Saturday, April 18, 2026
Google search engine
HomeDeshਅਫਵਾਹਾਂ ਕਾਰਨ ਪੈਟਰੋਲ ਪੰਪਾਂ ‘ਤੇ ਭਾਰੀ ਭੀੜ, ਲੰਬੀਆਂ ਲਾਈਨਾਂ ‘ਚ ਖੜ੍ਹੇ ਲੋਕ;...

ਅਫਵਾਹਾਂ ਕਾਰਨ ਪੈਟਰੋਲ ਪੰਪਾਂ ‘ਤੇ ਭਾਰੀ ਭੀੜ, ਲੰਬੀਆਂ ਲਾਈਨਾਂ ‘ਚ ਖੜ੍ਹੇ ਲੋਕ; ਧੱਕਾ-ਮੁੱਕੀ ਦੇ ਮਾਹੌਲ ‘ਚ ਕਈ ਵਾਰ ਪੰਪ ਕਰਨੇ ਪਏ ਬੰਦ

ਪੈਟਰੋਲ ਪੰਪ ਤੇ ਮੌਜੂਦ ਮੁਲਾਜ਼ਮਾਂ ਮੁਤਾਬਕ ਲੋਕਾਂ ‘ਚ ਫੈਲ ਰਹੀਆਂ ਅਫਵਾਹਾਂ ਕਾਰਨ ਇਹ ਹਾਲਤ ਬਣੀ ਹੈ।

ਬਟਾਲਾ ਰੋਡ ਤੇ ਕਈ ਪੈਟਰੋਲ ਪੰਪਾਂ ਤੇ ਬੀਤੇ ਦਿਨ ਅਚਾਨਕ ਭਾਰੀ ਭੀੜ ਦੇਖਣ ਨੂੰ ਮਿਲੀ। ਸਵੇਰੇ ਤੋਂ ਹੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਤੇ ਲੋਕ ਘੰਟਿਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਡਰ ਹੈ ਕਿ ਕਿਤੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਬੰਦ ਨਾ ਹੋ ਜਾਵੇ ਜਾਂ ਕੀਮਤਾਂ ਹੋਰ ਨਾ ਵਧ ਜਾਣ, ਜਿਸ ਕਰਕੇ ਉਹ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਪੂਰੀਆਂ ਭਰਵਾਉਣ ਲਈ ਪੰਪਾਂ ਤੇ ਪਹੁੰਚ ਰਹੇ ਹਨ।
ਪੈਟਰੋਲ ਪੰਪ ਤੇ ਮੌਜੂਦ ਮੁਲਾਜ਼ਮਾਂ ਮੁਤਾਬਕ ਲੋਕਾਂ ‘ਚ ਫੈਲ ਰਹੀਆਂ ਅਫਵਾਹਾਂ ਕਾਰਨ ਇਹ ਹਾਲਤ ਬਣੀ ਹੈ। ਉਨ੍ਹਾਂ ਨੇ ਦੱਸਿਆ ਕਿ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਆਮ ਤਰੀਕੇ ਨਾਲ ਜਾਰੀ ਹੈ ਤੇ ਪਿੱਛੋਂ ਲਗਾਤਾਰ ਤੇਲ ਆ ਰਿਹਾ ਹੈ। ਪਰ ਲੋਕ ਬਿਨਾਂ ਲੋੜ ਵੱਡੀ ਮਾਤਰਾ ‘ਚ ਤੇਲ ਭਰਵਾ ਕੇ ਸਟਾਕ ਕਰ ਰਹੇ ਹਨ, ਜਿਸ ਕਾਰਨ ਪੰਪਾਂ ਤੇ ਭੀੜ ਤੇ ਹੜਕੰਪ ਦਾ ਮਾਹੌਲ ਬਣ ਗਿਆ ਹੈ।
ਮੁਲਾਜ਼ਮਾਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਲੋਕ ਲਾਈਨਾਂ ਦੀ ਪਰਵਾਹ ਨਾ ਕਰਦੇ ਹੋਏ ਧੱਕਾ-ਮੁੱਕੀ ਕਰਦੇ ਹਨ ਤੇ ਜ਼ਬਰਦਸਤੀ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਰਨ ਕਈ ਵਾਰ ਪੰਪ ਨੂੰ ਕੁਝ ਸਮੇਂ ਲਈ ਬੰਦ ਵੀ ਕਰਨਾ ਪਿਆ ਤਾਂ ਜੋ ਹਾਲਾਤ ਕਾਬੂ ‘ਚ ਕੀਤੇ ਜਾ ਸਕਣ। ਉਨ੍ਹਾਂ ਨੇ ਦੱਸਿਆ ਕਿ ਕੀਮਤਾਂ ‘ਚ ਵੱਡਾ ਵਾਧਾ ਨਹੀਂ ਹੋਇਆ ਤੇ ਸਿਰਫ਼ ਹਲਕਾ ਫ਼ਰਕ ਆਇਆ ਹੈ, ਪਰ ਅਫਵਾਹਾਂ ਕਾਰਨ ਲੋਕ ਬੇਵਜ੍ਹਾ ਘਬਰਾਏ ਹੋਏ ਹਨ।
ਦੂਜੇ ਪਾਸੇ, ਪੈਟਰੋਲ ਭਰਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਭਗ ਦੋ ਤੋਂ ਢਾਈ ਘੰਟੇ ਤੱਕ ਲਾਈਨਾਂ ‘ਚ ਖੜ੍ਹਾ ਰਹਿਣਾ ਪਿਆ। ਕੁਝ ਲੋਕ ਮਜੀਠਾ ਰੋਡ ਵਰਗੇ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਇੱਥੇ ਤੇਲ ਭਰਵਾਉਣ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪ੍ਰਬੰਧ ਠੀਕ ਤਰੀਕੇ ਨਾਲ ਕੀਤਾ ਜਾਵੇ ਤਾਂ ਧੱਕਾ-ਮੁੱਕੀ ਤੇ ਭੀੜ ਨੂੰ ਘਟਾਇਆ ਜਾ ਸਕਦਾ ਹੈ। ਪੈਟਰੋਲ ਪੰਪ ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੇ ਵਿਸ਼ਵਾਸ ਨਾ ਕਰਨ ਤੇ ਬਿਨਾਂ ਲੋੜ ਵੱਡੀ ਮਾਤਰਾ ‘ਚ ਤੇਲ ਸਟਾਕ ਨਾ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਸਪਲਾਈ ਪੂਰੀ ਤਰ੍ਹਾਂ ਆਮ ਹੈ ਤੇ ਲੋਕ ਆਰਾਮ ਨਾਲ ਆਪਣੀ ਵਾਰੀ ਤੇ ਤੇਲ ਭਰਵਾ ਸਕਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments