Monday, October 26, 2026
Google search engine
HomeDeshਗ੍ਰਹਿ ਮੰਤਰੀ ਦੀ ਵੱਡੀ ਭੈਣ ਦਾ ਹੋਇਆ ਦਿਹਾਂਤ

ਗ੍ਰਹਿ ਮੰਤਰੀ ਦੀ ਵੱਡੀ ਭੈਣ ਦਾ ਹੋਇਆ ਦਿਹਾਂਤ

ਅਹਿਮਦਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਭੈਣ ਰਾਜੇਸ਼ਵਰੀਬੇਨ ਸ਼ਾਹ ਦਾ ਸੋਮਵਾਰ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਅਹੁਦਾ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਜੇਸ਼ਵਰੀਬੇਨ ਕਰੀਬ 60 ਸਾਲ ਦੀ ਸੀ। ਅਹੁਦਾ ਅਧਿਕਾਰੀ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਆਪਣੀ ਭੈਣ ਦੇ ਦਿਹਾਂਤ ਤੋਂ ਬਾਅਦ ਗੁਜਰਾਤ ‘ਚ ਤੈਅ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਰਾਜੇਸ਼ਵਰੀਬੇਨ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਮੁੰਬਈ ਦੇ ਇਕ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਸਮਵਾਰ ਤੜਕੇ ਆਖ਼ਰੀ ਸਾਹ ਲਿਆ। ਉਨ੍ਹਾਂ ਕਿਹਾ,”ਆਪਣੀ ਬੀਮਾਰ ਭੈਣ ਦੇ ਦਿਹਾਂਤ ਤੋਂ ਬਾਅਦ ਸ਼ਾਹ ਨੇ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਰਾਜੇਸ਼ਵਰੀਬੇਨ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਨ੍ਹਾਂ ਦੇ ਘਰ ਲਿਆਂਦੀ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ ‘ਚ ਥਲਤੇਜ ਸ਼ਮਸ਼ਾਨ ‘ਚ ਕੀਤਾ ਜਾਵੇਗਾ।” ਸ਼ਾਹ ਗਾਂਧੀਨਗਰ ਲੋਕ ਸਭਾ ਖੇਤਰ ਦਾ ਪ੍ਰਤੀਨਿਧੀਤੱਵ ਕਰਦੇ ਹਨ। ਉਹ ਭਾਜਪਾ ਸਮਰਥਕਾਂ ਨਾਲ ਮਕਰ ਸੰਕ੍ਰਾਂਤੀ ਮਨਾਉਣ ਲਈ ਐਤਵਾਰ ਤੋਂ ਅਹਿਮਦਾਬਾਦ ‘ਚ ਸਨ। ਉਨ੍ਹਾਂ ਨੂੰ ਸੋਮਵਾਰ ਨੂੰ ਬਨਾਸਕਾਂਠਾ ਅਤੇ ਗਾਂਧੀਨਗਰ ਜ਼ਿਲ੍ਹਿਆਂ ‘ਚ 2 ਪ੍ਰੋਗਰਾਮਾਂ ‘ਚ ਸ਼ਾਮਲ ਹੋਣਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments