Tuesday, October 27, 2026
Google search engine
HomeDeshGuwahati ਦੇ ਹੋਟਲ ਚ ਅੰਨ੍ਹੇਵਾਹ ਫਾਇਰਿੰਗ, 5 ਲੋਕਾਂ ਦੀ ਮੌਤ, 6 ਜ਼ਖ਼ਮੀ

Guwahati ਦੇ ਹੋਟਲ ਚ ਅੰਨ੍ਹੇਵਾਹ ਫਾਇਰਿੰਗ, 5 ਲੋਕਾਂ ਦੀ ਮੌਤ, 6 ਜ਼ਖ਼ਮੀ

ਗੁਵਾਹਾਟੀ ਦੇ ਉਲੂਬਰੀ ਸਥਿਤ ਹੋਟਲ ਬਿਲਾਸ ਇਨ ‘ਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ।

ਅਸਾਮ ਦੇ ਗੁਵਾਹਾਟੀ ‘ਚ ਸੋਮਵਾਰ ਸ਼ਾਮ ਨੂੰ ਗੋਲੀਬਾਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਪਲਟਨ ਬਾਜ਼ਾਰ ਥਾਣਾ ਖੇਤਰ ‘ਚ ਜੀਐੱਸ ਰੋਡ ਤੇ ਬੋਰਾ ਸਰਵਿਸ ਇਲਾਕੇ ‘ਚ ਹੋਟਲ ਬਿਲਾਸ ਇਨ ਦੇ ਨੇੜੇ ਅੰਨ੍ਹੇਵਾਹ ਫਾਇਰਿੰਗ ਹੋਈ। ਪੁਲਿਸ ਕਮਿਸ਼ਨਰ ਮੁਤਾਬਕ, ਇਸ ਘਟਨਾ ‘ਚ ਇੱਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖ਼ਮੀ ਹੋਏ ਹਨ। ਗੋਲੀਬਾਰੀ ‘ਚ ਹੋਟਲ ਦੀ ਮਾਲਕਣ ਤੇ ਉਸ ਦੇ ਪੁੱਤਰ ਦੀ ਵੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਵਾਰਦਾਤ ਜ਼ਮੀਨੀ ਵਿਵਾਦ ਕਾਰਨ ਹੋਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗੁਵਾਹਾਟੀ ਦੇ ਪੁਲਿਸ ਕਮਿਸ਼ਨਰ ਪਾਰਥ ਸਾਰਥੀ ਮਹੰਤ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਗੁਵਾਹਾਟੀ ਦੇ ਬੋਰਾ ਸਰਵਿਸ ਇਲਾਕੇ ‘ਚ ਸਥਿਤ ਹੋਟਲ ਬਿਲਾਸ ਇਨ ‘ਚ ਗੋਲੀਬਾਰੀ ਦੀ ਇੱਕ ਮੰਦਭਾਗੀ ਘਟਨਾ ਵਾਪਰੀ। ਇਸ ‘ਚ ਗੋਲੀ ਲੱਗਣ ਕਾਰਨ 6 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ‘ਚੋਂ 5 ਦੀ ਮੌਤ ਹੋ ਗਈ। ਇੱਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਘਟਨਾ ‘ਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਘਟਨਾ ਹੋਟਲ ਬਿਲਾਸ ਇਨ ਦੇ ਲੀਜ਼ ਸਮਝੌਤੇ ਨਾਲ ਜੁੜੇ ਜਾਇਦਾਦੀ ਵਿਵਾਦ ਕਾਰਨ ਵਾਪਰੀ। ਮੁਲਜ਼ਮ ਨੂੰ ਘਟਨਾ ਤੋਂ ਇੱਕ ਘੰਟੇ ਦੇ ਅੰਦਰ ਹੀ ਫੜ ਲਿਆ ਗਿਆ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਆਲੇ-ਦੁਆਲੇ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਗੋਲੀਬਾਰੀ ਤੋਂ ਬਾਅਦ ਭੀੜ-ਭੜੱਕੇ ਵਾਲੇ ਬੋਰਾ ਸਰਵਿਸ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਪੁਲਿਸ ਨੇ ਘਟਨਾ ਸਥਾਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੁਝ ਪੀੜਤ ਨੇੜਲੇ ਹੋਟਲ ਨਾਲ ਜੁੜੇ ਹੋਏ ਸਨ।

ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਗੁਵਾਹਾਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ। ਪੁਲਿਸ ਨੇ ਘਟਨਾ ਸਥਾਨ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੋਲੀਬਾਰੀ ਕਿਵੇਂ ਸ਼ੁਰੂ ਹੋਈ ਤੇ ਇਸ ਪਿੱਛੇ ਕੌਣ-ਕੌਣ ਸ਼ਾਮਲ ਸੀ।
ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਗੁਵਾਹਾਟੀ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਗੋਲੀਬਾਰੀ ‘ਚ ਕਈ ਲੋਕਾਂ ਦੇ ਹਤਾਹਤ ਹੋਣ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹੋਰ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਗੋਲੀਬਾਰੀ ਪਿੱਛੇ ਕੀ ਹੈ ਕਾਰਨ?

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਿਸੇ ਵਿਅਕਤੀ ਜਾਂ ਸਮੂਹ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਜਾਂ ਇਸ ਪਿੱਛੇ ਕੋਈ ਆਪਸੀ ਵਿਵਾਦ ਸੀ। ਜਾਂਚ ਦੌਰਾਨ ਪੁਲਿਸ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਤੇ ਚਸ਼ਮਦੀਦਾਂ ਦੇ ਬਿਆਨ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਵੱਲੋਂ ਅਜੇ ਤੱਕ ਹਮਲਾਵਰਾਂ ਦੀ ਪਛਾਣ ਜਾਂ ਵਾਰਦਾਤ ਦੇ ਮਕਸਦ ਬਾਰੇ ਕੋਈ ਹੋਰ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਫਾਇਰਿੰਗ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ

ਗੁਵਾਹਾਟੀ ਦੇ ਭੀੜ-ਭੜੱਕੇ ਵਾਲੇ ਬੋਰਾ ਸਰਵਿਸ ਇਲਾਕੇ ‘ਚ ਵਾਪਰੀ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਆਲੇ-ਦੁਆਲੇ ਦੇ ਲੋਕ ਘਟਨਾ ਸਥਾਨ ਦੇ ਨੇੜੇ ਇਕੱਠੇ ਹੋਣ ਲੱਗੇ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments