Monday, August 31, 2026
Google search engine
HomeCrimeAmritsar: ਮਜ਼ਾਕ ਤੋਂ ਸ਼ੁਰੂ ਹੋਈ ਤਕਰਾਰ ਬਣੀ ਖ਼ੂਨੀ ਝੜਪ, ਬਲਿੰਕਿਟ ਵਰਕਰ ‘ਤੇ...

Amritsar: ਮਜ਼ਾਕ ਤੋਂ ਸ਼ੁਰੂ ਹੋਈ ਤਕਰਾਰ ਬਣੀ ਖ਼ੂਨੀ ਝੜਪ, ਬਲਿੰਕਿਟ ਵਰਕਰ ‘ਤੇ ਕੜੇ ਨਾਲ ਹਮਲਾ; ਜਾਂਚ ਜਾਰੀ

ਪੀੜਤ ਨੌਜਵਾਨ ਦੀ ਮਾਂ ਮੁਤਾਬਕ ਦੋਵੇਂ ਨੌਜਵਾਨ ਬਲਿੰਕਿਟ ‘ਚ ਕੰਮ ਕਰਦੇ ਹਨ। ਕੰਮ ਦੌਰਾਨ ਪਿਤਾ ਬਾਰੇ ਕੀਤੇ ਗਏ ਮਜ਼ਾਕ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਇਸੇ ਤਕਰਾਰ ਤੋਂ ਬਾਅਦ ਦੂਜੀ ਧਿਰ ਦੇ ਨੌਜਵਾਨ ਨੇ ਕੜੇ ਨਾਲ ਵਾਰ ਕਰਕੇ ਉਸ ਦੇ ਪੁੱਤਰ ਨੂੰ ਜ਼ਖਮੀ ਕਰ ਦਿੱਤਾ।
ਅੰਮ੍ਰਿਤਸਰ ‘ਚ ਬਲਿੰਕਿਟ ਕੰਪਨੀ ਨਾਲ ਜੁੜੇ ਦੋ ਨੌਜਵਾਨਾਂ ਵਿਚਾਲੇ ਮਾਮੂਲੀ ਮਜ਼ਾਕ ਨੂੰ ਲੈ ਕੇ ਸ਼ੁਰੂ ਹੋਈ ਤਕਰਾਰ ਨੇ ਗੰਭੀਰ ਰੂਪ ਧਾਰ ਲਿਆ। ਪੀੜਤ ਪਰਿਵਾਰ ਮੁਤਾਬਕ ਇੱਕ ਨੌਜਵਾਨ ‘ਤੇ ਉਸ ਦੇ ਸਾਥੀ ਵੱਲੋਂ ਧਾਤੂ ਦੇ ਕੜੇ ਨਾਲ ਕਈ ਵਾਰ ਕੀਤੇ ਗਏ, ਜਿਸ ਕਾਰਨ ਉਸ ਦੇ ਸਿਰ ਤੇ ਅੱਖ ਦੇ ਨੇੜੇ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਨੌਜਵਾਨ ਨੂੰ ਗੁਰੂ ਨਾਨਕ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਪੀੜਤ ਨੌਜਵਾਨ ਦੀ ਮਾਂ  ਮੁਤਾਬਕ  ਦੋਵੇਂ ਨੌਜਵਾਨ ਬਲਿੰਕਿਟ ‘ਚ ਕੰਮ ਕਰਦੇ ਹਨ। ਕੰਮ ਦੌਰਾਨ ਪਿਤਾ ਬਾਰੇ ਕੀਤੇ ਗਏ ਮਜ਼ਾਕ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਇਸੇ ਤਕਰਾਰ ਤੋਂ ਬਾਅਦ ਦੂਜੀ ਧਿਰ ਦੇ ਨੌਜਵਾਨ ਨੇ ਕੜੇ ਨਾਲ ਵਾਰ ਕਰਕੇ ਉਸ ਦੇ ਪੁੱਤਰ ਨੂੰ ਜ਼ਖਮੀ ਕਰ ਦਿੱਤਾ।

ਮਾਮਲਾ ਪੁਲਿਸ ਕੋਲ ਪਹੁੰਚਣ ਤੋਂ ਬਾਅਦ ਦੋਵਾਂ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਥਾਣੇ ਬੁਲਾਇਆ ਗਿਆ। ਇਸ ਦੌਰਾਨ ਥਾਣੇ ਅੰਦਰ ਹੀ ਦੋਵੇਂ ਧਿਰਾਂ ਵਿਚਾਲੇ ਮੁੜ ਤਕਰਾਰ ਹੋ ਗਈ ਤੇ ਮਾਹੌਲ ਤਣਾਅਪੂਰਨ ਬਣ ਗਿਆ। ਪੁਲਿਸ ਨੇ ਦਖ਼ਲ ਦੇ ਕੇ ਸਥਿਤੀ ਤੇ ਕਾਬੂ ਪਾਇਆ।
ਪੀੜਤ ਪਰਿਵਾਰ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ‘ਤੇ ਰਾਜ਼ੀਨਾਮੇ ਲਈ ਦਬਾਅ ਬਣਾਇਆ ਗਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਥਾਣੇ ਅੰਦਰ ਹੋਏ ਹੰਗਾਮੇ ਤੋਂ ਬਾਅਦ ਦੋਵਾਂ ਧਿਰਾਂ ਦੇ ਵਿਅਕਤੀਆਂ ਨੂੰ ਬਿਠਾਇਆ ਗਿਆ ਸੀ, ਪਰ ਬਾਅਦ ‘ਚ ਦੂਜੀ ਧਿਰ ਦੇ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ, ਜਦਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੰਦਰ ਹੀ ਰੱਖਿਆ ਗਿਆ। ਪਰਿਵਾਰ ਨੇ ਇਸ ਨੂੰ ਪੱਖਪਾਤ ਦੱਸਦਿਆਂ ਉੱਚ ਪੁਲਿਸ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਪੁਲਿਸ ਅਧਿਕਾਰੀ ਨੇ ਪੀੜਤ ਪੱਖ ਦੇ ਇਲਜ਼ਾਮਾਂ ਬਾਰੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਗੱਲਬਾਤ ਤੇ ਮਾਮਲੇ ਦੀ ਜਾਂਚ ਲਈ ਬੁਲਾਇਆ ਗਿਆ ਸੀ। ਜ਼ਖਮੀ ਨੌਜਵਾਨ ਨੂੰ ਹਸਪਤਾਲ ਤੋਂ ਬਿਨਾਂ ਡਿਸਚਾਰਜ ਕਰਵਾਏ ਥਾਣੇ ਲਿਆਉਣ ਲਈ ਕਹਿਣ ਦੇ ਇਲਜ਼ਾਮ ਨੂੰ ਪੁਲਿਸ ਨੇ ਨਕਾਰਿਆ ਤੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਹੀ ਗੱਲਬਾਤ ਲਈ ਬੁਲਾਇਆ ਗਿਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments