HomeDeshPunjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ ਘੱਟੋ-ਘੱਟ ਤਾਪਮਾਨ 14.3 ਡਿਗਰੀ...
Punjab ‘ਚ ਅੱਜ ਮੌਸਮ ਰਹੇਗਾ ਸਾਫ਼, ਬੀਤੇ ਦਿਨ ਘੱਟੋ-ਘੱਟ ਤਾਪਮਾਨ 14.3 ਡਿਗਰੀ ਰਿਹਾ
ਆਉਣ ਵਾਲੇ 3 ਦਿਨ ਵੀ ਸੂਬੇ ‘ਚ ਕਿਸੇ ਵੀ ਤਰ੍ਹਾਂ ਦਾ ਮੌਸਮ ਨੂੰ ਲੈ ਕੇ ਅਲਰਟ ਨਹੀਂ ਹੈ।
ਪੰਜਾਬ ‘ਚ ਅੱਜ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸੂਬੇ ‘ਚ ਅੱਜ ਮੌਸਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਨਹੀਂ ਹੈ ਤੇ ਨਾ ਹੀ ਬਾਰਿਸ਼ ਨੂੰ ਲੈ ਕੇ ਪੂਰਵ-ਅਨੁਮਾਨ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ, ਸੂਬੇ ‘ਚ ਖੁਸ਼ਕ ਹਵਾਵਾਂ ਚੱਲ ਰਹੀਆਂ ਹਨ। ਮੌਸਮ ‘ਚ ਕਿਸੇ ਵੀ ਤਰ੍ਹਾਂ ਦੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ।
ਆਉਣ ਵਾਲੇ 3 ਦਿਨ ਵੀ ਸੂਬੇ ‘ਚ ਕਿਸੇ ਵੀ ਤਰ੍ਹਾਂ ਦਾ ਮੌਸਮ ਨੂੰ ਲੈ ਕੇ ਅਲਰਟ ਨਹੀਂ ਹੈ। 22 ਤੇ 23 ਅਕਤੂਬਰ ਨੂੰ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਸੰਭਾਵਨਾ ਹੈ। 24 ਅਕਤੂਬਰ ਨੂੰ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਤੇ ਮਾਨਸਾ ‘ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਪਰ ਇਸ ਦਿਨ ਅਲਰਟ ਨਹੀਂ ਹੈ।
ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ
ਸੂਬੇ ‘ਚ ਹੁਣ ਰੁੱਤ ਬਦਲ ਰਹੀ ਹੈ। ਸਵੇਰੇ ਤੇ ਰਾਤ ਨੂੰ ਜਿੱਥੇ ਠੰਡਕ ਮਹਿਸੂਸ ਹੋ ਰਹੀ ਹੈ, ਉੱਥ ਹੀ ਦੁਪਹਿਰ ਵੇਲੇ ਵੀ ਹੁਣ ਘੱਟ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ। ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 33.5 ਡਿਗਰੀ ਸੈਲਸੀਅਸ ਰਿਹਾ।
- ਚੰਡੀਗੜ੍ਹ (ਸ਼ਹਿਰ): 32.0°C
- ਚੰਡੀਗੜ੍ਹ (ਏਅਰਪੋਰਟ, IAF): 30.0°C
- ਅੰਮ੍ਰਿਤਸਰ: 30.4°C
- ਲੁਧਿਆਣਾ: 30.0°C
- ਪਟਿਆਲਾ: 32.4°C
- ਪਠਾਨਕੋਟ: 28.8°C
- ਬਠਿੰਡਾ: 32.4°C
- ਫ਼ਰੀਦਕੋਟ: 32.0°C
- ਗੁਰਦਾਸਪੁਰ: 30.5°C
- ਬਠਿੰਡਾ (ਏਅਰਪੋਰਟ): 33.5°C
- ਫ਼ਤਹਿਗੜ੍ਹ ਸਾਹਿਬ: 31.3°C
- ਫ਼ਿਰੋਜ਼ਪੁਰ: 32.5°C
- ਫ਼ਿਰੋਜ਼ਪੁਰ (KVK): 32.5°C
- ਸਲੇਰਨ (ਹੁਸ਼ਿਆਰਪੁਰ): 30.9°C
- ਜਲੰਧਰ: 30.9°C
- ਕਪੂਰਥਲਾ: 30.8°C
- PAU ਲੁਧਿਆਣਾ: 30.8°C
- ਮੋਹਾਲੀ: 31.0°C
- ਪਠਾਨਕੋਟ (KVK): 30.3°C
- ਰੋਪੜ (KVK): 32.2°C
- ਭਾਖੜਾ ਡੈਮ / ਨੰਗਲ (ਰੂਪਨਗਰ): 31.4°C
- ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ): 31.2°C
- ਸੰਗਰੂਰ: 29.9°C
- ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ): 30.7°C
ਬੀਤੇ ਦਿਨ ਦਾ ਘੱਟੋ-ਘੱਟ ਤਾਪਮਾਨ
ਉੱਥੇ ਹੀ, ਬੀਤ ਦਿਨ ਸੂਬੇ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਨਾਲੋਂ 1.9 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ ਦਰਜ ਕੀਤਾ ਗਿਆ, ਜੋ ਕਿ 14.3 ਡਿਗਰੀ ਸੈਲਸੀਅਸ ਰਿਹਾ।
-
ਚੰਡੀਗੜ੍ਹ (ਸ਼ਹਿਰ): 14.3°C
-
ਚੰਡੀਗੜ੍ਹ (ਏਅਰਪੋਰਟ, IAF): 14.2°C
-
ਅੰਮ੍ਰਿਤਸਰ: 18.6°C
-
ਲੁਧਿਆਣਾ: 17.2°C
-
ਪਟਿਆਲਾ: 16.6°C
-
ਪਠਾਨਕੋਟ: 15.6°C
-
ਫ਼ਰੀਦਕੋਟ: 15.6°C
-
ਗੁਰਦਾਸਪੁਰ: 16.5°C
-
ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ): 14.3°C
-
ਬਠਿੰਡਾ: 17.4°C
-
ਫ਼ਰੀਦਕੋਟ: 17.2°C
-
ਫ਼ਤਹਿਗੜ੍ਹ ਸਾਹਿਬ: 15.2°C
-
ਫ਼ਿਰੋਜ਼ਪੁਰ: 17.2°C
-
ਗੁਰਦਾਸਪੁਰ: 16.3°C
-
ਸਲੇਰਨ (ਹੁਸ਼ਿਆਰਪੁਰ): 17.4°C
-
ਜਲੰਧਰ: 16.2°C
-
PAU ਲੁਧਿਆਣਾ: 16.8°C