Tuesday, October 27, 2026
Google search engine
HomeDeshਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਕੋਸਾ ਪਾਣੀ ਪੀਣ ਨਾਲ ਹੁੰਦੇ...

ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਕੋਸਾ ਪਾਣੀ ਪੀਣ ਨਾਲ ਹੁੰਦੇ ਗਜ਼ਬ ਦੇ ਫਾਇਦੇ

ਸਾਨੂੰ ਸਭ ਨੂੰ ਪਤਾ ਹੈ ਪਾਣੀ ਸਾਡੀ ਜ਼ਿੰਦਗੀ ਦੇ ਲਈ ਕਿੰਨਾ ਅਹਿਮ ਹੈ। ਚੰਗੀ ਮਾਤਰਾ ਵਿੱਚ ਪਾਣੀ ਪੀਣ ਨਾਲ ਸਾਡਾ ਸਰੀਰ ਕਈ ਤਰ੍ਹਾਂ ਦੀ ਬਿਮਾਰੀਆਂ ਤੋ ਬਚਿਆ ਰਹਿੰਦਾ ਹੈ। ਪਾਣੀ ਪੀਣ ਕਰਕੇ ਹੀ ਸਰੀਰ ਦੀ ਗੰਦਗੀ ਪਿਸ਼ਾਬ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ। ਸਿਹਤ ਮਾਹਿਰ ਵੀ ਸਵੇਰੇ ਸਭ ਤੋਂ ਪਹਿਲਾਂ ਕੋਸਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ (Advice to drink warm water)। ਜਿਸ ਕਰਕੇ ਬਹੁਤ ਸਾਰੇ ਲੋਕ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀਣ ਨਾਲ ਸਿਹਤ ਨੂੰ ਕਈ ਗੁਣਕਾਰੀ ਫਾਇਦੇ ਹੁੰਦੇ ਹਨ। ਕਈ ਸਿਹਤ ਲਾਭਾਂ ਤੋਂ ਇਲਾਵਾ, ਇਹ ਚੰਗੀ ਨੀਂਦ ਲਈ ਸਭ ਤੋਂ ਬੈਸਟ ਹੈ। ਆਓ ਜਾਣਦੇ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ…

ਸਰੀਰ ਡਿਟੌਕਸ-

ਕੋਸਾ ਪਾਣੀ ਪੀਣ ਨਾਲ ਨਾ ਸਿਰਫ ਭਾਰ ਘੱਟ ਹੁੰਦਾ ਹੈ ਬਲਕਿ ਸਰੀਰ ਦੀ ਗੰਦਗੀ ਵੀ ਦੂਰ ਹੁੰਦੀ ਹੈ। ਰਾਤ ਦੇ ਖਾਣੇ ਤੋਂ ਅੱਧੇ ਘੰਟੇ ਬਾਅਦ ਜਾਂ ਸੌਣ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਕੋਸਾ ਪਾਣੀ ਪੀਓ। ਇਸ ਨਾਲ ਸਰੀਰ ਦੀ ਪਾਚਨ ਕਿਰਿਆ ਠੀਕ ਹੁੰਦੀ ਹੈ। ਇਸ ਦੇ ਨਾਲ ਸਰੀਰ ਦੀ ਗੰਦਗੀ ਵੀ ਬਾਹਰ ਨਿਕਲ ਜਾਂਦੀ ਹੈ। ਇਸ ਤਰ੍ਹਾਂ ਤੁਸੀਂ ਹਲਕਾ ਮਹਿਸੂਸ ਕਰਦੇ ਹੋ।

ਚਿਹਰੇ ਦੀ ਸਕਿਨ ਲਈ ਲਾਭਕਾਰੀ

ਜੇਕਰ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਅਤੇ ਤੰਦਰੁਸਤੀ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੌਣ ਤੋਂ ਪਹਿਲਾਂ ਕੋਸਾ ਪਾਣੀ ਜ਼ਰੂਰ ਪੀਓ। ਇਸ ਦੇ ਸੇਵਨ ਨਾਲ ਵਧਦੀਆਂ ਝੁਰੜੀਆਂ ਘੱਟ ਹੋਣ ਲੱਗ ਜਾਂਦੀਆਂ ਹਨ। ਜਿਸ ਕਰਕੇ ਚਮੜੀ ਟਾਈਟ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਮਹਾਂਸਿਆਂ ਤੋਂ ਵੀ ਰਾਹਤ ਮਿਲੇਗੀ।

ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ
ਜੇਕਰ ਤੁਹਾਨੂੰ ਪੇਟ ਜਾਂ ਪਾਚਨ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਹਰ ਰੋਜ਼ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀਓ। ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਜਿਵੇਂ ਕਬਜ਼, ਬਦਹਜ਼ਮੀ ਅਤੇ ਗੈਸ ਸੰਬੰਧੀ ਸਮੱਸਿਆਵਾਂ ਠੀਕ ਹੋ ਜਾਣਗੀਆਂ। ਕੋਸਾ ਪਾਣੀ ਪੀਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ।

ਡਿਪਰੈਸ਼ਨ ਦੂਰ ਹੁੰਦਾ 

ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀਓ, ਇਸ ਨਾਲ ਤਣਾਅ ਅਤੇ ਡਿਪਰੈਸ਼ਨ ਘੱਟ ਹੁੰਦਾ ਹੈ। ਗਰਮ ਪਾਣੀ ਪੀਣ ਨਾਲ ਦਿਮਾਗ ਕਿਰਿਆਸ਼ੀਲ ਰਹਿੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।

ਐਕਟਿਵ ਮਹਿਸੂਸ ਕਰੋਗੇ

ਜੇਕਰ ਤੁਸੀਂ ਰਾਤ ਤੋਂ ਬਾਅਦ ਸਵੇਰੇ ਵੀ ਕੋਸਾ ਪਾਣੀ ਪੀਂਦੇ ਹੋ ਤਾਂ ਸਰੀਰ ਦਿਨ ਭਰ ਐਕਟਿਵ ਰਹਿੰਦਾ ਹੈ। ਨਾਲ ਹੀ ਕੋਸੇ ਪਾਣੀ ‘ਚ ਨਿੰਬੂ ਦੀਆਂ 2 ਬੂੰਦਾਂ ਪਾਓ ਤਾਂ ਸਰੀਰ ਨੂੰ ਊਰਜਾ ਮਿਲੇਗੀ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments