Thursday, April 30, 2026
Google search engine
Homelatest Newsਸੁਖਦੇਵ ਢੀਂਡਸਾ ਦੀ ਅੱਜ ਅਕਾਲੀ ਦਲ 'ਚ ਵਾਪਸੀ !

ਸੁਖਦੇਵ ਢੀਂਡਸਾ ਦੀ ਅੱਜ ਅਕਾਲੀ ਦਲ ‘ਚ ਵਾਪਸੀ !

ਪੰਜਾਬ ਦੀ ਸਿਆਸਤ ‘ਚ ਵੱਡਾ ਦਿਨ ਆਉਣ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਰਲੇਵਾ ਹੋਣ ਜਾ ਰਿਹਾ ਹੈ। ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ। ਜਿਸ ਵਿੱਚ ਦੋਵਾਂ ਨੇ ਸਮਝੌਤੇ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਬੀਤੇ ਦਿਨ ਆਪਣੇ ਪਾਰਟੀ ਦੇ ਲੀਡਰਾਂ ਨਾਲ ਮੀਟਿੰਗ ਕੀਤੀ। ਉਹਨਾਂ ਦੀ ਰਾਏ ਹਾਸਲ ਕੀਤੀ ਅਤੇ ਅੱਜ ਸੁਖਦੇਵ ਢੀਂਡਸਾ ਦੁਪਹਿਰ 3 ਵਜੇ ਇੱਕ ਪ੍ਰੈੱਸ ਕਾਨਫੰਰਸ ਕਰਨ ਜਾ ਰਹੇ ਹਨ। ਇਸ ਵਿੱਚ ਸੁਖਦੇਵ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਬੀਰ ਸਿੰਘ ਬਾਦਲ ਸ਼ਾਮਲ ਹੋ ਸਕਦੇ ਹਨ। ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ‘ਚ ਵਾਪਸੀ ਇਹ ਸਕੰਤੇ ਹੈ ਕਿ ਪੰਜਾਬ ਵਿੱਚ ਬੀਜੇਪੀ ਵੀ ਅਕਾਲੀ ਦਲ ਨਾਲ ਗਠਜੋੜ ਵਿੱਚ ਆ ਸਕਦੀ ਹੈ। ਅਕਾਲੀ ਦਲ ਅਤੇ ਬੀਜੇਪੀ ਦੀਆਂ ਚਰਚਾਵਾਂ ਤਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ।

ਪਰ ਸ਼੍ਰੋਮਣੀ  ਅਕਾਲੀ ਦਲ ਫਿਲਹਾਲ ਕਿਸਾਨ ਅੰਦੋਲਨ ਵੱਲ ਦੇਖ ਰਿਹਾ ਹੈ। ਦੂਜੇ ਪਾਸੇ ਬੀਜੇਪੀ ਵੀ ਪੰਜਾਬ ਨੂੰ ਲੈ ਕੇ ਕੋਈ ਸਿਆਸੀ ਆਪਡੇਟ ਨਹੀਂ ਦੇ ਰਹੀ। ਦੋਵੇਂ ਪਾਰਟੀਆਂ ਕਿਸਾਨ ਅੰਦੋਲਨ ਖ਼ਤਮ ਹੁੰਦਾ ਦੇਖ ਰਹੀਆਂ ਹਨ। ਫਿਲਹਾਲ ਸੁਖਦੇਵ ਸਿੰਘ ਢੀਂਡਸਾ ਅੱਜ ਅਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪ੍ਰੈੱਸ ਕਾਨਫੰਰਸ ਕਰਨ ਜਾ ਰਹੇ ਹਨ। ਜਿਸ ਵਿੱਚ ਅਕਾਲੀ ਦਲ ਨਾਲ ਗਠਜੋੜ ‘ਤੇ ਫੈਸਲਾ ਸੁਣਾਇਆ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments