Tuesday, October 27, 2026
Google search engine
Homelatest Newsਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਬੋਲੇ CM ਮਾਨ

ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਬੋਲੇ CM ਮਾਨ

ਚੰਡੀਗੜ੍ਹ ਵਿਚ ਹੋਏ ਮੇਅਰ ਚੋਣਾਂ ਦੇ ਨਤੀਜਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਭਾਜਪਾ ‘ਤੇ ਮੇਅਰ ਚੋਣਾਂ ਲੁੱਟਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜੇਕਰ ਇਹ 26 ਵੋਟਾਂ ਗਿਣਨ ਵਿਚ ਘਪਲਾ ਕਰ ਸਕਦੇ ਹਨ ਤਾਂ 90 ਕਰੋੜ ਵੋਟਾਂ ਕਿਵੇਂ ਗਿਣੇ ਜਾਣਗੇ।

CM ਮਾਨ ਨੇ ਕਿਹਾ ਕਿ ਭਾਜਪਾ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਤੇ ਅੱਜ ਉਸੇ ਸੰਵਿਧਾਨ ਦੀਆਂ ਧੱਜੀਆਂ ਉਡੀਆਂ ਹਨ। ਚੰਡੀਗੜ੍ਹ ਚੋਣਾਂ ਨੂੰ ਲੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਜਾਈਡਿੰਗ ਅਫਸਰ ਅਨਿਲ ਮਸੀਹ ਅਸਲ ਵਿਚ ਭਾਜਪਾ ਮਾਇਨਰਿਟੀ ਵਿੰਗ ਦੇ ਹੈੱਡ ਹਨ। ਉਨ੍ਹਾਂ ਕਿਹਾ ਕਿ ਪ੍ਰੀਜਾਈਡਿੰਗ ਅਫਸਰ ਅਨਿਲ ਮਸੀਹ ਪਹਿਲਾਂ ਤਾਂ 40 ਮਿੰਟ ਲੇਟ ਆਏ, ਕਿਉਂਕਿ ਉਹ ਉਪਰੋਂ ਆ ਰਹੇ ਨਿਰਦੇਸ਼ਾਂ ਨੂੰ ਫਾਲੋ ਕਰ ਰਹੇ ਸਨ। ਸੀਐੱਮ ਮਾਨ ਨੇ ਕਿਹਾ ਕਿ ਚੰਡੀਗੜ੍ਹ ਚੋਣਾਂ ਵਿਚ 15 ਕੌਂਸਲਰ ਭਾਜਪਾ ਦੇ ਸਨ ਜਦੋਂ ਕਿ ਕਾਂਗਰਸ ਦੇ 8 ਤੇ ਆਮ ਆਦਮੀ ਪਾਰਟੀ ਦੇ 12 ਵੋਟਾਂ ਸਨ। ਗਿਣਤੀ ਕਰਦੇ ਸਮੇਂ ਭਾਜਪਾ ਦੀਆਂ 16 ਵੋਟਾਂ ਵਿਚ ਸਾਰੀਆਂ ਠੀਕ ਹੋ ਗਈਆਂ। ਸਾਡੀਆਂ 20 ਵਿਚੋਂ 8 ਵੋਟਾਂ Invalid ਐਲਾਨ ਦਿੱਤੀਆਂ ਗਈਆਂ। ਹੈਰਾਨੀ ਦੀ ਗੱਲ ਹੈ ਕਿ ਸਾਡੇ ਕੌਂਸਲਰਾਂ ਨੂੰ ਵੋਟ ਪਾਉਣੀ ਨਹੀਂ ਆਉਂਦੀ ਤੇ ਇਨ੍ਹਾਂ ਦੇ ਸਾਰੇ ਕੌਂਸਲਰਾਂ ਦੀ ਵੋਟ ਸਹੀ ਹਨ। ਸੀਐੱਮ ਮਾਨ ਨੇ ਦੋਸ਼ ਲਗਾਇਆ ਕਿ ਜੇਕਰ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਹਾਰਦੀ ਹੈ ਤਾਂ ਬਵਾਲ ਮਚਾ ਦੇਣਗੇ । ਜੇਕਰ ਇਹ ਜਿੱਤ ਗਏ ਤਾਂ ਉਸ ਦੇ ਬਾਅਦ ਚੋਣਾਂ ਨਹੀਂ ਹੋਣਗੀਆਂ। ਡੈਮੋਕ੍ਰੇਸੀ ਦਾ ਆਖਰੀ ਦਿਨ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments