Friday, October 23, 2026
Google search engine
Homelatest Newsਅਧਿਆਪਕ ਵਰਗ ਦੇ ਹੱਕ ’ਚ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ

ਅਧਿਆਪਕ ਵਰਗ ਦੇ ਹੱਕ ’ਚ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ

ਮੋਹਾਲੀ : ਪਿਛਲੇ ਦਿਨੀਂ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਦੀ ਇਕੱਤਰਤਾ ’ਚ ਅਧਿਆਪਕ ਵਰਗ ਦੇ ਹੱਕ ’ਚ ਅਹਿਮ ਫ਼ੈਸਲਾ ਲੈਂਦੇ ਹੋਏ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਹੱਲ ਹੋਈਆਂ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਨ ਦੇ ਇਵਜ਼ ’ਚ ਦਿੱਤੇ ਜਾਂਦੇ ਮਿਹਨਤਾਨੇ ’ਚ 33 ਫੀਸਦੀ ਵਾਧਾ ਕੀਤਾ ਗਿਆ ਹੈ। ਵਾਧੇ ਅਨੁਸਾਰ ਹੁਣ ਮਾਰਕਿੰਗ ਕਰਨ ਵਾਲੇ ਪ੍ਰੀਖਿਅਕਾਂ ਨੂੰ ਮਾਰਚ 2024 ਦੀਆਂ ਪ੍ਰੀਖਿਆਵਾਂ ਤੋਂ 10ਵੀਂ ਸ਼੍ਰੇਣੀ ਦੀ ਉੱਤਰ ਪੱਤਰੀ ਦੀ ਮਾਰਕਿੰਗ ਲਈ ਪਹਿਲਾਂ ਨਿਰਧਾਰਿਤ 6.25 ਰੁਪਏ ਦੀ ਥਾਂ 8.50 ਰੁਪਏ ਅਤੇ 12ਵੀਂ ਸ਼੍ਰੇਣੀ ਲਈ 7.50 ਰੁਪਏ ਦੀ ਥਾਂ 10 ਰੁਪਏ ਪ੍ਰਤੀ ਉੱਤਰ ਪੱਤਰੀ ਮਿਹਨਤਾਨੇ ਵਜੋਂ ਅਦਾਇਗੀ ਦਿੱਤੀ ਜਾਵੇਗੀ।

ਬੋਰਡ ਦੀਆਂ ਪ੍ਰੀਖਿਆਵਾਂ ’ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਬੋਰਡ ਵੱਲੋਂ ਮੁੜ ਮੁਲਾਂਕਣ ਦੀ ਸੁਵਿਧਾ ਦਿੱਤੀ ਹੋਈ ਸੀ। ਇਸ ਵਿਧੀ ਅਨੁਸਾਰ ਨਤੀਜਾ ਘੋਸ਼ਿਤ ਕਰਨ ’ਚ ਹੁੰਦੀ ਦੇਰੀ ਕਾਰਨ ਪ੍ਰੀਖਿਆਰਥੀਆਂ ਦੀ ਪ੍ਰੇਸ਼ਾਨੀ ਅਤੇ ਕੁਝ ਤਕਨੀਕੀ ਕਾਰਨਾ ਦੇ ਮੱਦੇਨਜ਼ਰ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਮੁੜ ਮੁਲਾਂਕਣ ਦੇ ਉਪਬੰਧ ਨੂੰ ਮਾਰਚ 2024 ਦੀਆਂ ਪ੍ਰੀਖਿਆਵਾਂ ਤੋਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰੀਖਿਆਰਥੀਆਂ ਲਈ ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਦੀ ਸੁਵਿਧਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments