Wednesday, September 2, 2026
Google search engine
HomeDesh“ਦੁੱਧ ਦੀ ਰਾਖੀ ‘ਤੇ ਬਿੱਲਾ…”, Honey Singh ਦੀ Tarun Chugh ਨਾਲ...

“ਦੁੱਧ ਦੀ ਰਾਖੀ ‘ਤੇ ਬਿੱਲਾ…”, Honey Singh ਦੀ Tarun Chugh ਨਾਲ ਮੁਲਾਕਾਤ ‘ਤੇ Jasbir Jassi ਦੇ ਸਵਾਲ

ਜੱਸੀ ਨੇ ਤਰੁਣ ਚੁੱਘ ‘ਤੇ ਟਿੱਪਣੀ ਕਰਦੇ ਹੋਏ ਕਿਹਾ- ਜਾਂ ਤਾਂ ਤੁਹਾਨੂੰ ਪੰਜਾਬ ਦੇ ਮੁੱਦਿਆਂ ਬਾਰੇ ਸਮਝ ਨਹੀਂ ਜਾਂ ਫਿਰ ਤੁਸੀਂ ਜਾਣ-ਬੁੱਝ ਕੇ ਚਿੜਾ ਰਹੇ ਹੋ।

ਰੈਪਰ ਯੋ-ਯੋ ਹਨੀ ਸਿੰਘ ਦੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮੁਲਾਕਾਤ ਦਾ ਮੁੱਖ ਮੰਤਵ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਤੇ ਇੱਕ ਚੰਗੀ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨਾ ਸੀ। ਇੱਕ ਵੀਡੀਓ ‘ਚ ਹਨੀ ਸਿੰਘ ਤੇ ਤਰੁਣ ਚੁੱਘ ਨੌਜਵਾਨਾਂ ਨੂੰ ਦੁੱਧ, ਦਹੀਂ, ਲੱਸੀ ਤੇ ਘਿਓ ਖਾਣ ਲਈ ਕਹਿ ਰਹੇ। ਹਾਲਾਂਕਿ, ਇਹ ਵੀਡੀਓ ਤੇ ਮੁਲਾਕਾਤ ਹੁਣ ਵਿਵਾਦ ਦਾ ਵਿਸ਼ਾ ਬਣ ਚੁੱਕੀ ਹੈ। ਹਨੀ ਸਿੰਘ ਜੋ ਖ਼ੁਦ ਸਵਿਕਾਰ ਕਰ ਚੁੱਕੇ ਹਨ ਕਿ ਉਹ ਕਈ ਸਾਲ ਨਸ਼ਿਆਂ ਦੀ ਦਲਦਲ ‘ਚ ਫਸੇ ਰਹੇ, ਹੁਣ ਉਨ੍ਹਾਂ ਦਾ ਹੀ ਨਸ਼ਾ ਮੁਕਤੀ ਮੁਹਿੰਮ ਨਾਲ ਜੁੜਣਾ ਇੱਕ ਵਿਵਾਦ ਬਣ ਚੁੱਕਿਆ ਹੈ।

ਦੁੱਧ ਦੀ ਰਾਖੀ ‘ਤੇ ਬਿੱਲਾ…

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹਨੀ ਸਿੰਘ ‘ਤੇ ਹਮਲਾ ਬੋਲਿਆ ਹੈ ਤੇ ਤਰੁਣ ਚੁੱਘ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਤਰੁਣ ਚੁੱਘ ਨੇ ਹਨੀ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਸ਼ਾ ਮੁਕਤੀ ਮੁਹਿੰਮ ਨਾਲ ਜੋੜਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਜਿਸ ਹਨੀ ਸਿੰਘ ਨੇ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਧਕੇਲਿਆ ਤੇ ਜਿਸ ਨੇ ਨਸ਼ੇ ਦੇ ਖੂਹ ‘ਚ ਨੌਜਵਾਨਾਂ ਨੂੰ ਸੁੱਟਿਆ, ਉਸ ਨੂੰ ਹੀ ਨਸ਼ਾ ਮੁਕਤ ਪੰਜਾਬ ਦਾ ਬ੍ਰਾਂਡ ਅੰਬੈਂਸਡਰ ਵਜੋਂ ਲਿਆਂਦਾ ਜਾ ਰਿਹਾ ਹੈ। ਜੱਸੀ ਨੇ ਇਸ ਦੌਰਾਨ ਸਫਾਈ ਦਿੱਤੀ ਕਿ ਉਹ ਰਾਜਨੀਤਿਕ ਮੁੱਦਿਆਂ ‘ਤੇ ਨਹੀਂ ਬੋਲਦੇ, ਪਰ ਜਦੋਂ ਵੀ ਪੰਜਾਬ ਦੀ ਗੱਲ ਆਵੇਗੀ ਤਾਂ ਉਹ ਪਿੱਛੇ ਨਹੀਂ ਹਟਣਗੇ। ਜੱਸੀ ਨੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ- “ਪੰਜਾਬ ਨੂੰ ਬਚਾ ਰਹੇ ਹੋ, ਜਾਂ ਚਿੜਾ ਰਹੇ ਹੋ???? ਦੁੱਧ ਦੀ ਰਾਖੀ ‘ਤੇ ਬਿੱਲਾ ਬਿਠਾ ਰਹੇ ਹੋ”
ਜੱਸੀ ਨੇ ਤਰੁਣ ਚੁੱਘ ‘ਤੇ ਟਿੱਪਣੀ ਕਰਦੇ ਹੋਏ ਕਿਹਾ- ਜਾਂ ਤਾਂ ਤੁਹਾਨੂੰ ਪੰਜਾਬ ਦੇ ਮੁੱਦਿਆਂ ਬਾਰੇ ਸਮਝ ਨਹੀਂ ਜਾਂ ਫਿਰ ਤੁਸੀਂ ਜਾਣ-ਬੁੱਝ ਕੇ ਚਿੜਾ ਰਹੇ ਹੋ। ਮੈਂ ਕਿਹਾ ਚੁੱਕਿਆ ਹਾਂ ਕਿ ਦਿੱਲੀ, ਬੰਬੇ, ਲਖਨਊ, ਬੰਗਲੌਰ ਵਰਗੇ ਸ਼ਹਿਰ ਦੇ ਲੋਕਾਂ ਨੂੰ ਪੰਜਾਬ ਬਾਰੇ ਸਮਝ ਨਹੀਂ ਹੁੰਦੀ, ਉਨ੍ਹਾਂ ਨੂੰ ਲੱਗਦਾ ਹੈ ਕਿ ਜਿਹੜਾ ਇੱਥੇ ਦਾ ਮਸ਼ਹੂਰ ਬੰਦਾ ਹੈ ਜਾਂ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਹੀ ਪੰਜਾਬ ਹੈ। ਪਰ ਗੱਲ ਇਸ ਤੋਂ ਬਹੁਤ ਅਲੱਗ ਹੈ। ਪੰਜਾਬ ਇੱਕ ਇਮੋਸ਼ਨ ਹੈ ਤੇ ਪੰਜਾਬ ਇੱਕ ਖਜ਼ਾਨਾ ਜੋ ਬਹੁਤ ਲੋਕਾਂ ਨੂੰ ਪਤਾ ਨਹੀਂ। ਕੁੱਝ ਲੋਕ ਇਸ ਦਾ ਫਾਇਦਾ ਲੈਂਦੇ ਹਨ ਤੇ ਆਨੰਦ ਮਾਣਦੇ ਹਨ ਤੇ ਜ਼ਿੰਦਗੀ ਸੁਧਾਰ ਲੈਂਦੇ ਹਨ।

ਤਰੁਣ ਚੁੱਘ ਦੀ ਨੀਅਤ ‘ਤੇ ਚੁੱਕੇ ਸਵਾਲ

ਜੱਸੀ ਨੇ ਤਰੁਣ ਚੁੱਘ ਨਾਲ ਆਪਣੀ ਪੁਰਾਣੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਸਾਡੀ ਪੰਜਾਬ ਨੂੰ ਲੈ ਕੇ ਗੱਲ ਹੋਈ ਸੀ। ਉਸ ਸਮੇਂ ਮੈਂ ਕਿਹਾ ਕਿ ਤੁਸੀਂ ਉਸ ਤਰ੍ਹਾਂ ਦੇ ਕੁੱਝ ਬੰਦੇ ਲੈ ਕੇ ਆ ਰਹੇ ਹੋ, ਜਿਨ੍ਹਾਂ ਨੂੰ ਪੰਜਾਬ ਕਦੇ ਪਸੰਦ ਨਹੀਂ ਕਰਦਾ ਸੀ ਤੇ ਨਾ ਹੀ ਕਰੇਗਾ। ਉਸ ਸਮੇਂ ਮੈਂ ਰਾਜਨੀਤਿਕ ਬੰਦਿਆਂ ਦੀ ਗੱਲ ਕੀਤੀ ਸੀ, ਕਿਉਂਕਿ ਪੰਜਾਬ ਦਾ ਹਿੰਦੂ ਵੀ ਪੰਜਾਬ ਹੈ ਤੇ ਉਹ ਵੀ ਸਿੱਖ ਹੈ। ਉਹ ਗੁਰਬਾਣੀ ਨੂੰ ਮੰਨਦਾ ਹੈ। ਉਹ ਪੰਜਾਬ ਤੇ ਗੁਰਬਾਣੀ ਦੇ ਇਤਿਹਾਸ ਨੂੰ ਨਾਲ ਲੈ ਕੇ ਚਲਦਾ ਹੈ ਤੇ ਉਸ ਸਮੇਂ ਮੈਂ ਕਿਹਾ ਕਿ ਤੁਸੀਂ ਕੁੱਝ ਅਜਿਹੇ ਲੀਡਰ ਲੈ ਕੇ ਆ ਰਹੇ ਹੋ, ਜਿਨ੍ਹਾਂ ਨੂੰ ਸਿੱਖ ਤਾਂ ਕਿ ਪੰਜਾਬ ਦੇ ਹਿੰਦੂ ਵੀ ਪਸੰਦ ਨਹੀਂ ਕਰਦੇ ਹਨ।
ਹੁਣ ਜਿਹੜਾ ਤੁਸੀਂ ਹੁਣ ਹਨੀ ਸਿੰਘ ਨੂੰ ਲੈ ਕੇ ਆਏ ਹੋ, ਇਸ ਤੋਂ ਲੱਗਦਾ ਹੈ ਕਿ ਤੁਸੀਂ ਪੰਜਾਬ ਬਾਰੇ ਬਹੁਤ ਚੰਗੀ ਨੀਅਤ ਨਹੀਂ ਰੱਖਦੇ। ਜੱਸੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਬਿਆਨ ਨਾਲ ਮੈਨੂੰ ਬਹੁਤ ਨੁਕਸਾਨ ਹੋਵੇਗਾ, ਪਰ ਇਸ ਦੀ ਮੈਨੂੰ ਪਰਵਾਹ ਨਹੀਂ। ਪੰਜਾਬ ਜ਼ਿੰਦਾਬਾਦ ਹੈ ਤੇ ਰਹੇਗਾ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments