Friday, July 17, 2026
Google search engine
HomeDeshGangster ਨਿਤੀਸ਼ ਕੌਸ਼ਲ ਅਮਰੀਕਾ ‘ਚ ਗ੍ਰਿਫ਼ਤਾਰ, FBI ਦੀ ‘ਮੋਸਟ ਵਾਂਟੇਡ’ ਸੂਚੀ ‘ਚ...

Gangster ਨਿਤੀਸ਼ ਕੌਸ਼ਲ ਅਮਰੀਕਾ ‘ਚ ਗ੍ਰਿਫ਼ਤਾਰ, FBI ਦੀ ‘ਮੋਸਟ ਵਾਂਟੇਡ’ ਸੂਚੀ ‘ਚ ਸੀ ਸ਼ਾਮਿਲ

ਭਾਰਤੀ ਗੈਂਗਸਟਰ ਤੇ ਮੋਸਟ ਵਾਂਟੇਡ ਨਿਤੀਸ਼ ਕੌਸ਼ਲ ਉਰਫ਼ ਲਾਲਾ ਨੂੰ ਐਫਬੀਆਈ ਨੇ ਵਰਮੋਂਟ, ਅਮਰੀਕਾ ‘ਚ ਗ੍ਰਿਫ਼ਤਾਰ ਕੀਤਾ ਹੈ।

ਭਾਰਤੀ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਅਮਰੀਕਾ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਹਾਲ ਹੀ ‘ਚ ਅਮਰੀਕੀ ਸੁਰੱਖਿਆ ਏਜੰਸੀ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੁਆਰਾ ‘ਵਾਂਟੇਡ’ ਸੂਚੀ ‘ਚ ਰੱਖਿਆ ਗਿਆ ਸੀ। ਕੌਸ਼ਲ ‘ਤੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਦਾ ਹਿੱਸਾ ਹੋਣ ਦਾ ਇਲਜ਼ਾਮ ਹੈ ਤੇ ਉਹ ਅਮਰੀਕਾ ‘ਚ ਕਿਡਨੈਪਿੰਗ ਤੇ ਹਮਲਿਆਂ ਦੀਆਂ ਘਟਨਾਵਾਂ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਹੈ। ਗ੍ਰਿਫ਼ਤਾਰੀ ਬਾਰੇ ਵੇਰਵੇ ਦਿੰਦੇ ਹੋਏ, ਐਫਬੀਆਈ ਨੇ ਕਿਹਾ ਕਿ ਨਿਤੀਸ਼ ਕੌਸ਼ਲ ਨੂੰ ਵਰਮੋਂਟ ‘ਚ ਗ੍ਰਿਫ਼ਤਾਰ ‘ਚ ਲਿਆ ਗਿਆ ਸੀ।
ਐਫਬੀਆਈ ਦੇ ਅਨੁਸਾਰ, ਨਿਤੀਸ਼ ਕੌਸ਼ਲ ਨੂੰ ਲਾਲਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਲਗਭਗ 26 ਸਾਲ ਦਾ ਹੈ ਤੇ ਉਸ ਨੂੰ ਜੱਗੂ ਭਗਵਾਨਪੁਰੀਆ ਗੈਂਗ ਦਾ ਇੱਕ ਮੁੱਖ ਮੈਂਬਰ ਮੰਨਿਆ ਜਾਂਦਾ ਹੈ। ਇਸ ਗੈਂਗ ਨੇ ਪੰਜਾਬ ਤੋਂ ਅਮਰੀਕਾ ਤੱਕ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ। ਐਫਬੀਆਈ ਦਾ ਕਹਿਣਾ ਹੈ ਕਿ ਇਹ ਗੈਂਗ ਕਤਲ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਵਰਗੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਰਿਹਾ ਹੈ।

25 ਜੂਨ ਨੂੰ ਨਿਤੀਸ਼ ਕੌਸ਼ਲ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

ਏਜੰਸੀ ਦੇ ਅਨੁਸਾਰ, ਨਿਤੀਸ਼ ਕੌਸ਼ਲ ‘ਤੇ ਇਸ ਗਿਰੋਹ ਵੱਲੋਂ ਹਿੰਸਕ ਕਾਰਵਾਈਆਂ ਖਾਸ ਕਰਕੇ ਕਿਡਨੈਪਿੰਗ ਤੇ ਹਮਲੇ ਕਰਨ ਦਾ ਇਲਜ਼ਾਮ ਹੈ। 25 ਜੂਨ, 2026 ਨੂੰ ਕੈਲੀਫੋਰਨੀਆ ਸਥਿਤੀ ਸੈਂਟ੍ਰਲ ਡਿਸਟ੍ਰਿਕਟ ਦੀ ਸੰਘੀ ਅਦਾਲਤ ਨੇ RICO (ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨ) ਸਾਜ਼ਿਸ਼ ਮਾਮਲੇ ਦੇ ਸਬੰਧ ‘ਚ ਨਿਤੀਸ਼ ਕੌਸ਼ਲ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ। FBI ਨੇ ਪਹਿਲਾਂ ਉਸ ਨੂੰ ਹਥਿਆਰਬੰਦ, ਬਹੁਤ ਖਤਰਨਾਕ ਤੇ ਫ਼ਰਾਰ ਹੋਣ ਦੇ ਖ਼ਦਸ਼ੇ ਵਾਲਾ ਦੱਸਿਆ ਸੀ।

‘ਆਪ੍ਰੇਸ਼ਨ ਹਾਰਡ ਬਾਲ’ ਦੇ ਤਹਿਤ ਨਿਤੀਸ਼ ਕੌਸ਼ਲ ਵਿਰੁੱਧ ਕਾਰਵਾਈ

FBI ਨੇ ‘ਆਪ੍ਰੇਸ਼ਨ ਹਾਰਡ ਬਾਲ’ ਦੇ ਹਿੱਸੇ ਵਜੋਂ ਨਿਤੀਸ਼ ਕੌਸ਼ਲ ਵਿਰੁੱਧ ਕਾਰਵਾਈ ਕੀਤੀ। ਇਹ ਇੱਕ ਸਾਂਝਾ ਆਪ੍ਰੇਸ਼ਨ ਹੈ ਜਿਸ ‘ਚ ਅਮਰੀਕੀ FBI, DEA, HSI, ਤੇ ਹੋਰ ਏਜੰਸੀਆਂ ਸ਼ਾਮਲ ਹਨ। ਇਹ ਏਜੰਸੀਆਂ ਭਾਰਤ ਤੇ ਕੈਨੇਡਾ ਤੋਂ ਅਮਰੀਕਾ ‘ਚ ਕੰਮ ਕਰ ਰਹੇ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਜਿਨ੍ਹਾਂ ‘ਤੇ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਹਿੰਸਕ ਅਪਰਾਧਾਂ ‘ਚ ਸ਼ਾਮਲ ਹੋਣ ਦਾ ਇਲਜ਼ਾਮ ਹੈ।
ਇਸ ਕਾਰਵਾਈ ਦੌਰਾਨ, ਜਾਂਚ ਏਜੰਸੀਆਂ ਨੇ ਲਗਭਗ 1,000 ਕਿਲੋ ਕੋਕੀਨ, 1 ਕਿਲੋ ਹੈਰੋਇਨ, 40,000 ਡਾਲਰ ਨਕਦ ਤੇ 12 ਹਥਿਆਰ ਜ਼ਬਤ ਕੀਤੇ। ਸੈਕਰਾਮੈਂਟੋ ਖੇਤਰ ‘ਚ 23 ਥਾਵਾਂ ਤੇ ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ‘ਚ 11 ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਮੁਹਿੰਮ ਚਲਾਈ ਗਈ।

ਐਫਬੀਆਈ ਚਾਰਜਸ਼ੀਟ ‘ਚ ਲਾਰੈਂਸ ਤੇ ਜੱਗੂ ਵਰਗੇ ਨਾਮ ਸ਼ਾਮਲ

‘ਆਪ੍ਰੇਸ਼ਨ ਹਾਰਡ ਬਾਲ’ ਦੇ ਤਹਿਤ, ਐਫਬੀਆਈ ਨੇ ਆਪਣੀ ਚਾਰਜਸ਼ੀਟ ‘ਚ 37 ਅਪਰਾਧੀਆਂ ਦੇ ਨਾਮ ਲਏ ਹਨ, ਜਿਨ੍ਹਾਂ ‘ਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਰਵਿੰਦਰ ਸਿੰਘ ਢਾਂਡਾ, ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਸ਼ਾਮਲ ਹਨ। ਇਨ੍ਹਾਂ ਅਪਰਾਧੀਆਂ ਵਿਰੁੱਧ ਕਾਰਵਾਈ ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਵਾਲਾ (ਗੈਰ-ਕਾਨੂੰਨੀ ਪੈਸੇ ਟ੍ਰਾਂਸਫਰ) ਕਾਰਵਾਈਆਂ, ਹਥਿਆਰਾਂ ਦੀ ਤਸਕਰੀ, ਜਬਰੀ ਵਸੂਲੀ, ਕਤਲ ਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸਮੇਤ ਵੱਖ-ਵੱਖ ਮਾਮਲਿਆਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments