ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਬਾਲੀਵੁੱਡ ਦੇ ਦੋ ਵੱਡੇ ਸਿਤਾਰੇ ਹਨ। ਉਹ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਤੇ ਪਿਆਰੇ ਜੋੜਿਆਂ ‘ਚੋਂ ਇੱਕ ਹਨ। ਜਦੋਂ ਤੋਂ ਉਨ੍ਹਾਂ ਦੀ ਬੇਟੀ ਰਾਹਾ ਦਾ ਜਨਮ ਹੋਇਆ ਹੈ, ਇਹ ਜੋੜਾ ਮੀਡੀਆ ਤੋਂ ਆਪਣਾ ਚਿਹਰਾ ਲੁਕਾਉਣ ‘ਚ ਸਫ਼ਲ ਰਿਹਾ ਹੈ। ਹਾਲਾਂਕਿ, ਕ੍ਰਿਸਮਿਸ ‘ਤੇ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਖ਼ਾਸ ਤੋਹਫਾ ਦਿੱਤਾ ਅਤੇ ਅੰਤ ‘ਚ ਇਸ ਜੋੜੇ ਨੇ ਪਹਿਲੀ ਵਾਰ ਪ੍ਰਸ਼ੰਸਕਾਂ ਨੂੰ ਆਪਣੀ ਧੀ ਰਾਹਾ ਦਾ ਪਿਆਰਾ ਚਿਹਰਾ ਦਿਖਾਇਆ।







