Thursday, September 3, 2026
Google search engine
HomeDeshAbohar : ਕਾਰ ਹਾਦਸੇ ‘ਚ ਪੰਜ ‘ਚੋਂ ਤਿੰਨ ਨੌਜਵਾਨਾਂ ਦੀ ਮੌਤ, ਦੋ...

Abohar : ਕਾਰ ਹਾਦਸੇ ‘ਚ ਪੰਜ ‘ਚੋਂ ਤਿੰਨ ਨੌਜਵਾਨਾਂ ਦੀ ਮੌਤ, ਦੋ ਸਕੇ ਭਰਾ ਵੀ ਸ਼ਾਮਲ

ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਦੀ ਤਿੰਨ ਨੌਜਵਾਨਾਂ ਦੀ ਪਹਿਚਾਣ- ਉਦੇ ਤੇ ਵਿਸ਼ਾਲ ਤੇ ਉਨ੍ਹਾਂ ਦੇ ਦੋਸਤ- ਰਮਨ ਦੇ ਰੂਪ ‘ਚ ਹੋਈ ਹੈ।

ਅਬੋਹਰ ‘ਚ ਬੀਤੀ ਰਾਤ ਕਰੀਬ 1:00 ਵਜੇ ਇੱਕ ਭਿਆਨਕ ਹਾਦਸਾ ਵਾਪਰਿਆ। ਰੋਟੀ ਚੌਕ ਦੇ ਨੇੜੇ ਤੇਜ਼ ਰਫ਼ਤਾਰ ਕਾਰ ਦੇ ਹਾਦਸੇ ਨਾਲ ਕਾਰ ‘ਚ ਸਵਾਰ ਪੰਜ ਨੌਜਵਾਨਾਂ ‘ਚੋਂ ਤਿੰਨ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖ਼ਮੀ ਹੋ ਗਏ।

ਸਕੇ ਭਰਾਵਾਂ ਸਮੇਂ ਤਿੰਨ ਦੀ ਮੌਤ

ਹਾਦਸੇ ‘ਚ ਜਾਨ ਗੁਆਉਣ ਵਾਲੇ ਤਿੰਨ ਨੌਜਵਾਨਾਂ ਦੀ ਪਹਿਚਾਣ- ਉਦੇ ਤੇ ਵਿਸ਼ਾਲ (ਦੋਵੇਂ ਸਕੇ ਭਰਾ) ਤੇ ਉਨ੍ਹਾਂ ਦੇ ਦੋਸਤ- ਰਮਨ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ ਸਨ ਤੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਦੋ ਜ਼ਖ਼ਮੀਆਂ ਦਾ ਇਲਾਜ਼ ਜਾਰੀ

ਕਾਰ ‘ਚ ਸਵਾਰ ਦੋ ਹੋਰ ਨੌਜਵਾਨ- ਅਨਮੋਲ ਤੇ ਰੋਸ਼ਨ ਗੰਭੀਰ ਜ਼ਖ਼ਮੀ ਹੋ ਗਏ। ਮੁੱਢਲੇ ਇਲਾਜ਼ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ਼ ਜਾਰੀ ਹੈ।

ਬੱਲੋਆਣਾ ਦੇ ਵਸਨੀਕ ਸਾਰੇ ਨੌਜਵਾਨ

ਇਸ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਹੀ ਮ੍ਰਿਤਕ ਤੇ ਜ਼ਖ਼ਮੀ ਨੌਜਵਾਨ ਅਬੋਹਰ ਦੇ ਨਜ਼ਦੀਕੀ ਪਿੰਡ ਬੱਲੋਆਣਾ ਦੇ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਪਿੰਡ ‘ਚ ਸੋਗ ਦੀ ਲਹਿਰ ਹੈ।
ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਸਥਿਤੀ ਸੰਭਾਲੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹਾਦਸੇ ਦਾ ਕਾਰਨਾਂ ਦਾ ਪਤਾ ਲਗਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments