Wednesday, June 10, 2026
Google search engine
HomeDesh2027 ਤੋਂ ਪਹਿਲਾਂ ਜੱਟ ਸਿੱਖ ਤੇ ਦਲਿਤਾਂ ਦੀ ਚਰਚਾ, Channi ਦੇ ਬਿਆਨ...

2027 ਤੋਂ ਪਹਿਲਾਂ ਜੱਟ ਸਿੱਖ ਤੇ ਦਲਿਤਾਂ ਦੀ ਚਰਚਾ, Channi ਦੇ ਬਿਆਨ ਨੇ ਛੇੜੀ ਸਿਆਸਤ; Warring ਕੀ ਬੋਲੇ?

ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਅੰਦਰ ਵੰਡੇ ਗਏ ਅਹੁਦਿਆਂ ‘ਤੇ ਸਵਾਲ ਚੁੱਕੇ।

ਬੀਤੇ ਦਿਨ ਤੋਂ ਪੰਜਾਬ ਦੀ ਰਾਜਨੀਤੀ ‘ਚ ਇੱਕ ਵੱਡੀ ਚਰਚਾ ਛਿੜ ਗਈ ਹੈ ਤੇ ਇਹ ਚਰਚਾ ਕੋਈ ਹੋਰ ਨਹੀਂ ਸਗੋਂ ਜੱਟ ਸਿੱਖ ਤੇ ਦਲਿਤ ਭਾਈਚਾਰੇ ਬਾਰੇ ਹੈ। ਜਾਣਕਾਰੀ ਮੁਤਾਬਕ ਚਰਨਜੀਤ ਚੰਨੀ ਨੇ ਚੰਡੀਗੜ੍ਹ ‘ਚ ਪ੍ਰਦੇਸ਼ ਕਾਂਗਰਸ ਕਮੇਟੀ ਦੀ ਐਸਸੀ ਸੈੱਲ ‘ਚ ਇਹ ਮੁੱਦਾ ਚੁੱਕਿਆ। ਇੱਕ ਮੀਡੀਆ ਅਦਾਰੇ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਨੇ ਇਸ ਮੀਟਿੰਗ ‘ਚ ਜੱਟ ਸਿੱਖਾਂ ਨੂੰ ਸਾਰੇ ਅਹੁਦੇ ਦੇਣ ਦੀ ਗੱਲ ਕਹੀ, ਜਦਕਿ ਕਿਹਾ ਕਿ ਦਲਿਤ ਭਾਈਚਾਰੇ ਦੀ ਸ਼ਮੂਲੀਅਤ ਨੂੰ ਤਰਜ਼ੀਹ ਨਹੀਂ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ ‘ਚ 2027 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਤੋਂ ਪਹਿਲਾਂ ਆਗੂਆਂ ਵੱਲੋਂ ਬਿਆਨਾਂ ਦੀ ਸਰਗਰਮੀ ਦੇਖੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਅੰਦਰ ਵੰਡੇ ਗਏ ਅਹੁਦਿਆਂ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਸੂਬਾ ਪ੍ਰਧਾਨ , ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਆਗੂ ਤੇ ਸਟੂਡੈਂਟ ਵਿੰਗ ਐਨਐਸਯੂਆਈ- ਤਿੰਨਾਂ ਦੇ ਪ੍ਰਧਾਨ ਜੱਟ ਸਿੱਖ ਹਨ। ਦਲਿਤਾਂ ਨੂੰ ਅਹਿਮ ਅਹੁਦੇ ਨਹੀਂ ਦਿੱਤੇ ਜਾ ਰਹੇ ਹਨ। ਅਜਿਹੇ ‘ਚ ਸੂਬੇ ‘ਚ ਦਲਿਤਾਂ ਨੂੰ ਪਾਰਟੀ ਦੀ ਅਗਵਾਈ ਨਹੀਂ ਮਿਲ ਰਹੀ ਹੈ।
ਜਿਸ ਵਕਤ ਇਹ ਗੱਲ ਚਰਨਜੀਤ ਸਿੰਘ ਚੰਨੀ ਨੇ ਰੱਖੀ, ਉਸ ਸਮੇਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਸਸੀ ਸੈੱਲ ਦੇ ਪ੍ਰਧਾਨ ਰਾਜੇਂਦਰ ਪਾਲ ਗੌਤਮ, ਪੰਜਾਬ ਦੇ ਸਹਿ-ਇੰਚਾਰਜ ਰਵਿੰਦਰ ਉੱਤਮ ਰਾਵ ਡਾਲਵੀ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਦੇ ਵੀ ਮੌਜੂਦ ਹੋਣ ਦੀ ਜਾਣਕਾਰੀ ਹੈ। ਇਹ ਵੀ ਚਰਚਾਵਾਂ ਹਨ ਕਿ ਮੀਟਿੰਗ ‘ਚ ਐਸਸੀ ਆਗੂਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਚੰਨੀ ਨੂੰ ਮਾਈਕ ‘ਚ ਬੋਲਣ ਤੋਂ ਰੋਕ ਦਿੱਤਾ ਗਿਆ ਤੇ ਮਾਈਕ ਬੰਦ ਕਰ ਦਿੱਤਾ ਗਿਆ।

ਸੂਬਾ ਕਾਂਗਰਸ ਪ੍ਰਧਾਨ ਕੀ ਬੋਲੇ?

ਉੱਥੇ ਹੀ, ਇਸ ਮੁੱਦੇ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ- ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦਾ ਮੈਂਬਰ, ਤੇ ਉਹ ਚਰਨਜੀਤ ਸਿੰਘ ਚੰਨੀ ਸਾਬ੍ਹ ਹਨ। ਮੀਡੀਆ ਵਾਲੇ ਹੀ ਖ਼ਬਰ ਫੈਲਾਉਂਦੇ ਹਨ, ਚੰਨੀ ਸਾਬ੍ਹ ਇਹ ਗੱਲ ਕਹਿ ਹੀ ਨਹੀਂ ਸਕਦੇ।
ਉਨ੍ਹਾਂ ਨੇ ਕਿਹਾ ਕਿ ਚੰਨੀ ਸਾਬ੍ਹ ਤੋਂ ਸਭ ਤੋਂ ਵੱਡਾ ਅਹੁਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ‘ਚ ਭੇਦ-ਭਾਵ ਨਹੀਂ ਹੈ। ਚਾਹੇ ਉਹ (ਚਰਨਜੀਤ ਚੰਨੀ) ਵਿਧਾਨ ਸਭਾ ਚੋਣਾਂ ‘ਚ ਦੋਵੇਂ ਥਾਂਵਾਂ ਤੋਂ ਚੋਣ ਹਾਰ ਗਏ, ਪਰ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਬਣਾਇਆ ਗਿਆ। ਪਾਰਲੀਮੈਂਟ ਦੀ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਵੀ ਚੰਨੀ ਸਾਬ੍ਹ ਹਨ। ਕਾਂਗਰਸ ਪਾਰਟੀ ਹੀ ਇੱਕ ਅਜਿਹਾੀਪਾਰਟੀ ਹੈ, ਜੋ ਗਰੀਬਾਂ ਨੂੰ ਸਿਰ ‘ਤੇ ਬੈਠਾ ਕੇ ਰੱਖਦੀ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੌਣ ਬਣ ਰਿਹਾ ਸੀ- ਸੁਖਜਿੰਦਰ ਰੰਧਾਵਾ ਜਾ ਅਮਰ ਸਿੰਘ, ਪਰ ਕਿਸ ਨੂੰ ਬਣਾਇਆ- ਚੰਨੀ ਸਾਬ੍ਹ ਨੂੰ। ਉਨ੍ਹਾਂ ਨੇ ਕਿਹਾ ਕਿ ਦਲਿਤ ਸਾਡੇ ਸਿਰ ਦਾ ਤਾਜ ਹਨ ਤੇ ਰਹਿਣਗੇ, ਪਰ ਸਾਡੀ ਪਾਰਟੀ ਧਰਮ-ਨਿਰਪੱਖ ਪਾਰਟੀ ਹੈ। ਸਾਡੇ ਗੁਰੂਆਂ ਨੇ ਕਿਹਾ ਸੀ ਕਿ ਇੱਥੇ ਜਾਤ-ਪਾਤ ਦੀ ਗੱਲ ਨਹੀਂ ਕਰਨੀ। ਪੰਜਾਬ ਧਰਮ-ਨਿਰਪੱਖ ਸੂਬਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments