Tuesday, October 27, 2026
Google search engine
HomeDesh9-14 ਸਾਲ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦਾ ਟੀਕਾ ਮੁਫਤ 'ਚ ਲੱਗੇਗਾ

9-14 ਸਾਲ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦਾ ਟੀਕਾ ਮੁਫਤ ‘ਚ ਲੱਗੇਗਾ

ਇਸ ਦੇ ਮੱਦੇਨਜ਼ਰ ਸਰਕਾਰ ਨੇ ਇਸ ਦਿਸ਼ਾ ਵਿੱਚ ਅਹਿਮ ਕਦਮ ਚੁੱਕੇ ਹਨ। ਦਰਅਸਲ, ਕੇਂਦਰ ਸਰਕਾਰ ਨੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਵੈਕਸੀਨ ਐਚਪੀਵੀ ਨੂੰ ਛੋਟੀ ਉਮਰ ਵਿੱਚ ਵੱਧ ਤੋਂ ਵੱਧ ਲੜਕੀਆਂ ਨੂੰ ਉਪਲਬਧ ਕਰਾਉਣ ਦੀ ਯੋਜਨਾ ਬਣਾਈ ਹੈ। ਸਰਕਾਰ ਵੱਲੋਂ ਇਹ ਟੀਕਾਕਰਨ ਮੁਹਿੰਮ 9 ਤੋਂ 14 ਸਾਲ ਤੱਕ ਦੀਆਂ ਲੜਕੀਆਂ ਲਈ ਸ਼ੁਰੂ ਕੀਤੀ ਜਾਵੇਗੀ ਅਤੇ ਇਨ੍ਹਾਂ ਲੜਕੀਆਂ ਨੂੰ ਇਹ ਟੀਕਾ ਮੁਫ਼ਤ ਦਿੱਤਾ ਜਾਵੇਗਾ। ਜਿਸ ਦਾ ਜ਼ਿਕਰ ਅੱਜ ਬਜਟ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਕੀਤਾ। ਉਨ੍ਹਾਂ ਨੇ ਇਸ ਵੈਕਸੀਨੈਸ਼ਨ ਲੈ ਕੇ ਅਹਿਮ ਐਲਾਨ ਕੀਤਾ ਹੈ। ਸਰਵਾਈਕਲ ਕੈਂਸਰ ਭਾਰਤ ਵਿਚ ਔਰਤਾਂ ਵਿੱਚ ਦੂਜਾ ਸਭ ਤੋਂ ਆਮ ਕੈਂਸਰ ਹੈ। ਵਿਸ਼ਵ ਪੱਧਰ ‘ਤੇ, ਸਰਵਾਈਕਲ ਕੈਂਸਰ ਕਾਰਨ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਭਾਰਤ ਵਿੱਚ ਇੱਕ ਸਾਲ ਵਿੱਚ 80,000 ਔਰਤਾਂ ਸਰਵਾਈਕਲ ਕੈਂਸਰ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਕਰਕੇ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਵਾਈਕਲ ਕੈਂਸਰ ਦੇ ਵੈਕਸੀਨੈਸ਼ਨ ਨੂੰ ਲੈ ਕੇ ਆਖੀ ਵੱਡੀ ਗੱਲ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਦੌਰਾਨ ਸਰਵਾਈਕਲ ਕੈਂਸਰ ਦੇ ਟੀਕਾਕਰਨ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦਾ ਟੀਕਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਦਾ ਲਾਭ ਸਾਰੀਆਂ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇਗਾ।

WHO ਕੀ ਕਹਿੰਦਾ ਹੈ ਇਸ ਕੈਂਸਰ ਬਾਰੇ

ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਇਹ ਦੁਨੀਆ ਵਿੱਚ ਚੌਥਾ ਸਭ ਤੋਂ ਆਮ ਕਿਸਮ ਦੇ ਕੈਂਸਰ ਹੈ। ਭਾਰਤ ਵਿੱਚ, ਸਰਵਾਈਕਲ ਕੈਂਸਰ ਇੱਕ ਮਹੱਤਵਪੂਰਨ ਸਿਹਤ ਚੁਣੌਤੀ ਹੈ, ਜਿਸ ਨਾਲ ਇਹ ਦੇਸ਼ ਵਿੱਚ ਔਰਤਾਂ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਦੂਜਾ ਪ੍ਰਮੁੱਖ ਕਾਰਨ ਹੈ। ਸਰਵਾਈਕਲ ਕੈਂਸਰ ਦੀ ਵਧਦੀ ਗਿਣਤੀ ਨੂੰ ਘਟਾਉਣ ਲਈ, ਕੇਂਦਰ ਸਰਕਾਰ ਹਿਊਮਨ ਪੈਪਿਲੋਮਾਵਾਇਰਸ ਜਾਂ ਐਚਪੀਵੀ ਵੈਕਸੀਨ (HPV)- ਸੀਰਵਾਵੈਕ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments