ਸੋਸ਼ਲ ਮੀਡੀਆ ਸਨਸਨੀ ਭਾਨਾ ਸਿੱਧੂ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣਿਆ ਹੋਇਆ ਹੈ। 12 ਫਰਵਰੀ ਨੂੰ ਭਾਨੇ ਨੂੰ ਮਲੇਰਕੋਟਲਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਉਸ ਤੋਂ ਬਾਅਦ ਹੀ ਭਾਨਾ ਸਿੱਧੂ ਕਿਸਾਨ ਅੰਦੋਲਨ ‘ਚ ਸਰਗਰਮ ਹੋ ਗਿਆ ਹੈ। ਉਹ ਆਪਣੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਿਹਾ ਹੈ। ਇਸ ਦਰਮਿਆਨ ਭਾਨਾ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਬੀਤੇ ਦਿਨੀਂ ਭਾਨਾ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਫਰੌਡ ਟਰੈਵਲ ਏਜੰਟਾਂ ‘ਤੇ ਭੜਕਿਆ। ਭਾਨੇ ਨੇ ਏਜੰਟਾਂ ਨੂੰ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ‘ਮੈਂ ਹਾਲੇ ਕਿਸਾਨ ਅੰਦੋਲਨ ;ਚ ਬਿਜ਼ੀ ਹਾਂ, ਮੇਰੇ ਵਾਪਸ ਆਉਣ ਤੋਂ ਪਹਿਲਾਂ ਜਿਹੜੇ ਲੋਕਾਂ ਦੇ ਪੈਸੇ ਖਾਧੇ ਉਨ੍ਹਾਂ ਦੇ ਪੈਸੇ ਮੋੜ ਦਿਓ, ਨਹੀਂ ਤਾਂ ਇਸ ਵਾਰ ਲੜਾਈ ਵੱਡੇ ਪੱਧਰ ‘ਤੇ ਹੋਵੇਗੀ।’ ਇਸ ਦੇ ਨਾਲ ਨਾਲ ਭਾਨੇ ਨੇ ਇਹ ਵੀ ਕਿਹਾ ਕਿ ਇਸ ਵਾਰ ਉਹ ਕਾਨੂੰਨ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੂਰੇ ਸਿਸਟਮ ਨਾਲ ਕੰਮ ਕਰੇਗਾ ਅਤੇ ਬੇਸਕੂਰ ਲੋਕਾਂ ਦੇ ਪੈਸੇ ਵਾਪਸ ਮੁੜਵਾਏਗਾ। ਦੇਖੋ ਇਹ ਵੀਡੀਓ:





