥੀਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਔਰਤ ਕਈ ਦਿਨਾਂ ਤੋਂ ਟਰੱਕ ਡਰਾਈਵਰਾਂ ਨੂੰ ਰੋਕ ਕੇ ਕਾਗਜ਼ਾਤ ਜਾਂਚਣ ਦੇ ਨਾਂ ’ਤੇ ਵਸੂਲੀ ਕਰ ਰਹੀ ਸੀ। ਪੁਲਿਸ ਜਾਂਚ ’ਚ ਉਸ ਦੀ ਪਛਾਣ 30 ਸਾਲਾ ਰਮਨਦੀਪ ਕੌਰ ਵਾਸੀ ਗੁਰਦਾਸਪਰ ਵਜੋਂ ਹੋਈ ਹੈ।

ਦੋਸ਼ ਹੈ ਕਿ ਮੰਗਲਵਾਰ ਦੇਰ ਰਾਤ ਇਕ ਮਹਿਲਾ ਪੁਲਿਸ ਦੀ ਵਰਦੀ ’ਚ ਟਰਾਂਸਪੋਰਟ ਨਗਰ ਪੁੱਜੀ ਤੇ ਟਰੱਕ ਡਰਾਈਵਰਾਂ ਤੋਂ ਕਾਗਜ਼ਾਤ ਮੰਗਣ ਲੱਗੀ। ਉਹ ਖ਼ੁਦ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਰੌਬ ਝਾੜਦੀ ਤੇ ਕਾਗਜ਼ਾਂ ’ਚ ਕਮੀ ਕੱਢ ਕੇ ਨਾਜਾਇਜ਼ ਵਸੂਲੀ ਕਰਦੀ ਸੀ। ਲਗਾਤਾਰ ਹੋ ਰਹੀ ਵਸੂਲੀ ਤੋਂ ਪਰੇਸ਼ਾਨ ਡਰਾਈਵਰਾਂ ਨੂੰ ਉਸ ’ਤੇ ਪਹਿਲਾਂ ਤੋਂ ਹੀ ਸ਼ੱਕ ਸੀ, ਕਿਉਂਕਿ ਉਸ ਨਾਲ ਕੋਈ ਗੰਨਮੈਨ ਜਾਂ ਹੋਰ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਸੀ।

ਉਸਦੇ ਹਾਵਭਾਵ ਤੇ ਗੱਲਬਾਤ ਦਾ ਤਰੀਕਾ ਵੀ ਸ਼ੱਕ ਪੈਦਾ ਕਰ ਰਿਹਾ ਸੀ। ਇਸ ’ਤੇ ਕੁਝ ਡਰਾਈਵਰਾਂ ਨੇ ਹਿੰਮਤ ਕਰ ਕੇ ਉਸ ਨੂੰ ਪੁਲਿਸ ਆਈ ਕਾਰਡ ਦਿਖਾਉਣ ਲਈ ਕਿਹਾ। ਇਹ ਸੁਣਦੇ ਹੀ ਔਰਤ ਘਬਰਾ ਗਈ ਤੇ ਤਸੱਲੀਬਖਸ਼ ਜਵਾਬ ਨਾ ਦੇ ਸਕੀ। ਸ਼ੱਕ ਵਧਣ ’ਤੇ ਡਰਾਈਵਰਾਂ ਨੇ ਉਸਨੂੰ ਘੇਰ ਲਿਆ ਤੇ ਤੁਰੰਤ ਪੀਸੀਆਰ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੀਸੀਆਰ ਟੀਮ ਨੇ ਵੀ ਉਸ ਤੋਂ ਪੁੱਛਗਿੱਛ ਕੀਤੀ, ਪਰ ਉਹ ਆਪਣੀ ਤਾਇਨਾਤੀ, ਥਾਣਾ ਖੇਤਰ ਤੇ ਟੀਮ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੇ ਸਕੀ। ਪੁੱਛਗਿੱਛ ਦੌਰਾਨ ਔਰਤ ਨੇ ਕਬੂਲ ਕਰ ਲਿਆ ਕਿ ਉਹ ਫਰਜ਼ੀ ਇੰਸਪੈਕਟਰ ਬਣ ਕੇ ਨਾਜਾਇਜ਼ ਵਸੂਲੀ ਕਰ ਰਹੀ ਸੀ। ਪੁਲਿਸ ਜਾਂਚ ’ਚ ਉਸਦੀ ਪਛਾਣ 30 ਸਾਲਾ ਰਮਨਦੀਪ ਕੌਰ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧ ’ਚ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਕੋਲ ਪੁਲਿਸ ਦੀ ਵਰਦੀ ਕਿੱਥੋਂ ਆਈ? ਤੇ ਕੀ ਉਹ ਕਿਸੇ ਸੰਗਠਿਤ ਗਿਰੋਹ ਨਾਲ ਜੁੜੀ ਹੈ? ਪੁਲਿਸ ਮੋਬਾਈਲ ਕਾਲ ਰਿਕਾਰਡ ਤੇ ਉਸਦੇ ਪੁਰਾਣੇ ਅਪਰਾਧਕ ਇਤਿਹਾਸ ਦੀ ਵੀ ਜਾਂਚ ਕਰ ਰਹੀ ਹੈ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਕਿਤੇ ਇਸਦੇ ਪਿੱਛੇ ਕੋਈ ਵੱਡਾ ਨੈੱਟਵਰਕ ਤਾਂ ਸਰਗਰਮ ਨਹੀਂ ਸੀ, ਜਿਹੜਾ ਰਾਤ ਦੇ ਸਮੇਂ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments