Friday, June 12, 2026
Google search engine
HomeCrimeChandigarh ਦੇ Chini ਕਤਲ ਮਾਮਲੇ ਦੇ ਦੋਵੇਂ ਮੁਲਜ਼ਮਾਂ ਦਾ ਹਰਿਆਣਾ ‘ਚ Encounter,...

Chandigarh ਦੇ Chini ਕਤਲ ਮਾਮਲੇ ਦੇ ਦੋਵੇਂ ਮੁਲਜ਼ਮਾਂ ਦਾ ਹਰਿਆਣਾ ‘ਚ Encounter, ਬਾਈਕ ਅਤੇ ਹਥਿਆਰ ਬਰਾਮਦ

ਚੰਡੀਗੜ੍ਹ ਸੈਕਟਰ-9 ਵਿਖੇ ਹੋਏ ਚਰਨਪ੍ਰੀਤ ਸਿੰਘ ਕਤਲਕਾਂਡ ਮਾਮਲੇ ਚ ਪੁਲਿਸ ਨੇ ਕਾਰਵਾਈ ਕੀਤੀ ਹੈ।

ਚੰਡੀਗੜ੍ਹ ਦੇ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਨਾਗਰਾ ਉਰਫ਼ ਚੀਨੀ ਦੇ ਕਤਲ ਦੇ ਦੋ ਮੁਲਜ਼ਮਾਂ ਨੂੰ ਹਰਿਆਣਾ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮੁਕਾਬਲਾ ਕੈਥਲ ਵਿੱਚ ਹੋਇਆ। ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਨੇ ਇਹ ਕਾਰਵਾਈ ਕੀਤੀ। ਪੁਲਿਸ ਨੇ ਮੁਲਜ਼ਮਾਂ ਤੋਂ ਕਤਲ ਵਿੱਚ ਵਰਤੇ ਗਏ ਮੋਟਰਸਾਈਕਲ ਅਤੇ ਹਥਿਆਰ वी ਬਰਾਮਦ ਕਤਰ ਲਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਦੇ ਰਹਿਣ ਵਾਲੇ ਰਾਜਨ ਉਰਫ਼ ਪੀਯੂਸ਼ ਪਹਿਲਵਾਨ ਅਤੇ ਨਵਾਂਸ਼ਹਿਰ ਦੇ ਰਹਿਣ ਵਾਲੇ ਪ੍ਰੀਤਮ ਸ਼ਾਹ ਵਜੋਂ ਹੋਈ ਹੈ। ਚਮਨਪ੍ਰੀਤ ਦਾ ਪਰਿਵਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਪੋਸਟਮਾਰਟਮ ਨਾ ਕਰਨ ‘ਤੇ ਅੜ੍ਹਿਆ ਹੋਇਆ ਸੀ।
ਚਮਨਪ੍ਰੀਤ ਦੇ ਚਾਚੇ ਦੇ ਪੁੱਤਰ ਮੇਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਔਰਤਾਂ ‘ਤੇ ਸ਼ੱਕ ਹੈ ਜੋ ਉਨ੍ਹਾਂ ਦੇ ਪਿੰਡ ਦੀਆਂ ਨਹੀਂ ਹਨ। ਮੇਜਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਔਰਤ ਨਾਲ ਗੱਲ ਕੀਤੀ ਅਤੇ ਉਸਨੇ ਇੱਕ ਹੋਰ ਔਰਤ ਦਾ ਨਾਮ ਦੱਸਿਆ। ਔਰਤ ਨੇ ਇਹ ਵੀ ਦੱਸਿਆ ਕਿ ਫਾਈਰਿੰਗ ਦੇ ਸਮੇਂ ਮੁਲਜ਼ਮਾਂ ਦੀ ਇੱਕ ਗੱਡੀ ਵੀ ਮੌਜੂਦ ਸੀ, ਜਿਸ ਵਿੱਚ ਲਗਭਗ ਅੱਠ ਲੋਕ ਸਵਾਰ ਸਨ। ਇਨ੍ਹਾਂ ਔਰਤਾਂ ਦੇ ਨਾਮ ਪੁਲਿਸ ਨੂੰ ਦਿੱਤੇ ਜਾਣਗੇ।

ਪ੍ਰਸ਼ਾਸਕ ਕਟਾਰੀਆ ਨੇ ਤਲਬ ਕੀਤੇ ਪੁਲਿਸ ਅਧਿਕਾਰੀ

ਮੇਜਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਚਮਨਪ੍ਰੀਤ ਦੇ ਜਿੰਮ ਜਾਣ ਦੀ ਪੂਰੀ ਜਾਣਕਾਰੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਜਿੰਮ ਦੇ ਆਸ-ਪਾਸ ਦਾ ਕੋਈ ਵਿਅਕਤੀ ਉਸ ‘ਤੇ ਨਿਗਰਾਨੀ ਰੱਖ ਰਿਹਾ ਸੀ। ਇਨ੍ਹਾਂ ਔਰਤਾਂ ਨੇ ਵੀ ਇਸ ਵਿੱਚ ਭੂਮਿਕਾ ਨਿਭਾਈ ਹੋ ਸਕਦੀ ਹੈ। ਉੱਧਰ, ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਚਮਨਪ੍ਰੀਤ ਆਪਣੇ ਦੋ ਦੋਸਤਾਂ ਨਾਲ ਜਿੰਮ ਜਾਂਦਾ ਸੀ। ਘਟਨਾ ਵਾਲੇ ਦਿਨ, ਕਸਰਤ ਕਰਨ ਤੋਂ ਬਾਅਦ, ਉਸਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਉਸਨੂੰ ਕੁਝ ਕੰਮ ਹੈ, ਇਸ ਲਈ ਉਹ ਪਹਿਲਾਂ ਜਾ ਰਿਹਾ ਹੈ। ਉਸਨੇ ਉਨ੍ਹਾਂ ਨੂੰ ਦੂਜੀ ਕਾਰ ਵਿੱਚ ਆਉਣ ਲਈ ਕਿਹਾ।
ਇਸ ਦੌਰਾਨ, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਪੰਜਾਬ ਯੂਨੀਵਰਸਿਟੀ ਅੰਦਰ ਹੋਈ ਗੋਲੀਬਾਰੀ ਅਤੇ ਅਗਲੇ ਦਿਨ ਸੈਕਟਰ 9 ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਹੱਤਿਆ ਦੇ ਸੰਬੰਧ ਵਿੱਚ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਗਵਰਨਰ ਹਾਊਸ ਬੁਲਾਇਆ ਹੈ।
ਇਹ ਪੂਰੀ ਘਟਨਾ ਸੀਸੀਟੀਵੀ ਚ ਵੀ ਕੈਦ ਹੋ ਗਈ। ਹਮਲਾਵਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਦੋਵੇਂ ਹਮਲਾਵਰਾਂ ਨੇ ਹੈਲਮੈਟ ਲਗਾਏ ਹੋਏ ਸਨ। ਉਨ੍ਹਾਂ ਦੀ ਇੱਕ ਬਾਈਕ ਤੇ ਸਵਾਰ ਹੋਏ ਦੀ ਵੀ ਫੋਟੋ ਸਾਹਮਣੇ ਆਈ ਹੈ।

ਧਮਕੀਆਂ ਮਿਲਣ ਕਰਕੇ ਚੰਡੀਗੜ੍ਹ ਆਉਂਦਾ ਸੀ

ਉੱਧਰ, ਚੀਨੀ ਦੇ ਦੋਸਤ ਬਲਕਾਰ ਸਿੰਘ ਨੇ ਮਾਮਲੇ ਵਿੱਚ ਕਈ ਖੁਲਾਸੇ ਕੀਤੇ ਹਨ। ਉਸਨੇ ਕਿਹਾ, “ਚਮਨਪ੍ਰੀਤ ਨਾਗਰਾ ਅਤੇ ਮੈਨੂੰ ਲੰਬੇ ਸਮੇਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ। ਉਹ ਹਮੇਸ਼ਾ ਸਾਡੀ ਮਦਦ ਕਰਦਾ ਸੀ ਅਤੇ ਸਾਨੂੰ ਅਧਿਕਾਰੀਆਂ ਕੋਲ ਲੈ ਕੇ ਜਾਂਦਾ ਸੀ।”
ਬਲਕਾਰ ਸਿੰਘ ਨੇ ਕਿਹਾ, “ਇਨ੍ਹਾਂ ਧਮਕੀ ਭਰੇ ਕਾਲਾਂ ਕਾਰਨ, ਚਮਨਪ੍ਰੀਤ ਸੈਕਟਰ 9, ਚੰਡੀਗੜ੍ਹ ਦੇ ਜਿੰਮ ਜਾਂਦਾ ਸੀ। ਉਹ ਕਹਿੰਦਾ ਸੀ ਕਿ ਇਹ ਸੁਰੱਖਿਅਤ ਜਗ੍ਹਾ ਹੈ, ਇੱਥੇ ਵੀਆਈਪੀ ਆਉਂਦੇ ਹਨ, ਅਤੇ ਉੱਥੇ ਕੋਈ ਉਸਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਪਰ ਉੱਥੇ ਆਉਣ ਤੋਂ ਬਾਅਦ ਵੀ ਉਸਨੂੰ ਗੋਲੀ ਮਾਰ ਦਿੱਤੀ ਗਈ।”
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments