ਜਾਣਕਾਰੀ ਅਨੁਸਾਰ, ਇਹ ਹਾਈਡ੍ਰੋਜਨ ਟ੍ਰੇਨ ਪੂਰੀ ਤਰ੍ਹਾਂ ਭਾਰਤ ‘ਚ ਹੀ ਡਿਜ਼ਾਈਨ ਅਤੇ ਵਿਕਸਿਤ ਕੀਤੀ ਗਈ ਹੈ ਅਤੇ ਸਵਦੇਸ਼ੀ ਤਕਨੀਕ ‘ਤੇ ਅਧਾਰਤ ਹੈ। ਹਾਈਡ੍ਰੋਜਨ ਤੋਂ ਬਿਜਲੀ ਪੈਦਾ ਕਰਕੇ ਇਹ ਟ੍ਰੇਨ ਚਲਾਈ ਜਾਵੇਗੀ। ਧੂੰਏਂ ਦੀ ਥਾਂ ਸਿਰਫ਼ ਪਾਣੀ ਦੀ ਭਾਫ਼ ਨਿਕਲੇਗੀ, ਜਿਸ ਨਾਲ ਜ਼ੀਰੋ ਕਾਰਬਨ ਉਤਸਰਜਨ ਹੋਵੇਗਾ। ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਕਾਰਨ ਬਿਜਲੀ ਅਤੇ ਡੀਜ਼ਲ ਦੀ ਲੋੜ ਨਹੀਂ ਪਵੇਗੀ।
3200 ਹਾਰਸਪਾਵਰ ਦੇ ਨਾਲ ਇਹ ‘ਨਮੋ ਭਾਰਤ ਹਾਈਡ੍ਰੋਜਨ ਟ੍ਰੇਨ’ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹਾਈਡ੍ਰੋਜਨ ਟ੍ਰੇਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਦੀ ਮੌਜੂਦਗੀ ‘ਚ ਹਰਿਆਣਾ ਦੇ ਵਿਕਾਸ ਨਾਲ ਜੁੜੇ ਕਰੀਬ 15 ਹਜ਼ਾਰ ਕਰੋੜ ਰੁਪਏ ਦੇ ਅੱਠ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਵੀ ਕੀਤਾ।