Saturday, October 31, 2026
Google search engine
HomeDeshAmritsar ‘ਚ ਸਰਹੱਦ ਪਾਰੋਂ ਹਥਿਆਰ ਤੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼, 11...

Amritsar ‘ਚ ਸਰਹੱਦ ਪਾਰੋਂ ਹਥਿਆਰ ਤੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼, 11 ਪਿਸਤੌਲ ਤੇ ਹੈਰੋਇਨ ਸਮੇਤ 8 ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਗ਼ੈਰ-ਕਾਨੂੰਨੀ ਅਸਲੇ ਦੇ ਨੈੱਟਵਰਕ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਗ਼ੈਰ-ਕਾਨੂੰਨੀ ਅਸਲੇ ਦੇ ਨੈੱਟਵਰਕ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਇੱਕ ਗੁਪਤ ਤੇ ਯੋਜਨਾਬੱਧ ਆਪ੍ਰੇਸ਼ਨ ਰਾਹੀਂ ਸਰਹੱਦ ਪਾਰ ਪਾਕਿਸਤਾਨ ਤੋਂ ਸੰਚਾਲਿਤ ਹੁੰਦੇ ਹਥਿਆਰ ਅਤੇ ਨਸ਼ਾ ਤਸਕਰੀ ਦੇ ਇੱਕ ਸਰਗਰਮ ਗਿਰੋਹ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ 11 ਆਧੁਨਿਕ ਪਿਸਤੌਲ, 4 ਜ਼ਿੰਦਾ ਰੌਂਦ ਅਤੇ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਮੁਲਜ਼ਮ ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਅਤੇ ਦੇਸ਼ ਵਿਰੋਧੀ ਅਨਸਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ।
ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਕਮਿਸ਼ਨਰ (ਆਈ.ਪੀ.ਐੱਸ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮੁੱਚਾ ਆਪ੍ਰੇਸ਼ਨ ਕਮਿਸ਼ਨਰੇਟ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ—ਈ-ਡਿਵੀਜ਼ਨ, ਛੇਹਰਟਾ ਅਤੇ ਛਾਉਣੀ (ਕੈਂਟੋਨਮੈਂਟ)—ਦੇ ਅਧਿਕਾਰ ਖੇਤਰ ਵਿੱਚ ਪੁਖ਼ਤਾ ਖ਼ੁਫ਼ੀਆ ਇਤਲਾਹ ਦੇ ਆਧਾਰ ‘ਤੇ ਚਲਾਇਆ ਗਿਆ ਸੀ।
ਗ਼ੈਰ-ਕਾਨੂੰਨੀ ਅਸਲਾ: ਕੁੱਲ 11 ਅਤਿ-ਆਧੁਨਿਕ ਪਿਸਤੌਲ, ਜਿਨ੍ਹਾਂ ਵਿੱਚ 3 ਵਿਦੇਸ਼ੀ ਗਲਾਕ (9 ਐੱਮ.ਐੱਮ.) ਪਿਸਤੌਲ, 2 ਸਟਾਰ ਪਿਸਤੌਲ (.30 ਬੋਰ), 1 ਬਰੇਟਾ (.30 ਬੋਰ), 1 ਪੀ.ਐਕਸ-5 (.30 ਬੋਰ), 3 ਆਮ .30 ਬੋਰ ਪਿਸਤੌਲ ਅਤੇ 1 .32 ਬੋਰ ਦਾ ਪਿਸਤੌਲ ਸ਼ਾਮਲ ਹੈ।
ਜ਼ਿੰਦਾ ਕਾਰਤੂਸ: 4 ਜ਼ਿੰਦਾ ਰੌਂਦ।
ਨਸ਼ੀਲਾ ਪਦਾਰਥ: 2 ਕਿੱਲੋ 293 ਗ੍ਰਾਮ ਹੈਰੋਇਨ ।
ਪੁਲਿਸ ਕਮਿਸ਼ਨਰ ਅਨੁਸਾਰ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨਦੀਪ ਸਿੰਘ, ਕਰਨ, ਅੰਗਰੇਜ਼, ਮਨਪ੍ਰੀਤ, ਰਾਹੁਲ, ਕਪਿਲ, ਨਿਖਿਲ ਅਤੇ ਇੱਕ ਹੋਰ ਸਾਥੀ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਹਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿੱਚ ਸਭ ਤੋਂ ਛੋਟੀ ਉਮਰ ਦਾ ਮੁਲਜ਼ਮ ਕਰਨ ਸਿੰਘ (19 ਸਾਲ) ਹੈ, ਜਦਕਿ ਬਾਕੀ ਸਾਰੇ 20 ਤੋਂ 27 ਸਾਲ ਦੀ ਉਮਰ ਵਰਗ ਦੇ ਹਨ। ਇਹ ਨੌਜਵਾਨ ਰੋਜ਼ਾਨਾ ਦਿਹਾੜੀ, ਟੈਕਸੀ ਚਲਾਉਣ, ਮੈਡੀਕਲ ਡਿਲੀਵਰੀ ਅਤੇ ਸੈਲੂਨ ਵਰਗੇ ਕਿੱਤਿਆਂ ਨਾਲ ਜੁੜੇ ਹੋਏ ਸਨ।

ਇੰਸਟਾਗ੍ਰਾਮ ਰਾਹੀਂ

ਹਮਣੇ ਆਇਆ ਹੈ ਕਿ ਇਹ ਮੁਲਜ਼ਮ ਪਿਛਲੇ 7-8 ਮਹੀਨਿਆਂ ਤੋਂ ਇਸ ਗ਼ੈਰ-ਕਾਨੂੰਨੀ ਧੰਦੇ ਵਿੱਚ ਸਰਗਰਮ ਸਨ। ਇਹ ਨੌਜਵਾਨ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ ਰਾਹੀਂ ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਅਤੇ ਗੈਂਗਸਟਰਾਂ ਦੇ ਜਾਲ ਵਿੱਚ ਫਸੇ ਸਨ। ਸਰਹੱਦ ਪਾਰੋਂ ਡਰੋਨਾਂ ਜਾਂ ਹੋਰ ਸਾਧਨਾਂ ਰਾਹੀਂ ਹਥਿਆਰਾਂ ਅਤੇ ਹੈਰੋਇਨ ਦੇ ਪੈਕੇਟ ਸਰਹੱਦੀ ਖੇਤਰਾਂ ਵਿੱਚ ਸੁੱਟੇ ਜਾਂਦੇ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਤਸਕਰ ਇਨ੍ਹਾਂ ਪੈਕੇਟਾਂ ਨੂੰ ਖ਼ਾਸ ਤੌਰ ‘ਤੇ ਪੀਲੇ ਰੰਗ ਦੇ ਕਵਰਾਂ ਵਿੱਚ ਪੈਕ ਕਰਦੇ ਸਨ, ਤਾਂ ਜੋ ਰਾਤ ਦੇ ਹਨੇਰੇ ਵਿੱਚ ਉਹ ਰਿਫ਼ਲੈਕਟਰ ਵਾਂਗ ਆਸਾਨੀ ਨਾਲ ਚਮਕਣ ਅਤੇ ਨਜ਼ਰ ਆ ਸਕਣ। ਇਸ ਤੋਂ ਬਾਅਦ ਪਾਕਿਸਤਾਨੀ ਹੈਂਡਲਰ ਸੋਸ਼ਲ ਮੀਡੀਆ ‘ਤੇ ਭਾਰਤੀ ਨੌਜਵਾਨਾਂ ਨੂੰ ਸੰਭਾਵੀ ਟਿਕਾਣਿਆਂ ਦੇ ਕੋਆਰਡੀਨੇਟਸ (ਜੀ.ਪੀ.ਐੱਸ. ਲੋਕੇਸ਼ਨ) ਭੇਜਦੇ ਸਨ। ਇਹ ਨੌਜਵਾਨ ਮੌਕੇ ‘ਤੇ ਪਹੁੰਚ ਕੇ 200 ਤੋਂ 400 ਗਜ਼ ਦੇ ਘੇਰੇ ਵਿੱਚ ਭਾਲ ਕਰਕੇ ਖੇਪ ਬਰਾਮਦ ਕਰਦੇ ਸਨ।
ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ

ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ‘ਚ ਆਏ ਨੌਜਵਾਨ

ਪੁਲਿਸ ਜਾਂਚ ਵਿੱਚ ਸਾਕਿ ਇਹ ਗਿਰੋਹ ਹੁਣ ਤੱਕ ਤਿੰਨ ਵਾਰ ਖੇਪ ਪ੍ਰਾਪਤ ਕਰਕੇ ਅੱਗੇ ਵੱਖ-ਵੱਖ ਅਪਰਾਧਿਕ ਅਨਸਰਾਂ ਤੱਕ ਪਹੁੰਚਾ ਚੁੱਕਾ ਸੀ। ਇਸ ਮਾਡਿਊਲ ਵੱਲੋਂ ਪਹਿਲਾਂ ਲਗਭਗ 22 ਗ਼ੈਰ-ਕਾਨੂੰਨੀ ਪਿਸਤੌਲ ਅੱਗੇ ਸਪਲਾਈ ਕੀਤੇ ਜਾ ਚੁੱਕੇ ਹਨ। ਪੁਲਿਸ ਇਸ ਪਹਿਲੂ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮਾਂ ਵੱਲੋਂ ਵਰਤੀਆਂ ਜਾ ਰਹੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਜਾਅਲੀ ਸਨ ਜਾਂ ਨਹੀਂ।

ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਰਹੇ ਪਾਕਿਸਤਾਨੀ ਤਸਕਰ

ਪੁਲਿਸ ਕਮਿਸ਼ਨਰ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨੀ ਤਸਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਨੌਜਵਾਨਾਂ ਨੂੰ ਹਰ ਗੇੜੇ ਦੇ ਬਦਲੇ 10,000 ਤੋਂ 15,000 ਰੁਪਏ ਦੇਣ ਜਾਂ ਗੱਡੀ-ਮਕਾਨ ਦੇ ਝੂਠੇ ਸੁਫ਼ਨੇ ਦਿਖਾ ਕੇ ਇਸ ਦਲਦਲ ਵਿੱਚ ਧੱਕਿਆ ਜਾਂਦਾ ਹੈ। ਹਕੀਕਤ ਵਿੱਚ ਨੌਜਵਾਨਾਂ ਨੂੰ ਸਿਰਫ਼ 10 ਹਜ਼ਾਰ ਰੁਪਏ ਵਰਗੀ ਮਾਮੂਲੀ ਰਕਮ ਹੀ ਮਿਲਦੀ ਹੈ, ਜਦਕਿ ਬਾਕੀ ਸਾਰੇ ਵਾਅਦੇ ਖੋਖਲੇ ਸਾਬਤ ਹੁੰਦੇ ਹਨ। ਜਿਉਂ ਹੀ ਇਹ ਨੌਜਵਾਨ ਕਾਨੂੰਨ ਦੇ ਸ਼ਿਕੰਜੇ ਵਿੱਚ ਆਉਂਦੇ ਹਨ, ਪਾਕਿਸਤਾਨੀ ਹੈਂਡਲਰ ਤੁਰੰਤ ਸਾਰੇ ਸੰਪਰਕ ਤੋੜ ਕੇ ਇਨ੍ਹਾਂ ਨੂੰ ਬੇਸਹਾਰਾ ਛੱਡ ਦਿੰਦੇ ਹਨ। ਨਤੀਜੇ ਵਜੋਂ ਇਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਦਾਲਤੀ ਕੇਸਾਂ, ਜੇਲ੍ਹਾਂ ਅਤੇ ਬਰਬਾਦੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੁਲਿਸ ਵੱਲੋਂ ਮਾਪਿਆਂ ਅਤੇ ਨੌਜਵਾਨਾਂ ਨੂੰ ਅਹਿਮ ਅਪੀਲ

ਸੋਸ਼ਲ ਮੀਡੀਆ ‘ਤੇ ਚੌਕਸੀ: ਨੌਜਵਾਨ ਸੋਸ਼ਲ ਮੀਡੀਆ ‘ਤੇ ਅਣਪਛਾਤੇ ਵਿਦੇਸ਼ੀ ਸੰਪਰਕਾਂ, ਅਸਲੇ ਦੇ ਵਿਖਾਵੇ ਅਤੇ ਰਾਤੋ-ਰਾਤ ਅਮੀਰ ਬਣਨ ਦੇ ਭਰਮਾਊ ਲਾਲਚਾਂ ਤੋਂ ਸਖ਼ਤੀ ਨਾਲ ਦੂਰ ਰਹਿਣ।
ਮਾਪਿਆਂ ਦੀ ਜ਼ਿੰਮੇਵਾਰੀ: ਮਾਪੇ ਆਪਣੇ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ਅਤੇ ਨਵੇਂ ਬਣ ਰਹੇ ਦੋਸਤਾਂ-ਸੰਪਰਕਾਂ ‘ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਦੇਣ।
ਆਤਮ-ਸਮਰਪਣ ਅਤੇ ਮੁੱਖ ਧਾਰਾ ਵਿੱਚ ਵਾਪਸੀ ਦਾ ਮੌਕਾ: ਪੁਲਿਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਨੌਜਵਾਨ ਅਣਜਾਣੇ ਵਿੱਚ ਜਾਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਅਜਿਹੇ ਕਿਸੇ ਗ਼ਲਤ ਨੈੱਟਵਰਕ ਵਿੱਚ ਫਸ ਗਿਆ ਹੈ, ਤਾਂ ਉਹ ਬਿਨਾਂ ਕਿਸੇ ਡਰ ਦੇ ਸਿੱਧਾ ਪੁਲਿਸ ਨਾਲ ਜਾਂ ਸਮਾਜ ਦੇ ਸਤਿਕਾਰਯੋਗ ਆਗੂਆਂ ਰਾਹੀਂ ਸੰਪਰਕ ਕਰ ਸਕਦਾ ਹੈ। ਕਾਨੂੰਨੀ ਦਾਇਰੇ ਵਿੱਚ ਰਹਿੰਦਿਆਂ ਪੁਲਿਸ ਅਜਿਹੇ ਨੌਜਵਾਨਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਏਗੀ ਅਤੇ ਉਨ੍ਹਾਂ ਨੂੰ ਮੁੜ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਸਹਾਇਤਾ ਕਰੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਇਸ ਪਹਿਲ ਤੋਂ ਪ੍ਰਭਾਵਿਤ ਹੋ ਕੇ ਪਹਿਲਾਂ ਵੀ ਦੋ ਗੁਮਰਾਹ ਨੌਜਵਾਨਾਂ ਨੇ ਆਤਮ-ਸਮਰਪਣ ਕਰਕੇ ਆਪਣੇ ਹਥਿਆਰ ਸੌਂਪੇ ਸਨ ਅਤੇ ਆਮ ਸਮਾਜਿਕ ਜੀਵਨ ਵੱਲ ਪਰਤੇ ਸਨ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਦੀਆਂ ਤਕਨੀਕੀ ਟੀਮਾਂ ਅਤੇ ਸਪੈਸ਼ਲ ਵਿੰਗ ਉਨ੍ਹਾਂ ਸਾਰੇ ਲਿੰਕਾਂ ਅਤੇ ਖ਼ਰੀਦਦਾਰਾਂ ਦੀ ਪੈੜ ਨੱਪਣ ਵਿੱਚ ਜੁਟੇ ਹੋਏ ਹਨ, ਜਿਨ੍ਹਾਂ ਨੂੰ ਇਸ ਗਿਰੋਹ ਵੱਲੋਂ ਪਹਿਲਾਂ ਹਥਿਆਰ ਅਤੇ ਹੈਰੋਇਨ ਸਪਲਾਈ ਕੀਤੀ ਗਈ ਸੀ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਵੱਡੇ ਖ਼ੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਨੂੰ ਨਸ਼ਾ-ਮੁਕਤ ਅਤੇ ਅਪਰਾਧ-ਮੁਕਤ ਬਣਾਉਣ ਲਈ ਪੁਲਿਸ ਦੀ ਇਹ ਸਖ਼ਤ ਮੁਹਿੰਮ ਬਿਨਾਂ ਰੁਕੇ ਜਾਰੀ ਰਹੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments