Wednesday, October 28, 2026
Google search engine
HomeDeshSpiceJet ਦੀਆਂ ਘਟਣਗੀਆਂ ਮੁਸ਼ਕਲਾਂ

SpiceJet ਦੀਆਂ ਘਟਣਗੀਆਂ ਮੁਸ਼ਕਲਾਂ

ਸਸਤੀ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਅਰਲਾਈਨ ਕੰਪਨੀ ਸਪਾਈਸਜੈੱਟ (SpiceJet) ਨੇ ਸ਼ੁੱਕਰਵਾਰ, 26 ਜਨਵਰੀ ਨੂੰ ਜਾਣਕਾਰੀ ਦਿੱਤੀ ਕਿ ਉਹ ਪੂੰਜੀ ਨਿਵੇਸ਼ ਦੇ ਪਹਿਲੇ ਦੌਰ ਵਿੱਚ 744 ਕਰੋੜ ਰੁਪਏ ਜੁਟਾਉਣ ਵਿੱਚ ਸਫਲ ਰਹੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਹ ਫੰਡ ਸ਼ੇਅਰਾਂ ਅਤੇ ਵਾਰੰਟਾਂ ਦੀ ਤਰਜੀਹੀ ਅਲਾਟਮੈਂਟ ਰਾਹੀਂ ਇਕੱਠਾ ਕੀਤਾ ਗਿਆ ਹੈ।

ਏਅਰਲਾਈਨ ਨੇ ਸੂਚਿਤ ਕੀਤਾ ਹੈ ਕਿ ਉਸਦੇ ਬੋਰਡ ਆਫ਼ ਡਾਇਰੈਕਟਰਜ਼ ਨੇ 25 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਕੁੱਲ 54 ਗਾਹਕਾਂ ਨੂੰ 5.55 ਕਰੋੜ ਇਕੁਇਟੀ ਸ਼ੇਅਰਾਂ ਦੀ ਅਲਾਟਮੈਂਟ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਨਾਲ ਹੀ ਏਅਰਲਾਈਨਜ਼ ਦੇ ਬੋਰਡ ਨੇ Elara India Opportunities Fund Limited ਅਤੇ Silver Stallion Limited ਨੂੰ ਕੁੱਲ 9.33 ਕਰੋੜ ਇਕੁਇਟੀ ਸ਼ੇਅਰ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ।

ਹੋਰ ਫੰਡ ਇਕੱਠਾ ਕਰੇਗੀ ਏਅਰਲਾਈਨਜ਼ 

ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਏਅਰਲਾਈਨ ਸਪਾਈਸਜੈੱਟ ਵੱਖ-ਵੱਖ ਤਰੀਕਿਆਂ ਨਾਲ ਫੰਡ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਇਕ ਵਾਰ ਫਿਰ ਵਾਰੰਟਾਂ ਅਤੇ ਇਕੁਇਟੀ ਰਾਹੀਂ ਫੰਡਾਂ ਦੇ ਅਗਲੇ ਦੌਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਵੱਲੋਂ ਸ਼ੁੱਕਰਵਾਰ ਨੂੰ 744 ਕਰੋੜ ਰੁਪਏ ਦਾ ਫੰਡ ਜੁਟਾਉਣ ਤੋਂ ਬਾਅਦ, ਸਪਾਈਸਜੈੱਟ ਦੇ ਚੇਅਰਮੈਨ ਅਤੇ ਐਮਡੀ ਅਜੈ ਸਿੰਘ ਨੇ ਕਿਹਾ ਕਿ ਅਸੀਂ ਸਾਡੇ ਵਿੱਚ ਵਿਸ਼ਵਾਸ ਰੱਖਣ ਲਈ ਆਪਣੇ ਨਿਵੇਸ਼ਕਾਂ ਦੇ ਧੰਨਵਾਦੀ ਹਾਂ। ਇਹ ਫੰਡ ਏਅਰਲਾਈਨ ਦੇ ਸੰਚਾਲਨ ਨੂੰ ਹੋਰ ਵਧਾਉਣ ਵਿੱਚ ਮਦਦ ਕਰੇਗਾ।

ਫੰਡਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹੈ ਸਪਾਈਸਜੈੱਟ ਨੂੰ 

ਸਪਾਈਸਜੈੱਟ ਲੰਬੇ ਸਮੇਂ ਤੋਂ ਨਕਦੀ ਦੀ ਕਿੱਲਤ ਨਾਲ ਜੂਝ ਰਹੀ ਹੈ ਅਤੇ ਫਿਲਹਾਲ ਕੰਪਨੀ ਦਾ ਸਿਰਫ ਇੱਕ ਫਲੀਟ ਕੰਮ ਕਰ ਰਿਹਾ ਹੈ। ਇਸ ਦਾ ਅਸਰ ਏਅਰਲਾਈਨ ਦੀਆਂ ਉਡਾਣਾਂ ਦੇ ਸਮੇਂ ‘ਤੇ ਦਿਖਾਈ ਦੇ ਰਿਹਾ ਹੈ। ਸਪਾਈਸਜੈੱਟ ਦੀਆਂ 45 ਫੀਸਦੀ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।

ਇਸ ਦੀ ਵਿੱਤੀ ਸਥਿਤੀ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ ‘ਚ ਕੰਪਨੀ ਦੇ ਘਾਟੇ ‘ਚ ਵੱਡੀ ਕਮੀ ਆਈ ਹੈ ਅਤੇ ਇਹ 431.54 ਕਰੋੜ ਰੁਪਏ ‘ਤੇ ਆ ਗਈ ਹੈ। ਪਿਛਲੇ ਸਾਲ ਇਸੇ ਤਿਮਾਹੀ ‘ਚ ਕੰਪਨੀ ਦਾ ਘਾਟਾ 837.8 ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਅਪ੍ਰੈਲ ਤੋਂ ਜੂਨ ਤਿਮਾਹੀ ‘ਚ 197.53 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments