HomeDeshAmritsar: ਪੁਰਾਣੀ ਰੰਜਿਸ਼ ਦੇ ਚਲਦੇ ਛੇਹਰਟਾ ‘ਚ ਚਲੀ ਗੋਲੀ, ਇੱਕ ਨੌਜਵਾਨ ਜ਼ਖ਼ਮੀ,... Deshlatest NewsPanjab Amritsar: ਪੁਰਾਣੀ ਰੰਜਿਸ਼ ਦੇ ਚਲਦੇ ਛੇਹਰਟਾ ‘ਚ ਚਲੀ ਗੋਲੀ, ਇੱਕ ਨੌਜਵਾਨ ਜ਼ਖ਼ਮੀ, ਸੀਸੀਟੀਵੀ ‘ਚ ਘਟਨਾ ਕੈਦ By admin December 23, 2025 0 138 Share FacebookTwitterPinterestWhatsApp ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਜਸਪਾਲ ਸਿੰਘ ਨੇ ਬਿਆਨ ਦਿੱਤਾ ਹੈ ਕਿ ਹਰਪ੍ਰੀਤ ਨਾਮ ਦੇ ਨੌਜਵਾਨ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਅੰਮ੍ਰਿਤਸਰ ਦੇ ਥਾਣਾ ਛੇਹਰਟਾ ਇਲਾਕੇ ‘ਚ ਗੋਲੀਬਾਰੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਜਸਪਾਲ ਸਿੰਘ ਨਾਮਕ ਨੌਜਵਾਨ ਲੱਤ ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ, ਗੋਲੀ ਲੱਗਣ ਤੋਂ ਬਾਅਦ ਜਸਪਾਲ ਸਿੰਘ ਤਕਰੀਬਨ 15 ਤੋਂ 20 ਮਿੰਟ ਪਹਿਲਾਂ ਖੁਦ ਥਾਣੇ ਪਹੁੰਚਿਆ, ਜਿਥੋਂ ਪੁਲਿਸ ਵੱਲੋਂ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਮੁਲਾਜ਼ਮ ਉਸ ਦੇ ਨਾਲ ਸਰਕਾਰੀ ਗੱਡੀ ਰਾਹੀਂ ਹਸਪਤਾਲ ਤੱਕ ਗਏ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਜਸਪਾਲ ਸਿੰਘ ਨੇ ਬਿਆਨ ਦਿੱਤਾ ਹੈ ਕਿ ਹਰਪ੍ਰੀਤ ਨਾਮ ਦੇ ਨੌਜਵਾਨ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਘਟਨਾ ਵਾਲੇ ਦਿਨ ਹਰਪ੍ਰੀਤ ਆਪਣੇ ਇੱਕ ਸਾਥੀ ਨਾਲ ਪਹੁੰਚਿਆ, ਜਦਕਿ ਦੋ ਹੋਰ ਵਿਅਕਤੀ ਇੱਕ ਐਕਸਯੂਵੀ ਗੱਡੀ ‘ਚ ਸਵਾਰ ਸਨ। ਦੋਸ਼ੀਆਂ ਵੱਲੋਂ ਅਚਾਨਕ ਦੋ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ‘ਚੋਂ ਇੱਕ ਗੋਲੀ ਜਸਪਾਲ ਸਿੰਘ ਦੀ ਲੱਤ ‘ਚ ਲੱਗੀ। ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਗੱਡੀ ਚੋਂ ਉਤਰ ਕੇ ਸਿੱਧੀਆ ਗੋਲੀਆਂ ਚਲਾਉਂਦਾ ਹੈ। ਪੁਲਿਸ ਨੇ ਮੌਕੇ ਤੋਂ ਦੋ ਖਾਲੀ ਖੋਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ‘ਚੋਂ ਇੱਕ ਖੋਲ ਜਸਪਾਲ ਸਿੰਘ ਵੱਲੋਂ ਖੁਦ ਪੁਲਿਸ ਕੋਲ ਪੇਸ਼ ਕੀਤਾ ਗਿਆ। ਇਸ ਮੌਕੇ ਪੁਲਿਸ ਅਧਿਕਾਰੀ ਲਵਪ੍ਰੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਦੋਸ਼ੀ ਇਲਾਕੇ ਦੀ ਹੀ ਨਾਲ ਲੱਗਦੀ ਗਲੀ ਦੇ ਰਹਿਣ ਵਾਲੇ ਹਨ, ਪਰ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਨੂੰ ਤਾਲੇ ਲੱਗੇ ਹੋਏ ਮਿਲੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਰਾਣੀ ਰੰਜਿਸ਼ ਤੇ ਹੋਰ ਸੰਭਾਵਿਤ ਲਿੰਕਾਂ, ਸਮੇਤ ਵਿਦੇਸ਼ੀ ਕਨੈਕਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Share FacebookTwitterPinterestWhatsApp Previous article500 ਤੋਂ ਵੱਧ ਉਡਾਣਾਂ ਦੇਰੀ ਲੇਟ, 14 ਰੱਦ… ਦਿੱਲੀ ਏਅਰਪੋਰਟ ‘ਤੇ ਮੌਸਮ ਤੇ ਪ੍ਰਦੂਸ਼ਣ ਦੀ ਦੋਹਰੀ ਮਾਰNext articlePunjab ‘ਚ ਅੱਜ ਧੁੰਦ ਦਾ ਯੈਲੋ ‘ਤੇ ਆਰੇਂਜ ਅਲਰਟ, ਤਾਪਮਾਨ ਆਮ ਨਾਲੋਂ ਵੱਧ adminhttps://punjabbuzz.com/Punjabi RELATED ARTICLES Desh ਜੰਗ ਦਾ ਮੈਦਾਨ ਨਹੀਂ ਛੱਡਾਂਗੇ… ਨੇਤਨਯਾਹੂ ਦੀ ਕੂਟਨੀਤਕ ਹਾਰ ਤੋਂ ਭੜਕਿਆ ਇਜ਼ਰਾਈਲ, ਈਰਾਨ ਡੀਲ ਨੂੰ ਨਕਾਰਿਆ June 15, 2026 Desh UPSC ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ, CM ਮਾਨ ਨੇ ਵਧਾਈ ਦਿੱਤੀ; ਮਾਪਿਆਂ ਨਾਲ ਵੀ ਕੀਤੀ ਮੁਲਾਕਾਤ June 15, 2026 Desh Punjab ‘ਚ ਅੱਜ ਤੋਂ SIR, 2 ਕਰੋੜ ਤੋਂ ਵੱਧ ਵੋਟਰਾਂ ਦੀ ਹੋਵੇਗੀ ਤਸਦੀਕ; 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ June 15, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਜੰਗ ਦਾ ਮੈਦਾਨ ਨਹੀਂ ਛੱਡਾਂਗੇ… ਨੇਤਨਯਾਹੂ ਦੀ ਕੂਟਨੀਤਕ ਹਾਰ ਤੋਂ ਭੜਕਿਆ ਇਜ਼ਰਾਈਲ, ਈਰਾਨ ਡੀਲ ਨੂੰ ਨਕਾਰਿਆ June 15, 2026 UPSC ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ, CM ਮਾਨ ਨੇ ਵਧਾਈ ਦਿੱਤੀ; ਮਾਪਿਆਂ ਨਾਲ ਵੀ ਕੀਤੀ ਮੁਲਾਕਾਤ June 15, 2026 Punjab ‘ਚ ਅੱਜ ਤੋਂ SIR, 2 ਕਰੋੜ ਤੋਂ ਵੱਧ ਵੋਟਰਾਂ ਦੀ ਹੋਵੇਗੀ ਤਸਦੀਕ; 1 ਅਕਤੂਬਰ ਨੂੰ ਜਾਰੀ ਹੋਵੇਗੀ ਫਾਈਨਲ ਲਿਸਟ June 15, 2026 3 ਰੁਪਏ ਤੱਕ ਘਟ ਸਕਦੀਆਂ ਹਨ Petrol -Diesel ਦੀਆਂ ਕੀਮਤਾਂ, ਤੇਲ ‘ਤੇ ਹੈ ਸਰਕਾਰ ਦੀ ਨੇੜਿਓਂ ਨਜ਼ਰ June 15, 2026 Load more Recent Comments