Tuesday, October 27, 2026
Google search engine
Homelatest Newsਪੰਜਾਬ ਦੇ ਚੀਫ ਸੈਕ੍ਰੇਟਰੀ ਨੇ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ

ਪੰਜਾਬ ਦੇ ਚੀਫ ਸੈਕ੍ਰੇਟਰੀ ਨੇ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ

ਪੰਜਾਬ ਸਰਕਾਰ ਨੇ ਹੁਣ ਲੋਕਾਂ ਦੀ ਸਹੂਲਤ ਲਈ ਸਰਕਾਰੀ ਹਸਪਤਾਲਾਂ ਵਿਚ ਫ੍ਰੀ ਵਿਚ ਦਵਾਈਆਂ,ਐਕਸਰੇ ਤੇ ਅਲਟਰਾਸਾਊਂਡ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਚੀਫ ਸਕੱਤਰ ਅਨੁਰਾਗ ਵਰਮਾ ਮੋਹਾਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੋਹਾਲੀ ਦੇ ਜ਼ਿਲ੍ਹਾ ਸਿਵਲ ਹਸਪਤਾਲ ਦਾ ਅਚਨਚੇਤ ਦੌਰਾਨ ਕੀਤਾ। ਚੀਫ ਸਕੱਤਰ ਨੇ ਖੁਦ ਦਵਾਈਆਂ ਦਾ ਸਟਾਕ ਚੈੱਕ ਕੀਤਾ ਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਸੁਣੀਆਂ। ਚੀਫ ਸਕੱਤਰ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ। ਪੰਜਾਬ ਦੇ ਸੀਐੱਮ ਨੇ ਲੋਕਾਂ ਦੀ ਤੰਦਰੁਸਤੀ ਲਈ ਜੋ ਸੁਪਨਾ ਦੇਖਿਆ ਹੈ, ਉਸ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇ। ਚੀਫ ਸਕੱਤਰ ਨੇ ਦੱਸਿਆ ਕਿ ਸੂਬਾ ਸਰਕਾਰ 23 ਜ਼ਿਲ੍ਹਾ ਸਰਕਾਰੀ, 41 ਡਵੀਜ਼ਨਲ ਤੇ 162 ਸੀਐੱਚਐੱਸ ਹਸਪਤਾਲ ਹਨ। ਸਰਕਾਰ ਨੇ ਤੈਅ ਕੀਤਾ ਹੈ ਕਿ ਇਨ੍ਹਾਂ ਵਿਚ ਆਉਣ ਵਾਲੇ ਲੋਕਾਂਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ।ਇਹ ਸਹੂਲਤ ਲੋਕਾਂ ਨੂੰ ਮਿਲ ਰਹੀ ਹੈ ਕਿ ਇਸ ਚੀਜ਼ ਦਾ ਜਾਇਜ਼ਾ ਲੈਣ ਲਈ ਉਹ ਆਏ ਸਨ।

ਸਿਹਤ ਵਿਭਾਗ ਨੇ ਜ਼ਰੂਰੀ ਦਵਾਈਆਂ ਦੀ ਲਿਸਟ ਤਿਆਰ ਕੀਤੀ ਹੈ ਜੋ ਕਿ 90 ਫੀਸਦੀ ਤੱਕ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜੋ ਦਵਾਈਆਂ ਅਜੇ ਹਸਪਤਾਲਾਂ ਵਿਚ ਨਹੀਂ ਹਨ, ਉਨ੍ਹਾਂ ਲਈ 25 ਕਰੋੜ ਰੁਪਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਜ਼ੂਰੀ ਦਿੱਤੀ ਹੈ। ਫੰਡ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਐੱਸਐੱਮਓ ਦੀ ਦਵਾਈਆਂ ਖਰੀਦਣ ਦੀ ਪਾਵਰ ਵੀ ਵਧਾ ਦਿੱਤੀ ਗਈ ਹੈ। ਲਗਭਗ 2.5 ਲੱਖ ਦੇ ਲਗਭਗ ਦਵਾਈਆਂ ਉਹ ਆਪਣੇ ਫੰਡ ਤੋਂ ਖਰੀਦ ਕਰ ਸਕਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments