Thursday, October 22, 2026
Google search engine
HomeCrimeJalandhar: ਲੁੱਟ ਦੀ ਨੀਅਤ ਨਾਲ ਬੇਰਹਿਮੀ ਨਾਲ ਵਿਅਕਤੀ ਦਾ ਕੀਤਾ ਕਤਲ, ਦੋ...

Jalandhar: ਲੁੱਟ ਦੀ ਨੀਅਤ ਨਾਲ ਬੇਰਹਿਮੀ ਨਾਲ ਵਿਅਕਤੀ ਦਾ ਕੀਤਾ ਕਤਲ, ਦੋ ਥਾਣਿਆਂ ਦੀ ਪੁਲਿਸ ਹੱਦਬੰਦੀ ਨੂੰ ਲੈ ਕੇ ਉਲਝੀ

ਪੁਲਿਸ ਵੱਲੋਂ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਵਿਅਕਤੀ ਵੱਲੋਂ ਲੁਟੇਰਿਆਂ ਦਾ ਮੁਕਾਬਲਾ ਕਰਨ ਤੇ ਲੁਟੇਰਿਆਂ ਵੱਲੋਂ ਉਸਦਾ ਬੇਰਹਿਮੀ ਨਾਲ ਕਤਲ ਕੀਤਾ ਹੋਵੇਗਾ।

 ਵਿਅਕਤੀ ਦੇ ਸ਼ਰੀਰ ਤੇ ਤੇਜ਼ਧਾਰ ਹਥਿਆਰਾਂ ਨਾਲ ਅਣਗਿਣਤ ਜ਼ਖ਼ਮਾਂ ਨਾਲ ਭਰੀ ਹੋਈ ਲਾਸ਼ ਜਲੰਧਰ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਸ਼ੇਖੇ ਪੁਲ ਦੇ ਨਜ਼ਦੀਕ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਪਟੇਲ (45)ਹਾਲ ਵਾਸੀ ਕਿਰਾਏਦਾਰ ਪਿੰਡ ਸ਼ੇਖੇ, ਜਲੰਧਰ ਵਜੋਂ ਹੋਈ ਹੈ। ਜਿਸ ਦੀ ਪਛਾਣ ਉਸ ਦੀ ਮਕਾਨ ਮਾਲਕਣ ਵੱਲੋਂ ਕੀਤੀ ਗਈ। ਮਕਾਨ ਮਾਲਕਣ ਨੇ ਪੁਲਿਸ ਨੂੰ ਦੱਸਿਆ ਕਿ ਇਹ ਵਿਅਕਤੀ ਉਹਨਾਂ ਕੋਲ ਤਕਰੀਬਨ ਪਿਛਲੇ ਇੱਕ ਸਾਲ ਤੋਂ ਕਿਰਾਏ ਤੇ ਰਹਿ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਆਪਣੇ ਘਰ ਵੀ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆ ਵੱਲੋਂ ਬੀਤੀ ਦੇਰ ਰਾਤ ਲੁੱਟਦੀ ਨੀਅਤ ਨਾਲ ਬੇਰਹਿਮੀ ਨਾਲ ਵਿਅਕਤੀ ਦਾ ਕਤਲ ਕੀਤਾ ਗਿਆ ਹੈ। ਸਵੇਰੇ ਵਕਤ ਕਿਸੇ ਰਾਹਗੀਰ ਵੱਲੋਂ ਪੁਲਿਸ ਸਹਾਇਤਾ ਕੇਂਦਰ ਤੇ ਸੂਚਨਾ ਦੇਣ ਤੇ ਦੋ ਥਾਣਿਆਂ ਦੀ ਪੁਲਿਸ ਹੱਦਬੰਦੀ ਨੂੰ ਲੈ ਕੇ ਉਲਝੀ ਰਹੀ ਤੇ ਤਕਰੀਬਨ ਦੋ ਘੰਟੇ ਬਾਅਦ ਇਹ ਇਲਾਕਾ ਥਾਣਾ ਮਕਸੂਦਾ ਦੀ ਹੱਦ ਵਿੱਚ ਪੈਣ ਤੇ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੌਕੇ ਤੇ ਫਰੋਸਿਸ ਟੀਮ ਨੂੰ ਬੁਲਾਇਆ ਗਿਆ। ਪੁਲਿਸ ਵੱਲੋਂ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਵਿਅਕਤੀ ਵੱਲੋਂ ਲੁਟੇਰਿਆਂ ਦਾ ਮੁਕਾਬਲਾ ਕਰਨ ਤੇ ਲੁਟੇਰਿਆਂ ਵੱਲੋਂ ਉਸਦਾ ਬੇਰਹਿਮੀ ਨਾਲ ਕਤਲ ਕੀਤਾ ਹੋਵੇਗਾ। ਫਿਲਹਾਲ ਪੁਲਿਸ ਵਾਲਾ ਮ੍ਰਿਤਕ ਵਿਅਕਤੀ ਦੀ ਸਿਵਲ ਹਸਪਤਾਲ ਦੇ ਮੁਦਾ ਘਰ ਵਿੱਚ ਰੱਖਿਆ ਗਿਆ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਜਲੰਧਰ ਪੁੱਜਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments