Dera Baba Nanak ਵਿਧਾਨ ਸਭਾ ਵਿੱਚ ਇਸਾਈ ਭਾਈਚਾਰੇ ਨਾਲ ਸਬੰਧਤ 50 ਹਜ਼ਾਰ ਦੇ ਕਰੀਬ ਵੋਟਰ ਹਨ।
Dera Baba Nanak ਜ਼ਿਮਨੀ ਚੋਣ ਆਖਰੀ ਪੜਾਅ ‘ਤੇ ਪਹੁੰਚ ਗਈ ਹੈ। ਕੁੱਲ ਮਿਲਾ ਕੇ ਮੁਕਾਬਲਾ Congress ਅਤੇ ਆਮ ਆਦਮੀ ਪਾਰਟੀ ਵਿਚਾਲੇ ਆਹਮੋ-ਸਾਹਮਣੇ ਹੁੰਦਾ ਨਜ਼ਰ ਆ ਰਿਹਾ ਹੈ। ਜਦੋਂਕਿ ਅਕਾਲੀ ਦਲ ਚੋਣ ਮੈਦਾਨ ਤੋਂ ਬਾਹਰ ਹੋਣ ਦੇ ਬਾਵਜੂਦ ਫੈਸਲਾਕੁੰਨ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ।
Akali Dal ਦੀ 31 ਮੈਂਬਰੀ ਕਮੇਟੀ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਹੁਣ ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਹਲਕੇ ਦੇ ਮਸੀਹੀ ਵੋਟਰਾਂ ‘ਤੇ ਟਿਕੀਆਂ ਹੋਈਆਂ ਹਨ। ਜਿਨ੍ਹਾਂ ਦੀ ਗਿਣਤੀ 50 ਹਜ਼ਾਰ ਦੇ ਕਰੀਬ ਹੈ।
ਜ਼ਿਕਰਯੋਗ ਹੈ ਕਿ Dera Baba Nanak ਵਿੱਚ 20 ਨਵੰਬਰ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। 18 ਨਵੰਬਰ ਦੀ ਸ਼ਾਮ ਨੂੰ ਖੁੱਲਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਗਿਆ। ਆਖ਼ਰੀ ਦਿਨ ਸਾਰੀਆਂ ਪਾਰਟੀਆਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ।
Congress ਅਤੇ ਆਮ ਆਦਮੀ ਪਾਰਟੀ ਵੱਲੋਂ ਇਲਾਕੇ ਵਿੱਚ ਰੋਡ ਸ਼ੋਅ ਕੱਢਿਆ ਗਿਆ। ਜਦੋਂ ਕਿ ਤੀਜੀ ਵੱਡੀ ਪਾਰਟੀ ਭਾਜਪਾ ਵੱਲੋਂ ਆਖਰੀ ਦਿਨ ਵੀ ਕੋਈ ਵੱਡਾ ਪ੍ਰੋਗਰਾਮ ਨਹੀਂ ਰੱਖਿਆ ਗਿਆ। ਇਸ ਤੋਂ ਪਹਿਲਾਂ ਵੀ ਭਾਜਪਾ ਪੂਰੇ ਚੋਣ ਪ੍ਰਚਾਰ ਦੌਰਾਨ ਹਲਕੇ ਵਿੱਚ ਇੱਕ ਵੀ ਵੱਡਾ ਪ੍ਰੋਗਰਾਮ ਨਹੀਂ ਕਰ ਸਕੀ।
ਇਹੀ ਕਾਰਨ ਹੈ ਕਿ ਮੁਕਾਬਲਾ ਸਿੱਧਾ Congress ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਨਜ਼ਰ ਆ ਰਿਹਾ ਹੈ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ Congress ਪਾਰਟੀ ਵੱਲੋਂ, ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਵੱਲੋਂ ਅਤੇ ਰਵੀਕਰਨ ਸਿੰਘ ਕਾਹਲੋਂ ਭਾਜਪਾ ਵੱਲੋਂ ਚੋਣ ਲੜ ਰਹੇ ਹਨ।
ਫੈਸਲਾਕੁੰਨ ਰੋਲ ‘ਚ ਸ਼੍ਰੋਮਣੀ ਅਕਾਲੀ ਦਲ
ਭਾਵੇਂ Akali Dal ਨੇ ਇਸ ਵਾਰ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ ਪਰ ਫਿਰ ਵੀ ਅਕਾਲੀ ਦਲ ਪੂਰੀ ਤਰ੍ਹਾਂ ਸੁਰਖੀਆਂ ਵਿੱਚ ਹੈ। ਕਿਉਂਕਿ ਅਕਾਲੀ ਦਲ ਦੇ ਵੋਟਰ ਜਿੱਤ-ਹਾਰ ਵਿੱਚ ਫੈਸਲਾਕੁੰਨ ਭੂਮਿਕਾ ਨਿਭਾ ਰਹੇ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ Congress ਦੇ ਉਮੀਦਵਾਰ Sukhjinder Singh Randhawa ਨੂੰ 66294 ਅਤੇ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ 63354 ਵੋਟਾਂ ਮਿਲੀਆਂ ਸਨ।
ਜਦੋਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ Congress ਦੇ Sukhjinder Singh Randhawa ਨੂੰ 52555 ਅਤੇ ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਨੂੰ 52089 ਵੋਟਾਂ ਮਿਲੀਆਂ ਸਨ।
ਜਿਸ ਤੋਂ ਸਾਬਤ ਹੁੰਦਾ ਹੈ ਕਿ ਹਲਕੇ ਵਿੱਚ Akali Dal ਦਾ ਵੱਡਾ ਵੋਟ ਬੈਂਕ ਹੈ। ਹੁਣ ਇਹ ਵੋਟ ਬੈਂਕ ਆਮ ਆਦਮੀ ਪਾਰਟੀ ਦੀ ਝੋਲੀ ਡਿੱਗਦਾ ਹੈ ਜਾਂ ਕਿਸੇ ਹੋਰ ਪਾਰਟੀ ਦੀ ਝੋਲੀ ਡਿੱਗਦਾ ਹੈ। ਇਹ ਤਾਂ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
Christian Community ਦੀਆਂ ਵੋਟਾਂ ‘ਤੇ ਸਭ ਦੀਆਂ ਨਜ਼ਰਾਂ
Dera Baba Nanak ਵਿਧਾਨ ਸਭਾ ਵਿੱਚ ਇਸਾਈ ਭਾਈਚਾਰੇ ਨਾਲ ਸਬੰਧਤ 50 ਹਜ਼ਾਰ ਦੇ ਕਰੀਬ ਵੋਟਰ ਹਨ। ਇਸ ਵੱਡੇ ਵੋਟ ਬੈਂਕ ਦੀ ਪ੍ਰਾਪਤੀ ਲਈ ਸਾਰੀਆਂ ਪਾਰਟੀਆਂ ਸਿਰਤੋੜ ਯਤਨ ਕਰ ਰਹੀਆਂ ਹਨ।
ਇਹੀ ਕਾਰਨ ਹੈ ਕਿ ਚਾਹੇ Congress ਦਾ ਪ੍ਰੋਗਰਾਮ ਹੋਵੇ ਜਾਂ ਆਮ ਆਦਮੀ ਪਾਰਟੀ ਦਾ, ਉਥੇ ਈਸਾਈ ਭਾਈਚਾਰੇ ਨਾਲ ਆਪਣੀ ਇੱਕਜੁੱਟਤਾ ਦਰਸਾਉਣ ਲਈ ਖੁੱਲ ਕੇ ਹਾਲ-ਏ-ਲੁਹਿਆ ਦੇ ਨਾਅਰੇ ਲਗਾਉਂਦੇ ਆਮ ਦੇਖੇ ਗਏ।
ਸਮੇਂ-ਸਮੇਂ ‘ਤੇ ਦੋਵੇਂ ਪਾਰਟੀਆਂ ਦਾਅਵਾ ਕਰਦੀਆਂ ਰਹੀਆਂ ਹਨ ਕਿ ਈਸਾਈ ਵੋਟਰ ਉਨ੍ਹਾਂ ਦਾ ਸਮਰਥਨ ਕਰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ 20 November ਨੂੰ ਹੋਣ ਵਾਲੀ ਵੋਟਿੰਗ ਦੌਰਾਨ ਇਹ ਵੋਟ ਬੈਂਕ ਕਿਸ ਦੇ ਖਾਤੇ ‘ਚ ਜਾਵੇਗਾ।
ਹਲਕੇ ਵਿੱਚ ਵੋਟਰਾਂ ਦੀ ਸਥਿਤੀ
ਕੁੱਲ ਵੋਟਰ 195604
ਆਮ ਵੋਟਰ 193376
ਸਰਵਿਸ ਵੋਟਰ 2228
ਮਹਿਲਾ ਵੋਟਰ 91593
ਮਰਦ ਵੋਟਰ 104004
ਤੀਜਾ ਲਿੰਗ 7
ਪੋਲਿੰਗ ਸਟੇਸ਼ਨਾਂ ਦੀ ਗਿਣਤੀ 241