Tuesday, September 1, 2026
Google search engine
HomeDeshਕੀ ਹੈ ਕਥਿਤ ਫਾਰਮੇਸੀ ਪੇਪਰ ਲੀਕ ਮਾਮਲਾ? CM Mann ਨੇ ਦਿੱਤਾ...

ਕੀ ਹੈ ਕਥਿਤ ਫਾਰਮੇਸੀ ਪੇਪਰ ਲੀਕ ਮਾਮਲਾ? CM Mann ਨੇ ਦਿੱਤਾ ਜਵਾਬ- ਸਿਰਫ਼ ਨਕਲ ਦੀ ਹੋਈ ਸੀ ਅਸਫ਼ਲ ਕੋਸ਼ਿਸ਼, ਸਾਰੇ ਕਾਬੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ ਦੇ ਇਲਜ਼ਮਾਂ ਨੂੰ ਲੈ ਕੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ‘ਤੇ ਤਿੱਖਾ ਹਮਲਾ ਕੀਤਾ ਹੈ।

ਵਿਰੋਧੀ ਪਾਰਟੀਆਂ ਫਾਰਮੇਸੀ ਪੇਪਰ ਲੀਕ ਦਾ ਇਲਜ਼ਾਮ ਲਗਾਉਂਦੇ ਹੋਏ, ਪੰਜਾਬ ਦੀ ਸੱਤਾ ਧਿਰ ਪਾਰਟੀ ਆਮ ਆਦਮੀ ਪਾਰਟੀ (ਆਪ) ‘ਤੇ ਹਮਲਾਵਰ ਰੁਖ਼ ਅਪਣਾ ਰਹੀਆਂ ਹਨ। ਹਾਲਾਂਕ, ਪੰਜਾਬ ਸਰਕਾਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਕਿਹਾ ਕਿ ਪੰਜਾਬ ‘ਚ ਪਿਛਲੇ ਸਾਢੇ 4 ਸਾਲਾਂ ‘ਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ ਹੈ ਤੇ ਪੰਜਾਬ ‘ਚ ਸਿਰਫ਼ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ।
ਬੀਤੇ ਦਿਨ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮਤੰਰੀ ਨੇ ਦੇਸ਼ ਦੀ ਸੰਸਦ ਦਾ ਦੌਰਾ ਕੀਤਾ। ਸੰਸਦ ‘ਚ ਲੋਕ ਸਭਾ ਸਪੀਕਰ ਓਮ ਬਿਰਲਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਹੋਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਦੀ ਖੂਬਸੂਰਤੀ ਇਹ ਹੈ ਕਿ ਲੋਕ ਆਪਸ ‘ਚ ਮਿਲਦੇ ਰਹਿਣ। ਰਾਜਨੀਤੀ ‘ਚ ਵਿਚਾਰਾਂ ਦਾ ਅੰਤਰ ਹੋ ਸਕਦਾ ਹੈ, ਪਰ ਮਨਾਂ ‘ਚ ਵੈਰ ਨਹੀਂ ਹੋਣਾ ਚਾਹੀਦਾ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਿਨਾਂ ਕਿਸੇ ਸਿਫਾਰਸ਼, ਬਿਨਾਂ ਪੇਪਰ ਲੀਕ ਤੇ ਬਿਨਾਂ ਪੈਸੇ ਦੇ ਸਿਰਫ਼ ਯੋਗਤਾ (ਮੈਰਿਟ) ਦੇ ਆਧਾਰ ‘ਤੇ ਪੰਜਾਬ ਦੇ 68 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਭਾਜਪਾ ‘ਤੇ ਇਲਜ਼ਮਾ ਲਗਾਇਆ ਕਿ ਉਹ ਪੰਜਾਬੀਆਂ ਦੀ ਮਿਹਨਤ ਨੂੰ ਬਦਨਾਮ ਕਰਨ ਲਈ ਝੂਠੇ ਇਲਜ਼ਾਮ ਲਗਾ ਰਹੀ ਹੈ।

ਫਾਰਮੇਸੀ ਪ੍ਰੀਖਿਆ ‘ਚ ਹੋਈ ਸੀ ਨਕਲ ਦੀ ਕੋਸ਼ਿਸ਼

ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ‘ਚ ਪੰਜਾਬ ‘ਚ ਫਾਰਮੇਸੀ ਦੀ ਇੱਕ ਪ੍ਰੀਖਿਆ ਦੌਰਾਨ ਨਕਲ ਦਾ ਮਾਮਲਾ ਸਾਹਮਣੇ ਆਇਆ ਸੀ। ਪ੍ਰੀਖਿਆ ਸਵੇਰੇ 11 ਵਜੇ ਸ਼ੁਰੂ ਹੋਈ ਅਤੇ 11:15 ਵਜੇ ਤੱਕ ਪਤਾ ਲੱਗ ਗਿਆ ਕਿ ਇੱਕ ਵਿਦਿਆਰਥੀ ਬਲੂਟੁੱਥ ਵਾਲੇ ਪੈਨ ਰਾਹੀਂ ਸਕੈਨ ਕਰਕੇ ਬਾਹਰ ਬੈਠੇ ਲੋਕਾਂ ਤੋਂ ਹੈੱਡਫੋਨ ਰਾਹੀਂ ਜਵਾਬ ਲੈ ਰਿਹਾ ਸੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 10 ਵਿਦਿਆਰਥੀਆਂ ਸਮੇਤ ਬਾਹਰ ਬੈਠੇ 11 ਲੋਕਾਂ ਦੇ ਪੂਰੇ ਗਿਰੋਹ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਕਲ ਤੇ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ।

ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ‘ਤੇ ਜਵਾਬ

ਵਿਰੋਧੀਆਂ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ‘ਤੇ ਭਗਵੰਤ ਮਾਨ ਨੇ ਕਿਹਾ ਕਿ ਫਾਰਮੇਸੀ ਦੀ ਪ੍ਰੀਖਿਆ ਸਿੱਖਿਆ ਵਿਭਾਗ ਦੇ ਅਧੀਨ ਨਹੀਂ ਆਉਂਦੀ, ਸਗੋਂ ਸਿਹਤ ਵਿਭਾਗ ਦੇ ਅਧੀਨ ਹੈ। ਸਿਹਤ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉੱਥੇ ਕੋਈ ਪੇਪਰ ਲੀਕ ਨਹੀਂ ਹੋਇਆ ਸੀ, ਸਿਰਫ਼ ਨਕਲ ਕਰਨ ਦੀ ਕੋਸ਼ਿਸ਼ ਹੋਈ ਸੀ, ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ ਤੇ ਪ੍ਰੀਖਿਆ ਸਫਲਤਾਪੂਰਵਕ ਪੂਰੀ ਹੋਈ।

ਅਕਾਲੀ ਦਲ ਦੇ ਦਾਅਵਿਆਂ ‘ਚ ਕੋਈ ਦਮ ਨਹੀਂ: ਮਾਨ

ਅਕਾਲੀ ਦਲ ਦੇ ਦਾਅਵਿਆਂ ‘ਤੇ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ‘ਚ ਅਕਾਲੀ ਦਲ ਦੀ ਕੋਈ ਰਾਜਨੀਤਿਕ ਪਕੜ ਨਹੀਂ ਰਹੀ। ਉਨ੍ਹਾਂ ਭਾਜਪਾ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਉਹ ਦਿੱਲੀ ਦੇ ਜੰਤਰ-ਮੰਤਰ ‘ਤੇ ਆਪਣੇ ਮਸਲੇ ਸੰਭਾਲਣ। ਉਨ੍ਹਾਂ ਕਿਹਾ ਕਿ ਉਹ ਬਿਨਾਂ ਇੱਕ ਵੀ ਰੁਪਏ ਲਏ ਤੇ ਸਿਰਫ਼ ਮੈਰਿਟ ਦੇ ਆਧਾਰ ‘ਤੇ 68,855 ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਲੋਕਾਂ ਦੇ ਸਾਹਮਣੇ ਖੜ੍ਹੇ ਹਨ। ਪੰਜਾਬ ‘ਚ ਨਕਲ ਅਤੇ ਭ੍ਰਿਸ਼ਟਾਚਾਰ ਹੁਣ ਪੁਰਾਣੀਆਂ ਗੱਲਾਂ ਬਣ ਚੁੱਕੀਆਂ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments