Tuesday, June 16, 2026
Google search engine
HomeDeshਅਮਰੀਕਾ ਨੇ ਭਾਰਤ ‘ਤੇ ਲਗਾਏ ਗਏ 25% ਟੈਰਿਫ ਨੂੰ ਟਾਲਿਆ, ਹੁਣ ਕੀ...

ਅਮਰੀਕਾ ਨੇ ਭਾਰਤ ‘ਤੇ ਲਗਾਏ ਗਏ 25% ਟੈਰਿਫ ਨੂੰ ਟਾਲਿਆ, ਹੁਣ ਕੀ ਹੈ ਨਵੀਂ ਤਾਰੀਖ?

ਅਮਰੀਕਾ ਨੇ ਭਾਰਤ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਹ ਅੱਜ ਯਾਨੀ 1 ਅਗਸਤ ਤੋਂ ਲਾਗੂ ਹੋਣਾ ਸੀ, ਪਰ ਹੁਣ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਨੇ 7 ਦਿਨਾਂ ਲਈ ਟਾਲ ਦਿੱਤਾ ਹੈ। ਹੁਣ ਇਸ ਨੂੰ 7 ਅਗਸਤ ਤੋਂ ਲਾਗੂ ਕੀਤਾ ਜਾਵੇਗਾ। ਜਦੋਂ ਤੋਂ ਟਰੰਪ ਨੇ ਟੈਰਿਫ ਦਾ ਐਲਾਨ ਕੀਤਾ ਹੈ, ਭਾਰਤ ‘ਚ ਚਿੰਤਾ ਸੀ। ਮੋਦੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਸੀ। ਇਸ ਦੇ ਨਾਲ ਹੀ ਸਰਕਾਰ ਨੇ ਵੀਰਵਾਰ ਨੂੰ ਅਮਰੀਕਾ ਨੂੰ ਸਖ਼ਤ ਸੰਦੇਸ਼ ਦਿੱਤਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸੰਸਦ ‘ਚ ਕਿਹਾ ਕਿ ਅਸੀਂ ਰਾਸ਼ਟਰੀ ਹਿੱਤ ‘ਚ ਹਰ ਜ਼ਰੂਰੀ ਕਦਮ ਚੁੱਕਾਂਗੇ।
ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਸ਼ਾਮ ਨੂੰ 25 ਪ੍ਰਤੀਸ਼ਤ ਟੈਰਿਫ ਦਾ ਐਲਾਨ ਕੀਤਾ। ਇਸ ਐਲਾਨ ‘ਤੇ ਭਾਰਤ ਸਰਕਾਰ ਵੱਲੋਂ ਸੰਸਦ ‘ਚ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਰਾਸ਼ਟਰੀ ਹਿੱਤ ‘ਚ ਲਿਆ ਜਾਵੇਗਾ। ਇਸ ਦੇ ਨਾਲ ਹੀ ਟਰੰਪ ਨੇ ਖੁਦ ਪੁਸ਼ਟੀ ਕੀਤੀ ਕਿ ਟੈਰਿਫ ਦੇ ਮੁੱਦੇ ‘ਤੇ ਭਾਰਤ ਨਾਲ ਅਜੇ ਵੀ ਗੱਲਬਾਤ ਚੱਲ ਰਹੀ ਹੈ। ਭਾਰਤ ਦੇ ਇਸ ਬਿਆਨ ਤੋਂ ਬਾਅਦ, ਅਮਰੀਕਾ ਦੁਆਰਾ ਲਗਾਏ ਗਏ ਟੈਰਿਫ ਨੂੰ 1 ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਟਰੰਪ ਪਹਿਲਾਂ ਹੀ ਭਾਰਤ ਦੁਆਰਾ ਲਗਾਏ ਗਏ ਟੈਰਿਫ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜੋ ਸਭ ਤੋਂ ਵੱਧ ਟੈਰਿਫ ਵਸੂਲਦਾ ਹੈ। ਭਾਰਤ ਤੇ ਅਮਰੀਕਾ ਵਿਚਕਾਰ ਇਸ ਸਮੇਂ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। 1 ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਗੱਲਬਾਤ ‘ਤੇ ਅੰਤਿਮ ਸਹਿਮਤੀ ਨਹੀਂ ਬਣ ਸਕੀ ਹੈ।

ਪਹਿਲਾਂ ਵੀ ਟਾਲਿਆ ਜਾ ਚੁੱਕਿਆ ਹੈ ਟਰੰਪ ਦਾ ਇਹ ਫੈਸਲਾ

ਡੋਨਾਲਡ ਟਰੰਪ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਟੈਰਿਫ ‘ਤੇ ਬਹੁਤ ਸਖ਼ਤ ਰੁਖ਼ ਅਪਣਾ ਰਹੇ ਹਨ। ਹਾਲਾਂਕਿ, ਇਸ ਵਾਰ ਉਨ੍ਹਾਂ ਨੇ ਇੱਕੋ ਸਮੇਂ 92 ਦੇਸ਼ਾਂ ‘ਤੇ ਨਵੇਂ ਟੈਰਿਫ ਲਗਾਏ ਹਨ। ਇਸ ਲਈ ਉਨ੍ਹਾਂ ਨੇ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਵੀ ਕੀਤੇ ਹਨ। ਇਸ ਤੋਂ ਪਹਿਲਾਂ, ਟਰੰਪ ਨੇ 2 ਅਪ੍ਰੈਲ ਨੂੰ ਦੁਨੀਆ ਭਰ ਦੇ ਦੇਸ਼ਾਂ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਉਸ ਸਮੇਂ ਵੀ ਉਨ੍ਹਾਂ ਨੇ ਇਸ ਨੂੰ 7 ਦਿਨਾਂ ਬਾਅਦ ਹੀ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਸੀ। ਕੁਝ ਦਿਨਾਂ ਬਾਅਦ, ਟਰੰਪ ਨੇ 31 ਜੁਲਾਈ ਤੱਕ ਦਾ ਸਮਾਂ ਦਿੱਤਾ। ਹੁਣ 8 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਪਿਊਸ਼ ਗੋਇਲ ਨੇ ਕੀ ਕਿਹਾ?

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ‘ਚ ਕਿਹਾ ਸੀ ਕਿ ਅਮਰੀਕਾ ਦੁਆਰਾ ਭਾਰਤ ‘ਤੇ ਲਗਾਈ ਗਈ ਆਯਾਤ ਡਿਊਟੀ (ਟੈਰਿਫ) ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਰਾਸ਼ਟਰੀ ਹਿੱਤ ਦੀ ਰੱਖਿਆ ਕਰਨ ਤੇ ਅੱਗੇ ਵਧਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।

ਗੋਇਲ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ, ਉੱਦਮੀਆਂ, ਨਿਰਯਾਤਕਾਂ, ਐਮਐਸਐਮਈ ਤੇ ਉਦਯੋਗ ਦੇ ਸਾਰੇ ਹਿੱਸੇਦਾਰਾਂ ਦੀ ਸੁਰੱਖਿਆ ਤੇ ਤਰੱਕੀ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ।

ਸਦਨ ‘ਚ ਦਿੱਤੇ ਇੱਕ ਬਿਆਨ ‘ਚ, ਗੋਇਲ ਨੇ ਅਮਰੀਕਾ ਨਾਲ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਦਿੱਲੀ ਤੇ ਵਾਸ਼ਿੰਗਟਨ ‘ਚ ਦੋਵਾਂ ਧਿਰਾਂ ਵਿਚਕਾਰ ਚਾਰ ਆਹਮੋ-ਸਾਹਮਣੇ ਮੀਟਿੰਗਾਂ ਹੋਈਆਂ ਹਨ ‘ਤੇ ਕਈ ਵਾਰ ਡਿਜੀਟਲ ਮਾਧਿਅਮ ਰਾਹੀਂ ਗੱਲਬਾਤ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments