Friday, June 26, 2026
Google search engine
HomeCrimeJalandhar: ਦੋਸਤ ਹੀ ਨਿਕਿਲਆ ਦੋਸਤ ਦਾ ਕਾਤਲ, 4 ਦਿਨਾਂ ਬਾਅਦ ਡੰਪ ਸਾਈਟ...

Jalandhar: ਦੋਸਤ ਹੀ ਨਿਕਿਲਆ ਦੋਸਤ ਦਾ ਕਾਤਲ, 4 ਦਿਨਾਂ ਬਾਅਦ ਡੰਪ ਸਾਈਟ ਤੋਂ ਲਾਸ਼ ਬਰਾਮਦ

ਗੁਰਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਰਵੀ ਨਾਲ 22 ਜੂਨ ਨੂੰ ਵਾਲ ਕਟਵਾਉਣ ਲਈ ਘਰੋਂ ਨਿਕਲਿਆ ਸੀ ਤੇ ਬਾਅਦ ‘ਚ ਲਾਪਤਾ ਹੋ ਗਿਆ।

ਜਲੰਧਰ ਕੈਂਟ ‘ਚ ਇੱਕ ਦੋਸਤ ਨੇ ਦੋਸਤ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸ ਨੇ ਫਿਰ ਲਾਸ਼ ਨੂੰ ਕੂੜੇ ਦੇ ਢੇਰ (ਡੰਪ ਸਾਈਟ) ਹੇਠਾਂ ਲੁਕਾ ਦਿੱਤਾ। ਅੱਜ, ਚਾਰ ਦਿਨਾਂ ਬਾਅਦ, ਪੁਲਿਸ ਨੇ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਤੇ ਮੁਲਜ਼ਮ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਉਰਫ਼ ਨੋਨੀ ਪੁੱਤਰ ਜਸਬੀਰ ਸਿੰਘ, ਵਾਰਡ ਨੰਬਰ 15 ਦੇ ਵਸਨੀਕ ਵਜੋਂ ਹੋਈ ਹੈ। ਗੁਰਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਰਵੀ ਨਾਲ 22 ਜੂਨ ਨੂੰ ਵਾਲ ਕਟਵਾਉਣ ਲਈ ਘਰੋਂ ਨਿਕਲਿਆ ਸੀ ਤੇ ਬਾਅਦ ‘ਚ ਲਾਪਤਾ ਹੋ ਗਿਆ। ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ 23 ਜੂਨ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਹਾਲਾਂਕਿ, ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਖ਼ੁਦ ਹੀ ਗੁਰਪ੍ਰੀਤ ਦੀ ਤਲਾਸ਼ ਕੀਤੀ।
ਪੁਲਿਸ ਜਾਂਚ ‘ਚ ਖੁਲਾਸਾ
ਸ਼ਿਕਾਇਤ ਮਿਲਣ ਤੋਂ ਬਾਅਦ, ਪੁਲਿਸ ਨੇ ਉਸ ਦੀ ਭਾਲ ਲਈ ਟੀਮਾਂ ਤਾਇਨਾਤ ਕੀਤੀਆਂ। ਪੁਲਿਸ ਜਾਂਚ ‘ਚ ਪਤਾ ਲੱਗਾ ਕਿ ਗੁਰਪ੍ਰੀਤ ਡੰਪ ਸਾਈਟ ‘ਤੇ ਰਵੀ ਨਾਲ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਫ਼ੋਨ ਪਹੁੰਚ ਤੋਂ ਬਾਹਰ ਹੋ ਗਿਆ। ਤਲਾਸ਼ੀ ਦੌਰਾਨ, ਕੁੱਕੜ ਪਿੰਡ ਦੇ ਨੇੜੇ ਬੇਈ ਕੋਲ ਪੀੜਤ ਦਾ ਮੋਟਰਸਾਈਕਲ ਬਰਾਮਦ ਹੋਇਆ, ਪਰ ਗੁਰਪ੍ਰੀਤ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਬੀਤੇ ਦਿਨ ਪੁਲਿਸ ਨੇ ਗੁਰਪ੍ਰੀਤ ਦੀ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਗਿਆ। ਮਾਮਲੇ ਦੀ ਜਾਂਚ ਲਈ ਪੁਲਿਸ ਨੇ ਇਸ ਤੋਂ ਬਾਅਦ ਹਿਊਮਨ ਇੰਟੈਲੀਜੈਂਸ ਦੀ ਮਦਦ ਲਈ ਗਈ ਤੇ ਲੁਧਿਆਣੇ ਦੇ ਰਹਿਣ ਵਾਲੇ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ। ਰਵੀ ਤੋਂ ਪੁੱਛਗਿੱਛ ‘ਚ ਪਤਾ ਲੱਗਾ ਕਿ ਉਸ ਨੇ ਗੁਰਪ੍ਰੀਤ ਦਾ ਕਤਲ ਕੀਤਾ ਸੀ ਤੇ ਲਾਸ਼ ਨੂੰ ਕੂੜੇ ਦੇ ਹੇਠਾਂ ਲੁਕਾ ਦਿੱਤਾ ਸੀ।

ਡੰਪ ਸਾਈਟ ‘ਤੇ ਜੇਸੀਬੀ ਆਪਰੇਟਰ ਦਾ ਕੰਮ ਕਰਦਾ ਸੀ ਰਵੀ

ਰਵੀ ਪਿਛਲੇ ਸੱਤ ਤੋਂ ਅੱਠ ਸਾਲਾਂ ਤੋਂ ਕੈਂਟ ਡੰਪ ਸਾਈਟ ‘ਤੇ ਬਲਜੀਤ ਸਿੰਘ ਨਾਮ ਦੇ ਠੇਕੇਦਾਰ ਲਈ ਜੇਸੀਬੀ ਆਪਰੇਟਰ ਵਜੋਂ ਕੰਮ ਕਰ ਰਿਹਾ ਹੈ। ਉਸ ਦੀ ਗ੍ਰਿਫਤਾਰੀ ਤੇ ਬਾਅਦ ‘ਚ ਸਖ਼ਤ ਪੁੱਛਗਿੱਛ ਤੋਂ ਬਾਅਦ, ਗੁਰਪ੍ਰੀਤ ਦੀ ਲਾਸ਼ ਡੰਪ ਸਾਈਟ ਤੋਂ ਬਰਾਮਦ ਕੀਤੀ ਗਈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਤਲ ਦੇ ਅਸਲ ਉਦੇਸ਼ ਦਾ ਪਤਾ ਲਗਾਇਆ ਜਾਵੇਗਾ।

ਘਟਨਾ ‘ਚ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਇਲਜ਼ਾਮ

ਪਰਿਵਾਰ ਦਾ ਮੰਨਣਾ ਹੈ ਕਿ ਰਵੀ ਇਕੱਲਾ ਕਤਲ ਨਹੀਂ ਕਰ ਸਕਦਾ ਸੀ ਤੇ ਹੋਰ ਸਾਥੀ ਇਸ ਅਪਰਾਧ ‘ਚ ਸ਼ਾਮਲ ਸਨ। ਉਨ੍ਹਾਂ ਨੇ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਪੀੜਤ ਉਸ ਦੀ ਮਾਸੀ ਦਾ ਪੋਤਾ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments