Wednesday, June 10, 2026
Google search engine
HomeDeshMullanpur Stadium ‘ਚ ਬਣੀ ਖ਼ਾਸ ‘ਵਾਲ ਆਫ਼ ਫੇਮ’, ਪੰਜਾਬ ਦੇ 33 ਦਿੱਗਜ...

Mullanpur Stadium ‘ਚ ਬਣੀ ਖ਼ਾਸ ‘ਵਾਲ ਆਫ਼ ਫੇਮ’, ਪੰਜਾਬ ਦੇ 33 ਦਿੱਗਜ ਕ੍ਰਿਕਟਰਾਂ ਦੀਆਂ ਲੱਗੀਆਂ ਤਸਵੀਰਾਂ

ਮੁੱਲਾਂਪੁਰ ਸਥਿਤ ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਪੰਜਾਬ ਦੇ ਖੇਡ ਇਤਿਹਾਸ ਨੂੰ ਸੰਭਾਲਣ ਦੇ ਲਈ ਇੱਕ ਵਿਸ਼ੇਸ਼ ‘ਵਾਲ ਆਫ਼ ਫੇਮ’ ਸਥਾਪਿਤ ਕੀਤੀ ਗਈ ਹੈ।

ਇਸ ਕੰਧ ‘ਤੇ ਪੰਜਾਬ ਦੇ ਉਨ੍ਹਾਂ 33 ਦਿੱਗਜ ਕ੍ਰਿਕਟ ਖਿਡਾਰੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼-ਦੁਨੀਆ ਵਿੱਚ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਿੱਚ ਭਾਰਤੀ ਟੀਮ ਦੇ ਵਨਡੇ ਅਤੇ ਟੀ-20 ਵਿਸ਼ਵ ਕੱਪ ਜਿੱਤਣ ਦੇ ਇਤਿਹਾਸਕ ਅਤੇ ਗੌਰਵਮਈ ਪਲਾਂ ਦੀਆਂ ਗਰੁੱਪ ਫ਼ੋਟੋਆਂ ਨੂੰ ਵੀ ਖ਼ਾਸ ਜਗ੍ਹਾ ਦਿੱਤੀ ਗਈ ਹੈ।
ਪੰਜਾਬ ਦਾ ਨਾਮ ਚਮਕਾਉਣ ਵਾਲੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਨੂੰ ਵੀ ਇਸ ਵਾਲ ‘ਤੇ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ, ਤਾਂ ਜੋ ਮਹਿਲਾ ਕ੍ਰਿਕਟ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਸਕੇ। ਇਸ ਵਿੱਚ ਸ਼ੁਭਮਨ ਗਿੱਲ, ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੀਆਂ ਤਸਵੀਰਾਂ ਮੁੱਖ ਤੌਰ ‘ਤੇ ਸ਼ਾਮਲ ਹਨ।
ਇਸ ‘ਵਾਲ ਆਫ਼ ਫੇਮ’ ਦਾ ਉਦਘਾਟਨ ਬੀਸੀਸੀਆਈ ਪ੍ਰਧਾਨ ਮਿਥੁਨ ਮਨਹਾਸ ਅਤੇ ਪੀਸੀਏ ਦੇ ਮਾਨਯੋਗ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਖ਼ਾਸ ਮੌਕੇ ‘ਤੇ ਪੀਸੀਏ ਦੇ ਸੰਯੁਕਤ ਸਕੱਤਰ ਸਿੱਧਾਂਤ ਸ਼ਰਮਾ ਵੀ ਮੌਜੂਦ ਰਹੇ। ਇਸ ਵਿੱਚ ਭਾਰਤੀ ਟੀਮ ਦੇ ਵਨਡੇ ਅਤੇ ਟੀ-20 ਵਿਸ਼ਵ ਕੱਪ ਜਿੱਤਣ ਦੇ ਇਤਿਹਾਸਕ ਅਤੇ ਗੌਰਵਮਈ ਪਲਾਂ ਦੀਆਂ ਗਰੁੱਪ ਫ਼ੋਟੋਆਂ ਨੂੰ ਵੀ ਸਾਂਝਾ ਕੀਤਾ ਗਿਆ ਹੈ।

ਛੇ ਵਿਸ਼ਵ ਕੱਪ ਕੀਤੇ ਆਪਣੇ ਨਾਮ

ਦੇਸ਼ ਦੇ ਕ੍ਰਿਕਟ ਇਤਿਹਾਸ ਦਾ ਜ਼ਿਕਰ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਨੇ ਹੁਣ ਤੱਕ ਕੁੱਲ 6 ਵਿਸ਼ਵ ਕੱਪ ਆਪਣੇ ਨਾਮ ਕੀਤੇ ਹਨ। ਇਨ੍ਹਾਂ ਵਿੱਚ ਤਿੰਨ ਵਨਡੇ ਵਿਸ਼ਵ ਕੱਪ ਅਤੇ ਤਿੰਨ ਟੀ-20 ਵਿਸ਼ਵ ਕੱਪ (2007, 2024 ਅਤੇ 2026) ਸ਼ਾਮਲ ਹਨ। ਇਸ ਦੇ ਨਾਲ ਹੀ ਪੰਜਾਬ ਦੀਆਂ ਇਤਿਹਾਸਕ ਜਿੱਤਾਂ ਦੀਆਂ ਯਾਦਾਂ ਨੂੰ ਵੀ ਇੱਥੇ ਸੁੰਦਰ ਤਰੀਕੇ ਨਾਲ ਸੰਜੋਇਆ ਗਿਆ ਹੈ।
ਇਸ ‘ਵਾਲ ਆਫ਼ ਫੇਮ’ ਵਿੱਚ ਸਿਰਫ਼ ਨਿੱਜੀ ਤੌਰ ‘ਤੇ ਖਿਡਾਰੀਆਂ ਨੂੰ ਹੀ ਨਹੀਂ, ਬਲਕਿ ਪੰਜਾਬ ਟੀਮ ਦੀਆਂ ਇਤਿਹਾਸਕ ਜਿੱਤਾਂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਗਿਆ ਹੈ। ਇਸ ਵਿੱਚ ਸੈਸ਼ਨ 1992-93 ਵਿੱਚ ਰਣਜੀ ਟਰਾਫ਼ੀ ਜਿੱਤਣ ਵਾਲੀ ਪੰਜਾਬ ਟੀਮ ਦੇ ਯਾਦਗਾਰੀ ਪਲ ਅਤੇ ਸਾਲ 2022-23 ਵਿੱਚ ਇਸ ਟਰਾਫ਼ੀ ‘ਤੇ ਕਬਜ਼ਾ ਕਰਨ ਵਾਲੀ ਪੰਜਾਬ ਦੀ ਜੇਤੂ ਟੀਮ ਦੀਆਂ ਤਸਵੀਰਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤੀਆਂ ਗਈਆਂ ਹਨ।

ਪੰਜਾਬ ਦੇ ਕ੍ਰਿਕਟਰਾਂ ‘ਤੇ ਮਾਣ: ਮੀਤ ਹੇਅਰ

ਪੀਸੀਏ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ, ਸਾਨੂੰ ਪੰਜਾਬ ਦੇ ਕ੍ਰਿਕਟ ਖਿਡਾਰੀਆਂ ਦੀਆਂ ਪ੍ਰਾਪਤੀਆਂ ‘ਤੇ ਬਹੁਤ ਮਾਣ ਹੈ। ਇਹ ‘ਵਾਲ ਆਫ਼ ਫੇਮ’ ਸੂਬੇ ਦੀ ਅਮੀਰ ਖੇਡ ਵਿਰਾਸਤ ਨੂੰ ਸੰਭਾਲਣ ਦਾ ਇੱਕ ਨਿਵੇਕਲਾ ਯਤਨ ਹੈ, ਤਾਂ ਜੋ ਸਾਡੇ ਨੌਜਵਾਨ ਖਿਡਾਰੀ ਇਨ੍ਹਾਂ ਦਿੱਗਜਾਂ ਤੋਂ ਪ੍ਰੇਰਣਾ ਲੈ ਸਕਣ। ਇਹ ਪਹਿਲ ਇਹ ਯਕੀਨੀ ਬਣਾਏਗੀ ਕਿ ਦੇਸ਼ ਦੇ ਖੇਡ ਇਤਿਹਾਸ ਵਿੱਚ ਪੰਜਾਬ ਦਾ ਯੋਗਦਾਨ ਹਮੇਸ਼ਾ ਲਈ ਅਮਰ ਰਹੇ।
ਦੂਜੇ ਪਾਸੇ ਬੀਸੀਸੀਆਈ ਪ੍ਰਧਾਨ ਮਿਥੁਨ ਮਨਹਾਸ ਨੇ ਪੀਸੀਏ ਦੀ ਇਸ ਅਨੋਖੀ ਅਤੇ ਸ਼ਾਨਦਾਰ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਨੂੰ ਖੇਡ ਇਤਿਹਾਸ ਨੂੰ ਜ਼ਿੰਦਾ ਰੱਖਣ ਦੇ ਲਈ ਇੱਕ ਬਹੁਤ ਹੀ ਗੌਰਵਪੂਰਨ ਅਤੇ ਪ੍ਰੇਰਣਾਦਾਇਕ ਕਦਮ ਦੱਸਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments