HomeDeshਆਜ਼ਾਦੀ ਦੇ ਜਸ਼ਨ ‘ਚ ਡੁੱਬਿਆ ਅਟਾਰੀ ਬਾਰਡਰ, ਸਰਹੱਦ ਦੇ ਲਹਿਰਾਇਆ ਤਿਰੰਗਾ, ਆਪ੍ਰੇਸ਼ਨ... Deshlatest NewsPanjab ਆਜ਼ਾਦੀ ਦੇ ਜਸ਼ਨ ‘ਚ ਡੁੱਬਿਆ ਅਟਾਰੀ ਬਾਰਡਰ, ਸਰਹੱਦ ਦੇ ਲਹਿਰਾਇਆ ਤਿਰੰਗਾ, ਆਪ੍ਰੇਸ਼ਨ ਸਿੰਦੂਰ ਦੀ ਯਾਦ ਕੀਤੀ ਤਾਜ਼ਾ By admin August 16, 2025 0 208 Share FacebookTwitterPinterestWhatsApp ਬੀਐਸਐਫ ਦੇ ਡੀਆਈਜੀ ਐਸਐਸ ਚਦੇਲ ਨੇ ਕਿਹਾ ਕਿ ਇਸ ਵਾਰ ਦਾ ਆਜ਼ਾਦੀ ਦਿਹਾੜਾ ਖਾਸ ਅਹਿਮੀਅਤ ਰੱਖਦਾ ਹੈ। ਭਾਰਤ-ਪਾਕਿਸਤਾਨ ਦੀ ਸਰਹੱਦ-ਅਟਾਰੀ ਬਾਰਡਰ ‘ਤੇ 79ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਬੀਐਸਐਫ ਦੇ ਡੀਆਈਜੀ ਐਸਐਸ ਚੰਦੇਲ ਨੇ ਤਿਰੰਗਾ ਲਹਿਰਾਇਆ। ਉਨ੍ਹਾਂ ਨੇ ਬੀਐਸਐਫ ਜਵਾਨਾਂ ਨੂੰ ਸੰਬੋਧਨ ਕੀਤਾ ਤੇ ਮਠਿਆਈਆਂ ਭੇਟ ਕੀਤੀਆਂ। ਇਸ ਮੌਕੇ ਡੀਆਈਜੀ ਚੰਦੇਲ ਨੂੰ ਆਪ੍ਰੇਸ਼ਨ ਸਿੰਦੂਰ ‘ਚ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਸਿਰਫ਼ ਬੀਐਸਐਫ ਜਵਾਨਾਂ ਦੀ ਜਿੱਤ ਹੀ ਨਹੀਂ ਸੀ, ਸਗੋਂ ਇਹ ਸਰਹੱਦੀ ਪਿੰਡ ਦੇ ਲੋਕਾਂ ਦੀ ਤੇ ਹਰ ਦੇਸ਼ ਦੇ ਨਾਗਰਿਕ ਦੀ ਜਿੱਤ ਸੀ। ਇਸ ਮੌਕੇ ਬੀਐਸਐਫ ਦੇ ਡੀਆਈਜੀ ਐਸਐਸ ਚਦੇਲ ਨੇ ਕਿਹਾ ਕਿ ਇਸ ਵਾਰ ਦਾ ਆਜ਼ਾਦੀ ਦਿਹਾੜਾ ਖਾਸ ਅਹਿਮੀਅਤ ਰੱਖਦਾ ਹੈ, ਕਿਉਂਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਭਰ ਦੇ ਜਵਾਨ ਵੱਡੇ ਜ਼ੋਸ਼ ਤੇ ਉਤਸ਼ਾਹ ਨਾਲ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸੂਰਮੇ ਜਵਾਨਾਂ ਨੇ ਆਪਣੀ ਬੇਮਿਸਾਲ ਹਿੰਮਤ ਅਤੇ ਦੇਸ਼ਭਗਤੀ ਨਾਲ ਜੋ ਉਦਾਹਰਣ ਪੇਸ਼ ਕੀਤੀ ਹੈ, ਉਹ ਸਲਾਮ ਦੇ ਯੋਗ ਹਨ। ਦੇਸ਼ ਨੇ ਵੀ ਉਨ੍ਹਾਂ ਦੀ ਕੁਰਬਾਨੀ ਅਤੇ ਸੇਵਾ ਨੂੰ ਸਨਮਾਨਿਤ ਕੀਤਾ ਹੈ। ਅੱਜ ਪੂਰਾ ਦੇਸ਼ ਵਧਾਈ ਦੇ ਯੋਗ ਹੈ ਅਤੇ ਮੈਂ ਆਪਣੇ ਵੱਲੋਂ ਹਰ ਇਕ ਦੇਸ਼ਵਾਸੀ ਨੂੰ ਦਿਲੋਂ ਸ਼ੁਭਕਾਮਨਾਵਾਂ ਪੇਸ਼ ਕਰਦਾ ਹਾਂ। ‘ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪ੍ਰੇਸ਼ਨ ਸਿੰਦਰੂ ਦੌਰਾਨ ਸਾਡਾ ਸਾਥ ਦਿੱਤਾ’ ਡੀਆਈਜੀ ਐਸਐਸ ਚੰਦੇਲ ਨੇ ਆਪ੍ਰੇਸ਼ਨ ਸਿੰਦੂਰ ਦੀ ਯਾਦ ਤਾਜ਼ਾ ਕਰਦੇ ਹੋਏ ਕਿਹਾ ਕਿ ਇਹ ਸਿਰਫ ਬੀਐਸਐਫ ਦੀ ਹੀ ਨਹੀਂ, ਸਗੋਂ ਦੇਸ਼ ਦੇ ਹਰ ਨਾਗਰਿਕ ਦੀ ਸਾਂਝੀ ਜਿੱਤ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਜਵਾਨਾਂ ਦੇ ਨਾਲ-ਨਾਲ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਪਾਕਿਸਤਾਨ ਵੱਲੋਂ ਕੀਤੇ ਗਏ ਆਕਰਮਣ ਦੇ ਬਾਵਜੂਦ ਸਾਡੇ ਕਿਸਾਨਾਂ ਨੇ ਆਪਣੇ ਪਿੰਡ ਤੇ ਖੇਤਰ ਨੂੰ ਖਾਲੀ ਨਹੀਂ ਛੱਡਿਆ। ਇਹ ਉਨ੍ਹਾਂ ਦੇ ਹੌਸਲੇ ਤੇ ਵਿਸ਼ਵਾਸ ਦੀ ਵੱਡੀ ਨਿਸ਼ਾਨੀ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਅਮਨ-ਸ਼ਾਂਤੀ ਬਣੀ ਰਹੇ, ਬੀਐਸਐਫ ਦੇ ਡੀਆਈਜੀ ਐਸਐਸ ਚੰਦੇਲ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਭਾਵੇਂ ਉਹ ਗੁਆਂਢੀ ਦੇਸ਼ ਹੀ ਕਿਉਂ ਨਾ ਹੋਵੇ। ਆਜ਼ਾਦੀ ਦਿਹਾੜੇ ਮੌਕੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਸ਼ੁੱਭਕਾਮਨਾਵਾਂ। Share FacebookTwitterPinterestWhatsApp Previous articleਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਗੱਡੀ ਦਾ ਐਕਸੀਡੈਂਟ, ਵਾਲ-ਵਾਲ ਬਚੇ; ਕਾਰ ਖੇਤਾਂ ਵਿੱਚ ਉਤਾਰੀNext article1600 ਨਵੀਆਂ ਭਰਤੀਆਂ, ਨਿਊ ਰਿਵਾਰਡ ਪਾਲਿਸੀ ਤੇ ਨਸ਼ਿਆਂ ਖਿਲਾਫ਼ ਯੁੱਧ… ਸੀਐਮ ਮਾਨ ਦੇ ਭਾਸ਼ਣ ਦੀਆਂ ਖਾਸ ਗੱਲਾਂ adminhttps://punjabbuzz.com/Punjabi RELATED ARTICLES Desh Punjab ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ October 22, 2026 latest News Parwinder Singh Jhota ਦੇ ਕਤਲ ‘ਤੇ ਭਾਵੁਕ ਹੋਏ ਦਿਲਜੀਤ ਦੋਸਾਂਝ, ਕਿਹਾ- ਇਹ ਕੋਈ ਨਿੱਜੀ ਲੜਾਈ ਨਹੀਂ ਸੀ, ਪਰਿਵਾਰ ਨੂੰ ਇਨਸਾਫ਼ ਮਿਲਣ ਲਈ ਕੀਤੀ ਅਰਦਾਸ October 22, 2026 latest News Amritsar ‘ਚ ਅੱਜ ਹੋਵੇਗਾ ਹਾਕੀ ਦਾ ਸ਼ੋਅ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਇਕੱਠੇ ਹੋਣਗੇ 200 ਖਿਡਾਰੀ October 22, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Punjab ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ October 22, 2026 Parwinder Singh Jhota ਦੇ ਕਤਲ ‘ਤੇ ਭਾਵੁਕ ਹੋਏ ਦਿਲਜੀਤ ਦੋਸਾਂਝ, ਕਿਹਾ- ਇਹ ਕੋਈ ਨਿੱਜੀ ਲੜਾਈ ਨਹੀਂ ਸੀ, ਪਰਿਵਾਰ ਨੂੰ ਇਨਸਾਫ਼ ਮਿਲਣ ਲਈ ਕੀਤੀ ਅਰਦਾਸ October 22, 2026 Amritsar ‘ਚ ਅੱਜ ਹੋਵੇਗਾ ਹਾਕੀ ਦਾ ਸ਼ੋਅ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਇਕੱਠੇ ਹੋਣਗੇ 200 ਖਿਡਾਰੀ October 22, 2026 ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਧਰਨੇ ਦਾ 10ਵਾਂ ਦਿਨ, ਪੋਸਟਮਾਰਟਮ ‘ਤੇ ਹੋਵੇਗਾ ਫੈਸਲਾ October 22, 2026 Load more Recent Comments