Friday, October 23, 2026
Google search engine
HomeCrimeAmritsar, ‘ਚ ਇੱਕ ਵਾਰ ਫਿਰ ਗੋਲੀਬਾਰੀ, ਦੁਕਾਨਦਾਰ ਨੇ ਦਲੇਰੀ ਨਾਲ ਇੱਕ ਬਦਮਾਸ਼...

Amritsar, ‘ਚ ਇੱਕ ਵਾਰ ਫਿਰ ਗੋਲੀਬਾਰੀ, ਦੁਕਾਨਦਾਰ ਨੇ ਦਲੇਰੀ ਨਾਲ ਇੱਕ ਬਦਮਾਸ਼ ਕੀਤਾ ਕਾਬੂ

ਦੁਕਾਨਦਾਰ ਵੱਲੋਂ ਪੁਰਾਣਾ ਚਾਂਦੀ ਦਾ ਸਮਾਨ ਨਾ ਖਰੀਦਣ ਦੀ ਗੱਲ ਕਹਿਣ ਤੇ ਅਚਾਨਕ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾ ਦਿੱਤੀਆਂ।

ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ‘ਚ ਇੱਕ ਵਾਰ ਫਿਰ ਕਾਨੂੰਨ-ਵਿਵਸਥਾ ਤੇ ਸਵਾਲ ਖੜੇ ਹੋ ਗਏ ਹਨ। ਦੇਰ ਰਾਤ ਇੱਕ ਸੁਨਿਆਰੇ ਦੀ ਦੁਕਾਨ ਚ ਗੋਲਾਬਾਰੀ ਦੀ ਵਾਰਦਾਤ ਸਾਹਮਣੇ ਆਈ, ਜਿਸ ਨਾਲ ਇਲਾਕੇ ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੂਰਾ ਵਾਕਿਆ ਕੈਦ ਹੋਇਆ ਦਿੱਖ ਰਿਹਾ ਹੈ। ਸੀਸੀਟੀਵੀ ਵੀਡੀਓ ‘ਚ ਦੋ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਚਾਂਦੀ ਦੀ ਚੈਨ ਵੇਚਣ ਦੀ ਗੱਲ ਕਰਨ ਲੱਗੇ।
ਦੁਕਾਨਦਾਰ ਵੱਲੋਂ ਪੁਰਾਣਾ ਚਾਂਦੀ ਦਾ ਸਮਾਨ ਨਾ ਖਰੀਦਣ ਦੀ ਗੱਲ ਕਹਿਣ ਤੇ ਅਚਾਨਕ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਦੁਕਾਨ ਦੇ ਬਾਹਰ ਲੋਕ ਇਕੱਠੇ ਹੋਣ ਲੱਗੇ ਤਾਂ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਦੁਕਾਨਦਾਰ ਨੇ ਹਿੰਮਤ ਤੇ ਦਲੇਰੀ ਦਿਖਾਉਂਦਿਆਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਖੁਸ਼ਕਿਸਮਤੀ ਨਾਲ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ।
ਦੁਕਾਨਦਾਰ ਵਿੱਕੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਟਨਾ ਸਮੇਂ ਉਸ ਦੇ ਨਾਲ ਉਸ ਦਾ ਨਾਬਾਲਿਗ ਭਤੀਜਾ ਵੀ ਦੁਕਾਨ ਤੇ ਮੌਜੂਦ ਸੀ। ਉਸ ਨੇ ਕਿਹਾ ਕਿ ਦੋਵੇਂ ਬਦਮਾਸ਼ਾਂ ਨੇ ਮਾਸਕ ਪਾਏ ਹੋਏ ਸਨ ਤੇ ਅਚਾਨਕ ਫਾਇਰਿੰਗ ਕਰ ਦਿੱਤੀ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਵਿੱਕੀ ਸ਼ਰਮਾ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਕਰੀਬ 8:15 ਵਜੇ ਕੇਕੇ ਜਵੈਲਰਜ਼, ਬਾਂਕੇ ਬਿਹਾਰੀ ਗਲੀ ‘ਚ ਵਾਪਰੀ। ਦੋ ਨੌਜਵਾਨਾਂ ‘ਚੋਂ ਇੱਕ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments