Thursday, October 29, 2026
Google search engine
Homelatest Newsਅੱਜ ਖੁੱਲ੍ਹੇਗਾ 7 ਸਾਲਾਂ ਤੋਂ ਬਣ ਰਿਹਾ ਐਲੀਵੇਟਿਡ ਰੋਡ

ਅੱਜ ਖੁੱਲ੍ਹੇਗਾ 7 ਸਾਲਾਂ ਤੋਂ ਬਣ ਰਿਹਾ ਐਲੀਵੇਟਿਡ ਰੋਡ

ਲੁਧਿਆਣਾ ਵਿਚ 7 ਸਾਲ ਤੋਂ ਬਣ ਰਿਹਾ ਐਲੀਵੇਟਿਡ ਰੋਡ ਪੂਰਾ ਖੁੱਲ੍ਹ ਜਾਵੇਗਾ। ਲੋਕ ਹੁਣ ਚੁੰਗੀ ਤੋਂ ਬੱਸ ਸਟੈਂਡ ਤੱਕ ਜਾਣ ਲਈ ਕੁੱਲ 7 ਮਿੰਟ ਲੱਗਣਗੇ। ਇਹ ਪੁਲ ਕਾਂਗਰਸ ਸਰਕਾਰ ਦੇ ਸਮੇਂ ਵਿਚ ਸ਼ੁਰੂ ਹੋਇਆ ਸੀ ਤੇ ਆਪ ਸਰਕਾਰ ਦੇ ਸਮੇਂ ਪੂਰਾ ਹੋਇਆ ਹੈ।

ਸੜਕ ਦੇ ਹੇਠਾਂ ਬਣਨ ਵਾਲੇ ਸੜਕ ਤੇ ਫੁੱਟਪਾਥ ਦਾ ਕੰਮ ਅਜੇ ਜਾਰੀ ਹੈ।ਅੱਜ ਤੋਂ ਲਗਭਗ 15 ਲੱਖ ਦੀ ਆਬਾਦੀ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਪਹਿਲਾਂ ਇਸ ਪੁਲ ਨੂੰ ਜਨਵਰੀ ਵਿਚ ਸ਼ੁਰੂ ਕੀਤਾ ਜਾਣਾ ਸੀ ਪਰ ਕੰਮ ਅਧੂਰਾ ਹੋਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ। ਐਲੀਵੇਡਿਟ ਰੋਡ ਦੀ ਚੌੜਾਈ 25 ਮੀਟਰ ਹੈ ਜਿਸ ਤੋਂ ਪੌਣੇ ਮੀਟਰ ਦਾ ਸੈਂਟਰਵਰਜ ਤੇ ਬਾਕੀ 24.25 ਮੀਟਰ ਚੌੜੀ ਸੜਕ ਹੈ।ਇਸ ਪੁਲ ਦਾ ਨਿਰਮਾਣ ਕੰਮ 10 ਅਕਤੂਬਰ 2017 ਨੂੰ ਸ਼ੁਰੂ ਕੀਤਾ ਗਿਆ ਸੀ। ਪੁਲ ‘ਤੇ ਮੀਂਹ ਦੇ ਪਾਣੀ ਦੀ ਨਿਕਸਾਨੀ ਲਈ ਵਾਟਰ ਹਾਰਵੈਸਟਿੰਗ ਸਿਸਟਮ ਦਾ ਇਸਤੇਮਾਲ ਕੀਤਾ ਗਿਆ ਹੈ। ਫਲਾਈਓਵਰ ਦੇ ਕੁੱਲ 192 ਪਿੱਲਰ ਹਨ। ਹਰੇਕ ਪੰਜ ਪਿਲਰਾਂ ਵਿਚ ਇਕ ਵਾਟਰ ਰਿਚਾਰਜ ਵੇਲ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਅਨੁਮਾਨ ਹੈ ਕਿ ਇਸ ਨਾਲ ਹਰ ਸਾਲ ਮੀਂਹ ਦਾ ਲਗਭਗ 15 ਕਰੋੜ ਲੀਟਰ ਪਾਣੀ ਜ਼ਮੀਨ ਦੇ ਅੰਦਰ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments