Wednesday, June 17, 2026
Google search engine
HomeDeshTarn Taran ਤੋਂ ਮੌਜੂਦਾ AAP ਵਿਧਾਇਕ Dr. Kashmir Singh Sohal ਦਾ...

Tarn Taran ਤੋਂ ਮੌਜੂਦਾ AAP ਵਿਧਾਇਕ Dr. Kashmir Singh Sohal ਦਾ ਦੇਹਾਂਤ, ਸੀਐਮ ਨੇ ਜਤਾਇਆ ਦੁੱਖ

Tarn Taran ਤੋਂ ਮੌਜੂਦਾ AAP ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਹੈ।

ਤਰਨਤਾਰਨ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਲੰਬੀ ਬੀਮਾਰੀ ਨਾਲ ਜੰਗ ਲੜ੍ਹ ਰਹੇ ਸਨ। ਉਨ੍ਹਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਅਚਾਨਕ ਤਬੀਅਤ ਵਿਗੜਣ ਤੇ ਉਨ੍ਹਾਂ ਨੂੰ ਪਰਿਵਾਰ ਵੱਲੋਂ ਬੀਤੀ ਰਾਤ ਹੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ । ਉਨ੍ਹਾਂ ਦੀ ਉਮਰ ਤਕਰੀਬਨ 65 ਸਾਲ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ।
ਕਸ਼ਮੀਰ ਸਿੰਘ ਦੇ ਦੇਹਾਂਤ ਤੇ ਦੁੱਖ ਜਤਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ। ਉਨ੍ਹਾਂ ਲਿਖਿਆ – ਡਾ. ਕਸ਼ਮੀਰ ਸਿੰਘ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ।ਡਾਕਟਰ ਸਾਬ੍ਹ ਪਾਰਟੀ ਦੇ ਬਹੁਤ ਹੀ ਮਿਹਨਤੀ ਤੇ ਜੁਝਾਰੂ ਆਗੂ ਸਨ। ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ। ਨਾਲ ਹੀ ਉਨ੍ਹਾਂ ਨੇ ਪਰਮਾਤਮਾ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਦੀ ਵੀ ਪ੍ਰਾਥਣਾ ਕੀਤੀ ਹੈ।

ਕੌਣ ਹਨ ਡਾ. ਕਸ਼ਮੀਰ ਸਿੰਘ ਸੋਹਲ

ਡਾ. ਸੋਹਲ ਦੀ ਸਿਆਸੀ ਅਤੇ ਨਿੱਜੀ ਜ਼ਿੰਦਗੀ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ 1981 ਵਿੱਚ ਅੰਮ੍ਰਿਤਸਰ ਦੇ ਗਵਰਨਮੈਂਟ ਮੈਡੀਕਲ ਕਾਲੇਜ ਤੋਂ ਐਮਬੀਬੀਐਸ ਕੀਤੀ ਅਤੇ ਫਿਰ 1991 ਵਿੱਚ ਪੋਸਟ ਗ੍ਰੈਜੁਏਟ ਕੀਤੀ ਸੀ। ਉਹ ਡਾਕਟਰੀ ਦੇ ਪੇਸ਼ੇ ਵਿੱਚ । ਉਹ ਸੀਨੀਅਰ ਮੈਡੀਕਲ ਅਧਿਕਾਰੀ ਦੇ ਅਹੁਦੇ ਤੋਂ ਰਿਟਾਇਰਡ ਹੋਏ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ 2022 ਵਿੱਚ ਚੋਣ ਲੜੀ ਅਤੇ ਤਰਨਤਾਰਨ ਤੋਂ ਲੜ੍ਹ ਰਹੇ 12 ਵਿਰੋਧੀ ਉਮੀਦਵਾਰਾਂ ਨੂੰ ਕਰਾਰੀ ਮਾਤ ਦੇ ਕੇ ਆਪਣੀ ਝੋਲੀ ਵਿੱਚ ਜਿੱਤ ਪਾਈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments