ਰਾਸ਼ਟਰਪਤੀ ਭਵਨ ਦਾ ਪੋਲਿੰਗ ਬੂਥ ਇਸ ਵਾਰ ਖ਼ਾਸ ਹੋਵੇਗਾ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਖ਼ੁਦ ਇੱਥੇ ਇਕ ਵੋਟਰ ਦੇ ਰੂਪ ਵਿਚ ਹਨ। ਮਾਡਲ ਵੋਟਿੰਗ ਕੇਂਦਰ ਵਜੋਂ ਇਸ ਨੂੰ ਹਰੀ ਧਰਤੀ ਦੀ ਥੀਮ ’ਤੇ ਸਜਾਇਆ ਜਾਵੇਗਾ। ਇਹ ਪਹਿਲ ਨਵੀਂ ਦਿੱਲੀ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ NDMC ਇਸ ਕੇਂਦਰ ਨੂੰ ਫੁੱਲ-ਪੱਤੀਆਂ ਨਾਲ ਸਜਾਵੇਗਾ। ਸ਼ਨਿਚਰਵਾਰ ਨੂੰ ਵੋਟਿੰਗ ਵਾਲੇ ਦਿਨ (25 ਮਈ) ਰਾਸ਼ਟਰਪਤੀ ਭਵਨ ਵਿਚ ਰਾਜੇਂਦਰ ਪ੍ਰਸਾਦ ਕੇਂਦਰੀ ਵਿਦਿਆਲਿਆ ਵਿਚ ਇਕ ਪੋਲਿੰਗ ਕੇਂਦਰ ਬਣਾਇਆਗਿਆ ਹੈ। ਇਥੇ ਹੀ ਰਾਸ਼ਟਰਪਤੀ ਮੁਰਮੂ ਵੋਟ ਪਾਉਣਗੇ।
ਨਵੀਂ ਦਿੱਲੀ ਜ਼ਿਲ੍ਹਾ ਮੈਜਿਸਟਰੇਟ ਈਸ਼ਾ ਖੋਸਲਾ ਰਾਸ਼ਟਰਪਤੀ ਦੀ ਵੋਟਿੰਗ ਲਈ ਪੋਲਿੰਗ ਪਾਰਟੀ ਨਾਲ ਮੌਜੂਦ ਰਹਿਣਗੇ। ਨਵੀਂ ਦਿੱਲੀ ਜ਼ਿਲ੍ਹਾ ਚੋਣ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੇ ਪਹਿਲੇ ਨਾਗਰਿਕ ਦੀ ਵੋਟ ਪਾਉਣ ਲਈ ਮਾਡਲ ਕੇਂਦਰ ਬਣਾਇਆ ਗਿਆ ਹੈ।
ਇਸ ਸਾਲ ਵਾਤਾਵਰਨ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਇਸ ਕੇਂਦਰ ਨੂੰ ਹਰੀ ਧਰਤੀ ਦਾ ਥੀਮ ਬਣਾਇਆ ਜਾ ਰਿਹਾ ਹੈ, ਤਾਂ ਜੋ ਵੋਟਿੰਗ ਦੇ ਨਾਲ-ਨਾਲ ਕੁਦਰਤ ਪ੍ਰਤੀ ਵੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ | ਇਸ ਦੌਰਾਨ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਨਾਲ ਸਬੰਧਤ ਪੇਂਟਿੰਗਜ਼ ਵੀ ਇੱਥੇ ਲਗਾਈਆਂ ਜਾਣਗੀਆਂ।
ਗਰਮੀ ਨੂੰ ਧਿਆਨ ਵਿਚ ਰੱਖਦਿਆਂ ਇਸ ਕੇਂਦਰ ਵਿੱਚ ਗੁਲੂਕੋਜ਼ ਦਾ ਵੀ ਪ੍ਰਬੰਧ ਹੋਵੇਗਾ। ਹੋਰ ਪੋਲਿੰਗ ਬੂਥਾਂ ‘ਤੇ ਜ਼ਿਲ੍ਹਾ ਦਫ਼ਤਰ ਵੱਲੋਂ ਓਆਰਐੱਸ ਦੀ ਵਿਵਸਥਾ ਕੀਤੀ ਗਈ ਹੈ। ਰਾਸ਼ਟਰਪਤੀ ਭਵਨ ਕੰਪਲੈਕਸ ‘ਚ ਸਥਿਤ ਇਸ ਪੋਲਿੰਗ ਸਟੇਸ਼ਨ ‘ਤੇ ਕੁੱਲ 413 ਵੋਟਰ ਆਪਣੀ ਵੋਟ ਪਾਉਣਗੇ। ਇਨ੍ਹਾਂ ਵਿਚ 219 ਪੁਰਸ਼ ਅਤੇ 194 ਔਰਤਾਂ ਹਨ।
ਰਾਸ਼ਟਰਪਤੀ ਭਵਨ ਦੇ ਪੋਲਿੰਗ ਬੂਥ ‘ਤੇ ਇੱਥੇ ਕੰਮ ਕਰ ਰਹੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਾਉਣਗੇ। ਐੱਨਡੀਐੱਮਸੀ ਦੇ 10 ਪੋਲਿੰਗ ਸਟੇਸ਼ਨਾਂ ’ਤੇ ਥੀਮ ਆਧਾਰਿਤ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵਿਚ ਫੁੱਲਾਂ ਦੀ ਸਜਾਵਟ ਨਾਲ ਗੁਲਾਬੀ ਬੂਥ ਬਣਾਉਣਾ, ਕਲੀਨ ਗ੍ਰੀਨ ਥੀਮ ਅਤੇ ਅਪਾਹਜ ਵਿਅਕਤੀਆਂ ਲਈ ਵਿਸ਼ੇਸ਼ ਬੂਥ ਤੇ ਸੇਵ ਵਾਟਰ ਥੀਮ, ਸੈਲਫੀ ਪੁਆਇੰਟ, ਬੂਥ ਸਥਾਨਾਂ ‘ਤੇ ਪੌਦਿਆਂ, ਪਾਵਰ ਆਫ ਡੈਮੋਕਰੇਸੀ ਥੀਮ, ਵੇਟਿੰਗ ਹਾਲ ਵਿਚ ਗਲੂਕੋਜ਼, ਮਟਕਾ ਪਾਣੀ, ਪੋਲਿੰਗ ਕੇਂਦਰਾਂ ‘ਤੇ ਹਰਿਆਵਲ ਐਂਟਰੀ ਗੇਟ ਆਦਿ ਸ਼ਾਮਲ ਹਨ।





